ਖੇਤਾਂ ਚ ਲੱਗੀ ਅੱਗ ਦੀ ਲਪੇਟ ਚ ਆਈ ਬੱਚਿਆਂ ਨਾਲ ਭਰੀ ਸਕੂਲ ਬੱਸ, ਸਕਿੰਟਾਂ ਚ ਮਚੀ ਹਾਹਾਕਾਰ

ਨਾੜ ਨੂੰ ਅੱਗ ਲਗਾਉਣ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ ਅਤੇ ਸਰਕਾਰਾਂ ਵੱਲੋਂ ਵੀ ਫ਼ਸਲ ਨੂੰ ਅੱਗ ਲਗਾਉਣ ਦੀ ਮਨਾਹੀ ਹੈ, ਫਿਰ ਵੀ ਕੁਝ ਲੋਕ ਫ਼ਸਲਾਂ ਨੂੰ ਅੱਗ ਲਗਾਉਂਦੇ ਹਨ। ਜਿਸ ਕਾਰਨ ਕਿੰਨੇ ਹੀ ਹਾਦਸੇ ਵਾਪਰ ਚੁੱਕੇ ਹਨ। ਤਾਜ਼ਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਪਿੰਡ ਕਿਲ੍ਹਾ ਲਾਲ ਸਿੰਘ ਨਜ਼ਦੀਕ ਨਾੜ ਨੂੰ ਲਗਾਈ ਅੱਗ ਕਾਰਨ ਹੋਏ ਧੂੰਏ ਨਾਲ ਸਕੂਲੀ ਬੱਚਿਆ ਦੀ ਬੱਸ ਹਾ ਦ ਸਾ ਗ੍ਰ ਸ ਤ ਹੋ ਗਈ। ਇਸ ਹਾਦਸੇ ਦੌਰਾਨ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ।

ਜਿੰਨਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਲਾ ਲਾਲ ਸਿੰਘ ਦੇ ਨਜ਼ਦੀਕ ਸ੍ਰੀ ਹਰਿਰਾਇ ਸਕੂਲ ਦੀ ਬੱਸ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਬੱਸ ਜਦੋਂ ਪਿੰਡ ਬਿਜਲੀਵਾਲ ਵਿਚੋਂ ਦੀ ਲੰਘ ਰਹੀ ਸੀ ਤਾਂ ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਕਾਰਨ ਅੱਗ ਸੜਕਾਂ ਦੇ ਕਿਨਾਰਿਆਂ ਤਕ ਪਹੁੰਚੀ ਹੋਈ ਸੀ। ਅੱਗ ਦਾ ਧੂੰਆਂ ਰੋਡ ਉੱਤੇ ਆ ਰਿਹਾ ਸੀ। ਰੋਡ ਉਤੇ ਧੂੰਆਂ ਆਉਣ ਕਾਰਨ ਡਰਾਈਵਰ ਨੂੰ ਸਾਹਮਣੇ ਕੁਝ ਵਿਖਾਈ ਨਾ ਦਿੱਤਾ।

ਜਿਸ ਕਾਰਨ ਬੱਸ ਬੇ ਕਾ ਬੂ ਹੋ ਕੇ ਖੇਤ ਵਿੱਚ ਹੀ ਪਲਟ ਗਈ ਅਤੇ ਬੱਸ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬੱਸ ਵਿੱਚ ਬੈਠੇ 6-7 ਬੱਚਿਆਂ ਨੂੰ ਹੀ ਮਾਮੂਲੀ ਸੱਟਾਂ ਲੱਗੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਬੱਸ ਪੂਰੀ ਤਰਾਂ ਸੜ ਕੇ ਸਵਾਹ ਹੋ ਗਈ ਪਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ। ਇਸ ਕਰਕੇ ਸਾਨੂੰ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ