ਖੇਤਾਂ ਚ ਘੇਰਾ ਪਾ ਕੇ ਕੀਤਾ ਬੰਦੇ ਦਾ ਸ਼ਿਕਾਰ, ਮੌਕੇ ਦੀ ਵੀਡੀਓ ਕਿਸੇ ਨੇ ਕਰ ਦਿੱਤੀ ਵਾਇਰਲ

ਗੁਰਦਾਸਪੁਰ ਤੋਂ 2 ਧਿਰਾਂ ਵਿਚਕਾਰ ਹੋਏ ਟਕਰਾਅ ਕਾਰਨ ਇਕ ਵਿਅਕਤੀ ਜੋਗਾ ਸਿੰਘ ਦੀ ਜਾਨ ਜਾਣ ਦੀ ਖਬਰ ਮਿਲੀ ਹੈ। ਜੋਗਾ ਸਿੰਘ ਕੁਝ ਦਿਨਾਂ ਤੋਂ ਅਮਨਦੀਪ ਹਸਪਤਾਲ ਵਿਚ ਭਰਤੀ ਸੀ। ਪੁਲਿਸ ਨੇ 7 ਬੰਦਿਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਅਜੇ ਕੋਈ ਪੁਲਿਸ ਦੇ ਹੱਥ ਨਹੀਂ ਆਇਆ। ਮਿ੍ਤਕ ਦੇ ਸਬੰਧੀ ਇਨਸਾਫ ਦੀ ਮੰਗ ਕਰ ਰਹੇ ਹਨ। ਮ੍ਰਿਤਕ ਜੋਗਾ ਸਿੰਘ ਦੇ ਸਾਲੇ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਹ ਟਾਹਲੀ ਸਾਹਿਬ ਦਾ ਰਹਿਣ ਵਾਲਾ ਹੈ।

ਉਸ ਦੇ ਜੀਜੇ ਜੋਗਾ ਸਿੰਘ ਦੇ ਸਿਰ ਵਿੱਚ ਸੱ ਟਾਂ ਲਾਈਆਂ ਗਈਆਂ ਹਨ। ਉਨ੍ਹਾਂ ਨੇ ਜੋਗਾ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਸੀ। ਉਨ੍ਹਾਂ ਨੇ ਡਾਕਟਰੀ ਸਹਾਇਤਾ ਦਿਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਪਰ ਸੱ ਟ ਡੂੰਘੀ ਹੋਣ ਕਾਰਨ ਜੋਗਾ ਸਿੰਘ ਅੱਖਾਂ ਮੀਟ ਗਿਆ। ਸਤਨਾਮ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਪਰਿਵਾਰ ਦੇ 2 ਜੀਅ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਜਿਸ ਕਰਕੇ ਪਰਿਵਾਰ ਦੇ ਹਾਲਾਤ ਠੀਕ ਨਹੀਂ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗੁਰਮੁਖ ਸਿੰਘ ਵਾਲੀ ਧਿਰ ਨੇ ਕਣਕ ਸੜਨ ਬਾਰੇ ਦਰਖਾਸਤ ਦਿੱਤੀ ਸੀ। ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਚਰਨ ਸਿੰਘ ਹੋਰੀਂ 4 ਤਾਰੀਖ ਨੂੰ ਥਾਣੇ ਜਾ ਰਹੇ ਸਨ। ਗੁਰਮੁਖ ਸਿੰਘ ਵਾਲੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ। ਦੋਵੇਂ ਧਿਰਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ। ਜੋਗਾ ਸਿੰਘ ਦੇ ਸਿਰ ਵਿੱਚ ਸੱਟਾਂ ਲੱਗ ਗਈਆਂ। ਉਹ ਅਮਨਦੀਪ ਹਸਪਤਾਲ ਵਿਚ ਭਰਤੀ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਸੀ। ਜੋਗਾ ਸਿੰਘ ਦੀ ਜਾਨ ਜਾਣ ਤੋਂ ਬਾਅਦ ਧਾਰਾ ਵਿੱਚ 302 ਦਾ ਵਾਧਾ ਕੀਤਾ ਗਿਆ ਹੈ। ਮਾਮਲੇ ਵਿਚ 7 ਵਿਅਕਤੀ ਹਨ। ਜੋ ਕਿ ਮੌਕੇ ਤੋਂ ਦੌੜ ਗਏ ਹਨ। ਇਨ੍ਹਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵੱਲੋਂ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਗੁਰੂ ਨਾਨਕ ਹਸਪਤਾਲ ਵਿੱਚ ਵੀ ਵਿਅਕਤੀ ਭਰਤੀ ਸਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ