ਗੋਤਾਖੋਰਾਂ ਨੇ ਭਾਖੜਾ ਨਹਿਰ ਚੋਂ ਕੱਢੀ ਜੇਸੀਬੀ ਨਾਲ ਕਾਰ, ਦੇਖੋ ਵਿੱਚੋੰ ਕੀ ਮਿਲਿਆ

ਰੂਪਨਗਰ ਵਿਖੇ ਭਾਖੜਾ ਨਹਿਰ ਵਿੱਚ ਡਿੱਗਣ ਵਾਲੀ ਚਿੱਟੇ ਰੰਗ ਦੀ ਇੰਡੈਵਰ ਕਾਰ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਇਹ ਕਾਰ ਸਵੇਰੇ ਲਗਭਗ 9-30 ਵਜੇ ਨਹਿਰ ਵਿਚ ਡਿੱਗੀ ਸੀ। ਮੌਕੇ ਤੇ ਮੌਜੂਦ ਲੋਕਾਂ ਦਾ ਮੰਨਣਾ ਸੀ ਕਿ ਕਾਰ ਚਾਲਕ ਨੇ ਜਾਣਬੁੱਝ ਕੇ ਕਾਰ ਨੂੰ ਨਹਿਰ ਵਿਚ ਸੁੱਟਿਆ ਹੈ। ਗੋਤਾਖੋਰਾਂ ਨੇ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕਾਰ ਚਾਲਕ ਨੇ ਕਾਰ ਦੀਆਂ ਤਾਕੀਆਂ ਲਾਕ ਕਰ ਲਈਆਂ ਸਨ। ਜਿਸ ਕਰਕੇ ਗੋਤਾਖੋਰਾਂ ਨੂੰ ਸਫ਼ਲਤਾ ਨਹੀਂ ਸੀ ਮਿਲੀ।

ਇਸ ਮਾਮਲੇ ਸਬੰਧੀ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਕਾਰ ਨੂੰ ਕਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਕਾਰ ਚਾਲਕ ਦੀ ਜਾਨ ਜਾ ਚੁੱਕੀ ਹੈ। ਕਾਰ ਵਿੱਚੋਂ ਮਿਲੇ ਦਸਤਾਵੇਜ਼ਾਂ ਦੇ ਅਧਾਰ ਤੇ ਸਮਝਿਆ ਜਾ ਰਿਹਾ ਹੈ ਕਿ ਕਾਰ ਚਾਲਕ ਦਾ ਨਾਮ ਗੁਰਧਿਆਨ ਸਿੰਘ ਦੁਰਾਲੀ ਹੈ ਪਰ ਜਿੰਨੀ ਦੇਰ ਕਾਰ ਚਾਲਕ ਦੇ ਪਰਿਵਾਰ ਵਾਲੇ ਇਸ ਦੀ ਪੁਸ਼ਟੀ ਨਹੀਂ ਕਰਦੇ ਓਨੀ ਦੇਰ ਪੁਲਿਸ ਕੁਝ ਨਹੀਂ ਕਹਿ ਰਹੀ। ਪੁਲਿਸ ਵੱਲੋਂ ਗੁਰਧਿਆਨ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਹੈ। ਕਾਰ ਵਿੱਚੋਂ ਇਕ ਪੋਸਟਰ ਮਿਲਿਆ ਹੈ। ਜਿਸ ਵਿੱਚ ਗੁਰਧਿਆਨ ਸਿੰਘ ਦੁਰਾਲੀ ਦੀ ਤਸਵੀਰ ਹੈ। ਇਹ ਤਸਵੀਰ ਕਾਰ ਚਾਲਕ ਦੀ ਮ੍ਰਿਤਕ ਦੇਹ ਨਾਲ ਮੇਲ ਖਾਂਦੀ ਹੈ। ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਗੁਰਧਿਆਨ ਸਿੰਘ ਦੁਰਾਲੀ ਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੱਡੀ ਵਿੱਚੋਂ ਇੱਕ ਝੰਡੀ ਵੀ ਮਿਲੀ ਹੈ। ਜੋ ਐੱਸ.ਏ.ਐੱਸ ਨਗਰ ਮੁਹਾਲੀ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਹੈ। ਇਸ ਸਭ ਦੇ ਬਾਵਜੂਦ ਵੀ ਉਹ ਪਰਿਵਾਰ ਦੀ ਉਡੀਕ ਕਰ ਰਹੇ ਹਨ।

ਪਰਿਵਾਰ ਦੁਆਰਾ ਪੁਸ਼ਟੀ ਕਰਨ ਤੇ ਹੀ ਉਨ੍ਹਾਂ ਵੱਲੋਂ ਮੰਨਿਆ ਜਾਵੇਗਾ ਕਿ ਇਹ ਮ੍ਰਿਤਕ ਦੇਹ ਕਿਸ ਵਿਅਕਤੀ ਦੀ ਹੈ? ਮੌਕੇ ਤੇ ਹਾਜ਼ਰ ਵਿਅਕਤੀ ਦਾ ਕਹਿਣਾ ਸੀ ਕਿ ਉਹ ਪੁਲ ਉੱਤੇ ਖੜ੍ਹਾ ਸੀ। ਕਾਰ ਰੂਪਨਗਰ ਵਾਲੇ ਪਾਸੇ ਤੋਂ ਆਈ ਸੀ। ਡਰਾਈਵਰ ਨੇ ਪਟੜੀ ਵੱਲ ਨੂੰ ਮੋੜ ਕੇ ਕਾਰ ਨਹਿਰ ਵਿੱਚ ਸੁੱਟ ਦਿੱਤੀ ਸੀ। ਭਾਵੇਂ ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ ਸਨ ਪਰ ਗੱਡੀ ਦੀਆਂ ਤਾਕੀਆਂ ਲਾਕ ਹੋਣ ਕਾਰਨ ਡਰਾਈਵਰ ਨੂੰ ਬਚਾਇਆ ਨਹੀਂ ਸੀ ਜਾ ਸਕਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ