ਗਰੀਬਾਂ ਲਈ ਵੱਡੀ ਖੁਸ਼ਖਬਰੀ, ਕਈਆਂ ਨੂੰ ਚੜ੍ਹਿਆ ਚਾਅ

ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਦੇ ਸਬੰਧ ਵਿਚ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ। ਪੈਟਰੋਲੀਅਮ ਕੰਪਨੀ ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ। ਇੰਡੀਅਨ ਆਇਲ ਕੰਪਨੀ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ ਵਿੱਚ 198 ਰੁਪਏ ਦੀ ਕਮੀ ਕਰ ਦਿੱਤੀ ਹੈ। ਮਹਿੰਗਾਈ ਨੇ ਤਾਂ ਲੋਕਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਹਰ ਇੱਕ ਚੀਜ਼ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਪਰ ਹੁਣ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਆਈ ਕਮੀ ਨੇ ਕੁਝ ਰਾਹਤ ਦਿੱਤੀ ਹੈ।

19 ਕਿਲੋ ਗੈਸ ਵਾਲਾ ਸਿਲੰਡਰ ਦਿੱਲੀ ਵਿਚ ਅੱਜ ਤੋਂ 198 ਰੁਪਏ ਸਸਤਾ ਹੋ ਗਿਆ ਹੈ। ਇਸ ਤਰਾਂ ਹੀ ਇਸ ਸਿਲੰਡਰ ਦੀ ਕੀਮਤ ਕੋਲਕਾਤਾ ਵਿਚ 182 ਰੁਪਏ ਘਟ ਗਈ ਹੈ। ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 190.50 ਦੀ ਕਮੀ ਆਈ ਹੈ। ਜੇਕਰ 14 ਕਿੱਲੋ ਗੈਸ ਵਾਲੇ ਭਾਵ ਘਰੇਲੂ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਆਇਆ। ਅਜੇ ਵੀ ਘਰੇਲੂ ਗੈਸ ਸਿਲੰਡਰ ਲਈ 1000 ਰੁਪਏ ਤੋਂ ਵੱਧ ਕੀਮਤ ਅਦਾ ਕਰਨੀ ਪੈ ਰਹੀ ਹੈ। ਜਨਤਾ ਚਾਹੁੰਦੀ ਹੈ

ਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿਚ ਕਮੀ ਕੀਤੀ ਜਾਵੇ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈ। ਗ਼ਰੀਬ ਆਦਮੀ ਲਈ ਪਰਿਵਾਰ ਪਾਲਣਾ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਕ ਗੈਸ ਹੀ ਨਹੀਂ ਹਰ ਇਕ ਜ਼ਰੂਰੀ ਚੀਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਐੱਲ.ਪੀ.ਜੀ ਹਰ ਘਰ ਦੀ ਇਕ ਅਹਿਮ ਜ਼ਰੂਰਤ ਬਣ ਗਈ ਹੈ। ਜਿਸ ਤੋਂ ਬਿਨਾਂ ਗੁਜ਼ਾਰਾ ਨਹੀਂ। ਇਸ ਦਾ ਰੇਟ ਘੱਟ ਹੋਵੇ ਜਾਂ ਵੱਧ, ਹਰ ਕਿਸੇ ਨੂੰ ਖਰੀਦਣੀ ਹੀ ਪੈਂਦੀ ਹੈ।