ਘਰਵਾਲੇ ਦੇ ਵਿਦੇਸ਼ ਜਾਣ ਤੋਂ ਬਾਅਦ, ਸਹੁਰਿਆਂ ਨੇ ਨੂੰਹ ਕੱਢੀ ਘਰੋਂ ਬਾਹਰ

ਗੁਰਦਾਸਪੁਰ ਦੇ ਪਿੰਡ ਸਿਓਲ ਵਿਖੇ ਗੁਰਪ੍ਰੀਤ ਕੌਰ ਪਤਨੀ ਨਿਸ਼ਾਨ ਸਿੰਘ ਨਾਮ ਦੀ ਵਿਆਹੁਤਾ ਆਪਣੇ ਸਹੁਰੇ ਘਰ ਦੇ ਦਰਵਾਜ਼ੇ ਅੱਗੇ ਖਲੋਤੀ ਇਨਸਾਫ਼ ਦੀ ਮੰਗ ਕਰ ਰਹੀ ਹੈ। ਘਰ ਨੂੰ ਤਾਲਾ ਲੱਗਾ ਹੋਇਆ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਗੁਰਪ੍ਰੀਤ ਕੌਰ ਦਾ ਪਤੀ ਨਿਸ਼ਾਨ ਸਿੰਘ ਵੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਵਿਆਹ 2017 ਵਿੱਚ ਨਿਸ਼ਾਨ ਸਿੰਘ ਨਾਲ ਹੋਇਆ ਸੀ। 3 ਸਾਲ ਉਹ ਇੱਥੇ ਰਹੀ ਅਤੇ ਫਿਰ ਵਿਦੇਸ਼ ਚਲੀ ਗਈ।

ਉਹ ਆਪਣੀ ਸੱਸ ਦੇ ਅੱਖਾਂ ਮੀਟ ਜਾਣ ਕਾਰਨ ਪਤੀ ਪਤਨੀ 2 ਸਾਲ ਮਗਰੋਂ ਵਾਪਸ ਭਾਰਤ ਆ ਗਏ। ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਕ ਉਹ ਫਿਰ ਵਿਦੇਸ਼ ਚਲੇ ਗਏ। ਉਨ੍ਹਾਂ ਦਾ ਪਤੀ ਨਿਸ਼ਾਨ ਸਿੰਘ ਕਹਿਣ ਲੱਗਾ ਕਿ ਹੁਣ ਉਹ ਭਾਰਤ ਜਾ ਕੇ ਇਕੱਠੇ ਹੀ ਰਹਿਣਗੇ। ਜਿਸ ਕਰਕੇ ਉਹ ਵਾਪਸ ਭਾਰਤ ਆ ਗਏ। ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਉਹ ਆਪਣੀ ਮਾਤਾ ਦੀ ਜਾਨ ਜਾਣ ਦਾ ਸਰਟੀਫਿਕੇਟ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਹੈ। ਉਹ ਸਵੇਰੇ 5 ਵਜੇ ਗਿਆ ਸੀ।

ਉਨ੍ਹਾਂ ਦੇ ਪਤੀ ਨੇ ਰਾਤ ਨੂੰ ਚੰਗੀ ਭਲੀ ਰੋਟੀ ਖਾਧੀ ਸੀ ਪਰ ਨਿਸ਼ਾਨ ਸਿੰਘ ਦੁਬਾਰਾ ਵਾਪਸ ਘਰ ਨਹੀਂ ਆਇਆ। ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਸਹੁਰੇ ਪਰਿਵਾਰ ਨੂੰ ਪਤਾ ਹੈ ਕਿ ਨਿਸ਼ਾਨ ਸਿੰਘ ਕਿੱਥੇ ਹੈ। ਉਨ੍ਹਾਂ ਦੇ ਘਰ ਨੂੰ ਉਨ੍ਹਾਂ ਦੇ ਸਹੁਰੇ ਨੇ ਤਾਲਾ ਲਗਾ ਦਿੱਤਾ ਹੈ। ਜਿਸ ਕਰਕੇ ਉਹ ਬਾਹਰ ਖੜ੍ਹੀ ਹੈ। ਗੁਰਪ੍ਰੀਤ ਕੌਰ ਨੇ ਆਪਣੇ ਸਹੁਰੇ ਤੇ ਦਾਰੂ ਪੀਣ ਦੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਦੇ ਪਰਿਵਾਰ ਦਾ ਵਿਵਾਦ ਮਿਟਾਉਣ ਲਈ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਆਪਣੇ ਘਰ ਬੁਲਾਇਆ ਸੀ।

ਦੋਵੇਂ ਧਿਰਾਂ ਦੇ ਬੰਦਿਆਂ ਦੇ ਸਾਹਮਣੇ ਮੁੰਡੇ ਨੂੰ ਪੇਸ਼ ਕਰਨ ਦੀ ਗੱਲ ਆਖੀ ਗਈ ਤਾਂ ਕਿ ਇਨ੍ਹਾਂ ਦਾ ਕੋਈ ਫ਼ੈਸਲਾ ਕੀਤਾ ਜਾ ਸਕੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ 2 ਦਿਨ ਦਾ ਸਮਾਂ ਮੰਗਿਆ ਗਿਆ ਸੀ। ਉਨ੍ਹਾਂ ਕੋਲ ਚਾਬੀਆਂ ਰੱਖ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਹੁਣ ਮਕਾਨ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਉਹ ਚਾਹੁੰਦੇ ਹਨ ਕਿ ਤਾਲਾ ਖੁੱਲ੍ਹਣਾ ਚਾਹੀਦਾ ਹੈ। ਮਹਿਲਾ ਅਧਿਕਾਰੀ ਨੇ ਦੱਸਿਆ ਹੈ ਕਿ 112 ਨੰਬਰ ਤੇ ਇਤਲਾਹ ਕੀਤੀ ਗਈ ਸੀ ਕਿ

ਸਹੁਰੇ ਨੇ ਘਰ ਨੂੰ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਨੇ ਸਹੁਰੇ ਨੂੰ ਫੋਨ ਕੀਤਾ ਹੈ। ਉਹ ਆ ਰਹੇ ਹਨ। ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਪਤੀ ਪਤਨੀ ਦਾ ਆਪਸੀ ਮਾਮਲਾ ਹੈ। ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਉਹ 2 ਘੰਟੇ ਤੋਂ ਬਾਹਰ ਖਡ਼੍ਹੇ ਹਨ। ਘਰ ਨੂੰ ਤਾਲਾ ਲੱਗਾ ਹੋਇਆ ਹੈ। ਉਨ੍ਹਾਂ ਨੇ ਸਹੁਰੇ ਨੂੰ ਬੁਲਾਇਆ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ