ਗੂਗਲ ਉਪਭੋਗਤਾਵਾਂ ਲਈ ਵੱਡੀ ਖਬਰ ਕੰਪਨੀ ਲਿਆ ਰਹੀ ਹੈ ਇਹ ਨਵਾਂ ਫੀਚਰ

ਇਹ ਯੁੱਗ ਕੰਪਿਊਟਰ ਦਾ ਯੁੱਗ ਹੈ। ਅੱੱਜਕੱਲ੍ਹ ਇੰਟਰਨੈੱਟ ਨੇ ਲੋਕਾਂ ਨੂੰ ਇੰਨੀ ਜ਼ਿਆਦਾ ਤੇਜ਼ੀ ਨਾਲ ਅੱਗੇ ਲੈ ਆਂਦਾ ਹੈ ਕਿ ਹੁਣ ਹਰ ਇਕ ਕੰਮ ਕੰਪਿਊਟਰ ਜਾਂ ਇੰਟਰਨੈੱਟ ਉੱਤੇ ਹੁੰਦਾ ਹੈ। ਭਾਵੇਂ ਗੱਲ ਘਰ ਬੈਠੇ ਖਾਣਾ ਮੰਗਵਾਉਣ ਦੀ ਹੋਵੇ ਤਾਂ ਇਸ ਲਈ ਵੀ ਇੰਟਰਨੈੱਟ ਦੀ ਮਦਦ ਲੱਗਦੀ ਹੈ, ਭਾਵੇਂ ਗੱਲ ਰਿਸ਼ਤੇ ਲੱਭਣ ਦੀ ਹੋਵੇ। ਇਸ ਵਿੱਚ ਵੀ ਹੁਣ ਇੰਟਰਨੈਟ ਆਪਣੀ ਭੂਮਿਕਾ ਨਿਭਾਉਣ ਲੱਗਾ ਹੈ। ਹੁਣ ਪੜ੍ਹਨ ਲਈ ਵੀ ਕਿਤਾਬਾਂ ਨਾਲੋਂ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕੀਤੀ ਜਾਣ ਲੱਗੀ ਹੈ।

ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਬਾਰੇ ਦੱਸਣ ਜਾ ਰਹੇ ਹਾਂ। ਗੂਗਲ ਇਕ ਅਜਿਹਾ ਸਰਚ ਇੰਜਣ ਹੈ। ਜਿਸ ਨੂੰ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਗੂਗਲ ਆਪਣੇ ਉਪਭੋਗਤਾਵਾਂ ਦਾ ਖਾਸ ਧਿਆਨ ਰੱਖਦਾ ਹੈ। ਗੂਗਲ ਦੁਆਰਾ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਉਪਭੋਗਤਾਵਾਂ ਨੂੰ ਚੰਗੀ ਸਰਵਿਸ ਅਤੇ ਚੰਗੇ ਫੀਚਰ ਦੇ ਦੇਵੇ। ਹੁਣ ਗੂਗਲ ਇਕ ਨਵੇਂ ਫੀਚਰ ਤੇ ਕੰਮ ਕਰ ਰਿਹਾ ਹੈ।

ਜਿਸ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਇਸ ਫੀਚਰ ਨੂੰ ਹਾਲੇ ਟੈਸਟਿੰਗ ਦੇ ਪੜਾਅ ਵਿੱਚ ਰੱਖਿਆ ਗਿਆ ਹੈ। ਜਦੋਂ ਇਹ ਫੀਚਰ ਸ਼ੁਰੂ ਹੋਵੇਗਾ ਤਾਂ ਉਪਭੋਗਤਾ ਨੂੰ ਜਾਣੇ ਪਛਾਣੇ ਅਤੇ ਮਸ਼ਹੂਰ ਲੋਕਾਂ ਬਾਰੇ ਸਰਚ ਕਰਨ ਤੋਂ ਬਾਅਦ ਚੋਟੀ ਦੇ ਨਤੀਜੇ ਤੋਂ ਪਹਿਲਾਂ ਰਿੱਛ ਕਾਰਡ ਦਿਖਾਈ ਦੇਵੇਗਾ। ਇਹ ਕਾਰਡ ਉਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਬਾਰੇ ਜਾਣਕਾਰੀ ਦੇਵੇਗਾ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇਹ ਫੀਚਰ ਗੂਗਲ ਦੇ ਉਪਭੋਗਤਾਵਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ।