ਖੁਸ਼ੀ ਖੁਸ਼ੀ ਪੁੱਤ ਜਾ ਰਿਹਾ ਸੀ ਘਰ, ਰਸਤੇ ਚ ਘੇਰ ਮੁੰਡੇ ਦੀ ਲੈ ਲਈ ਜਾਨ

ਤਰਨਤਾਰਨ ਤੋਂ ਇਕ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ਨੌਜਵਾਨ ਦੇ ਫਾ ਏ ਰ ਕੀਤੇ  ਗਏ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ ਪਹਿਲਾਂ ਵੀ ਇੱਕ ਵਿਅਕਤੀ ਉਨ੍ਹਾਂ ਦੇ ਲੜਕੇ ਉੱਤੇ ਫਾ ਏ ਰ ਕਰ ਕੇ ਫ਼ਰਾਰ ਹੋ ਗਿਆ ਸੀ।

ਇਸ ਸੰਬੰਧ ਵਿੱਚ ਉਨ੍ਹਾਂ ਨੇ ਪਰਚਾ ਵੀ ਦਰਜ ਕਰਵਾਇਆ ਸੀ ਪਰ ਪੁਲਿਸ ਨੇ ਅਜੇ ਤੱਕ ਉਸ ਵਿਅਕਤੀ ਨੂੰ ਕਾਬੂ ਨਹੀਂ ਕੀਤਾ। ਹੁਣ ਫਿਰ ਇਸ ਵਿਅਕਤੀ ਨੇ ਉਨ੍ਹਾਂ ਦੇ ਲੜਕੇ ਦੀ ਜਾਨ ਲੈ ਲਈ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਕੱਲ੍ਹ ਸ਼ਾਮੀਂ 8.45 ਤੇ ਉਹ ਮੋਟਰਸਾਈਕਲ ਤੇ ਜਾ ਰਹੇ ਸੀ। ਇਸ ਦੌਰਾਨ ਉਸ ਵਿਅਕਤੀ ਨੇ ਉਨ੍ਹਾਂ ਦੇ ਕੋਲੋਂ ਮੋਟਰਸਾਈਕਲ ਅੱਗੇ ਲੰਘਾ ਕੇ ਲੜਕੇ ਉੱਤੇ ਫਾ ਏ ਰ ਕੀਤੇ ਅਤੇ ਉੱਥੋਂ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ

ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੱਲ 9 ਵਜੇ ਦੇ ਕਰੀਬ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਡੇਰੇ ਤੋਂ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਹੀ ਉਸ ਵਿਅਕਤੀ ਨੇ ਮੋਟਰਸਾਇਕਲ ਮਗਰ ਲਗਾ ਕੇ ਨੌਜਵਾਨ ਉੱਤੇ ਫਾ ਏ ਰ ਕਰ ਦਿੱਤੇ । ਇਸ ਤੋਂ ਬਾਅਦ ਜਦੋਂ ਨੌਜਵਾਨ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਜਾਨ ਚਲੀ ਗਈ। ਪਿੱਛਲੇ ਸਾਲ ਵੀ ਇਹ ਵਿਅਕਤੀ ਨੌਜਵਾਨ ਨੂੰ ਘਰ ਆ ਕੇ ਹੀ ਫਾ ਏ ਰ ਮਾਰ ਕੇ ਗਏ ਸਨ। ਉਨ੍ਹਾਂ ਨੇ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਕਿ ਦੋ ਸ਼ੀ ਆਂ ਨੂੰ ਸਖ਼ਤ ਸ ਜ਼ਾ ਦਿੱਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਲੇਕ ਸਿੰਘ ਪੁੱਤਰ ਗੁਰਨੇਕ ਸਿੰਘ ਡੇਰਾ ਸਾਹਿਬ ਤੋਂ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਵਿਅਕਤੀ ਨੌਜਵਾਨ ਨੂੰ ਫਾ ਏ ਰ ਕਰ ਕੇ ਚਲੇ ਗਏ। ਜਿਸ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਦੌਰਾਨੇ ਇਲਾਜ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ