ਗੱਡੀ ਖੜ੍ਹੀ ਕਰਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਈ ਖ਼ਬਰ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਅਸਲ ਵਿੱਚ ਇੱਥੇ ਇਕ ਆਦੇਸ਼ ਜਾਰੀ ਹੋਇਆ ਹੈ। ਜਿਸ ਮੁਤਾਬਕ ਕੋਈ ਵਿਅਕਤੀ ਕਿਸੇ ਦੂਸਰੇ ਦੇ ਘਰ ਅੱਗੇ ਗੱਡੀ ਖੜ੍ਹੀ ਨਹੀਂ ਕਰ ਸਕਦਾ। ਜੇਕਰ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ। ਪੁਲਿਸ ਅਜਿਹੇ ਵਿਅਕਤੀ ਦਾ ਚਲਾਨ ਕਰੇਗੀ। ਇਸ ਸੰਬੰਧ ਵਿਚ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਜੇਕਰ ਕੋਈ ਵਿਅਕਤੀ ਆਪਣੇ ਘਰ ਅੱਗੇ ਕਿਸੇ ਦੀ ਗੱਡੀ ਖਡ਼੍ਹੀ ਦੇਖਦਾ ਹੈ

ਤਾਂ ਉਹ ਹੈਲਪਲਾਈਨ ਤੇ ਫੋਨ ਕਰ ਸਕਦਾ ਹੈ। ਇਸ ਤੋਂ ਬਾਅਦ ਦੱਸੇ ਪਤੇ ਤੇ ਪੁਲਿਸ ਪਹੁੰਚ ਜਾਵੇਗੀ। ਪੁਲਿਸ ਹੀ ਇਸ ਗੱਡੀ ਨੂੰ ਇਕ ਸਾਈਡ ਤੇ ਕਰੇਗੀ। ਚਲਾਨ ਕਰਕੇ ਗੱਡੀ ਮਾਲਕ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸ਼ਹਿਰਾਂ ਵਿੱਚ ਪਾਰਕਿੰਗ ਲਈ ਜਗ੍ਹਾ ਕਿਧਰੇ ਵੀ ਦਿਖਾਈ ਨਹੀਂ ਦਿੰਦੀ ਅਤੇ ਵਾਹਨ ਮਾਲਕ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਕਿਸੇ ਦੇ ਘਰ ਅੱਗੇ ਗੱਡੀ ਖੜ੍ਹੀ ਕਰ ਦਿੰਦੇ ਹਨ। ਇਸ ਤੋਂ ਬਿਨਾਂ ਅਸੀਂ ਬਾਜ਼ਾਰਾਂ ਵਿੱਚ ਕਿਸੇ ਗੱਡੀ ਦੇ ਖਡ਼੍ਹਨ

ਨਾਲ ਟ੍ਰੈਫਿਕ ਜਾਮ ਹੁੰਦੀ ਆਮ ਹੀ ਦੇਖਦੇ ਹਾਂ। ਜਿੱਥੇ ਇਹ ਫ਼ੈਸਲਾ ਸ਼ਲਾਘਾਯੋਗ ਹੈ, ਉੱਥੇ ਹੀ ਸਰਕਾਰ ਨੂੰ ਪਾਰਕਿੰਗ ਲਈ ਵੀ ਥਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਵਾਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉੱਥੇ ਹੀ ਪਾਰਕਿੰਗ ਲਈ ਜਗ੍ਹਾ ਨਜ਼ਰ ਨਹੀਂ ਆਉਂਦੀ। ਇਸ ਲਈ ਵਾਹਨ ਚਾਲਕ ਸੜਕਾਂ ਉੱਤੇ ਹੀ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਜਿਸ ਨਾਲ ਆਵਾਜਾਈ ਰੁਕ ਜਾਂਦੀ ਹੈ।