ਗੈਸ ਸਿਲੰਡਰ ਦੀਆਂ ਕੀਮਤਾਂ ਚ ਭਾਰੀ ਵਾਧਾ, ਕੀ ਕਰੇਗਾ ਗ਼ਰੀਬ ਆਦਮੀ

ਘਰੇਲੂ ਗੈਸ ਦੇ ਖਪਤਕਾਰਾਂ ਨੂੰ ਉਸ ਸਮੇਂ ਝ ਟ ਕਾ ਲੱਗਾ, ਜਦੋਂ ਪਤਾ ਲੱਗਾ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਇਹ ਗੈਸ ਹਰ ਘਰ ਦੀ ਇਕ ਅਹਿਮ ਜ਼ਰੂਰਤ ਹੈ। ਇਸ ਬਿਨਾਂ ਗੁਜ਼ਾਰਾ ਨਹੀਂ। ਹਰ ਕਿਸੇ ਨੂੰ ਇਸ ਦੀ ਖ਼ਰੀਦ ਕਰਨੀ ਹੀ ਪੈਣੀ ਹੈ। ਗੈਸ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਪਤਾ ਨਹੀਂ ਇਹ ਵਾਧਾ ਕਦੋਂ ਜਾ ਕੇ ਰੁਕੇਗਾ। ਜਿਹੜਾ ਘਰੇਲੂ ਗੈਸ ਸਿਲੰਡਰ ਕਿਸੇ ਸਮੇਂ ਲਗਭਗ 450 ਰੁਪਏ ਦਾ ਮਿਲਦਾ ਸੀ

ਹੁਣ ਉਸ ਦੀ ਕੀਮਤ 1000 ਰੁਪਏ ਤੋਂ ਵੀ ਵਧ ਗਈ ਹੈ ਪਰ ਆਮਦਨ ਨਹੀਂ ਵਧੀ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਨਿਗੂਣੀ ਜਿਹੀ ਕਮੀ ਹੋਈ ਹੈ। 19 ਕਿਲੋ ਗੈਸ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 8.50 ਰੁਪਏ ਘਟਾਈ ਗਈ ਹੈ। ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਗ਼ਰੀਬ ਆਦਮੀ ਲਈ ਤਾਂ 2 ਡੰਗ ਦੀ ਰੋਟੀ ਦਾ ਵੀ ਜੁਗਾੜ ਕਰਨਾ ਸੌਖਾ ਨਹੀਂ ਰਿਹਾ। ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ।

ਪਿਛਲੇ ਸਮੇਂ ਦੌਰਾਨ ਡੀਜ਼ਲ ਪੈਟਰੋਲ ਦੇ ਰੇਟ ਲਗਾਤਾਰ ਵਧ ਰਹੇ ਹਨ। ਜਦੋਂ ਡੀਜ਼ਲ ਪੈਟਰੋਲ ਦੇ ਰੇਟ ਵਧਦੇ ਹਨ ਤਾਂ ਇਸ ਦਾ ਢੋਆ ਢੁਆਈ ਦੇ ਰੇਟਾਂ ਤੇ ਫਰਕ ਪੈਂਦਾ ਹੈ। ਜਿਸ ਸਦਕਾ ਹਰ ਵਸਤੂ ਮਹਿੰਗੀ ਹੁੰਦੀ ਹੈ। ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਪਿਛਲੇ ਸਮੇਂ ਦੌਰਾਨ ਡੀਜ਼ਲ ਪੈਟਰੋਲ ਦੇ ਰੇਟ ਲਗਾਤਾਰ ਵਧਦੇ ਰਹੇ ਹਨ। ਜਦੋਂ ਡੀਜ਼ਲ ਪੈਟਰੋਲ ਦੇ ਰੇਟ ਵਧਦੇ ਹਨ ਤਾਂ ਇਸ ਦਾ ਢੋਆ ਢੁਆਈ ਦੇ ਰੇਟਾਂ ਤੇ ਅਸਰ ਪੈਂਦਾ ਹੈ। ਜਿਸ ਸਦਕਾ ਹਰ ਵਸਤੂ ਮਹਿੰਗੀ ਹੋ ਜਾਂਦੀ ਹੈ।