ਗਰਮੀਆਂ ਚ ਇਹ ਸ਼ਰਬਤ ਪੀਣ ਨਾਲ ਮਿਲਣਗੇ ਕਈ ਤਰ੍ਹਾਂ ਦੇ ਆਰਾਮ

ਗਰਮੀਆਂ ਵਿੱਚ ਪਾਣੀ ਪੀਣਾ ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਢੀਆਂ ਚੀਜ਼ਾਂ ਅਤੇ ਠੰਡੇ ਸ਼ਰਬਤਾਂ ਦਾ ਸੇਵਨ ਕਰਦੇ ਹਨ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਅਤੇ ਸਰੀਰ ਨੂੰ ਠੰਢਕ ਵੀ ਮਿਲਦੀ ਹੈ। ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸ਼ਰਬਤ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਗਰਮੀ ਵਿੱਚ ਪੀਣ ਨਾਲ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋ ਇਲਾਵਾ ਇਸ ਦਾ ਸੇਵਨ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਰੋਗ ਜਿਵੇਂ ਕਬਜ਼ , ਥਕਾਵਟ ਡਾਇਰੀਆ ਆਦਿ ਵਿੱਚ ਵੀ ਫ਼ਾਇਦੇਮੰਦ ਹੁੰਦਾ ਹੈ।

ਗਰਮੀ ਵਿੱਚ ਨਿੰਬੂ ਦਾ ਸ਼ਰਬਤ ਘਰ ਬਣਾਇਆ ਜਾਣ ਵਾਲਾ ਸਭ ਤੋਂ ਪਸੰਦੀਦਾ ਸ਼ਰਬਤ ਹੈ। ਅਕਸਰ ਲੋਕ ਗਰਮੀ ਵਿੱਚ ਨਿੰਬੂ ਦਾ ਸ਼ਰਬਤ ਬਣਾਉਂਦੇ ਹਨ। ਇਸ ਵਿਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਠੰਡਕ ਦਿੰਦਾ ਹੈ। ਕੋਕਮ ਸ਼ਰਬਤ , ਕੋਕਮ ਸ਼ਰਬਤ ਪੀਣ ਨਾਲ ਜਿੱਥੇ ਪੇਟ ਨੂੰ ਠੰਢਕ ਮਿਲਦੀ ਹੈ ਉੱਥੇ ਹੀ ਇਹ ਪੇਟ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਐਸਿਡਿਟੀ ਪੇਟ ਫੁੱਲਣ ਦੀ ਸਮੱਸਿਆ, ਕਬਜ਼ ਅਤੇ ਬਦਹਜ਼ਮੀ ਤੋਂ ਵੀ ਰਾਹਤ ਮਿਲਦੀ ਹੈ।

ਇਸ ਤੋਂ ਇਲਾਵਾ ਖ਼ਸ ਦਾ ਸ਼ਰਬਤ , ਖ਼ਸ ਦੇ ਸ਼ਰਬਤ ਵਿੱਚ ਪ੍ਰੋਟੀਨ , ਆਇਰਨ, ਫਾਈਬਰ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਖ਼ਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ। ਇਸ ਕਰਕੇ ਇਸ ਸ਼ਰਬਤ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਵੀ ਨਹੀਂ ਰਹਿੰਦੀ। ਬੇਲ ਦਾ ਸ਼ਰਬਤ , ਖ਼ਸ ਸ਼ਰਬਤ ਦੀ ਤਰ੍ਹਾਂ ਹੀ ਬੇਲ ਸ਼ਰਬਤ ਦੀ ਤਾਸੀਰ ਵੀ ਠੰਡੀ ਹੁੰਦੀ ਹੈ। ਬੇਲ ਦੇ ਸ਼ਰਬਤ ਨਾਲ ਪੇਟ ਦਰਦ , ਗੈਸ , ਕਬਜ਼ , ਦਸਤ ਅਤੇ ਡਾਇਰੀਆ ਵਰਗੇ ਰੋਗਾਂ ਤੋਂ ਰਾਹਤ ਮਿਲਦੀ ਹੈ। ਇਸ ਦੀ ਵਰਤੋ ਤੁਹਾਨੂੰ ਲੂ ਤੋਂ ਵੀ ਬਚਾਅ ਸਕਦੀ ਹੈ।