ਘਰੋਂ ਸਕੂਲ ਪੜ੍ਹਨ ਗਏ ਬੱਚੇ ਨਾਲ ਵੱਡੀ ਜੱਗੋ ਤੇਰਵੀ, ਕਿਸ ਪਾਪੀ ਨੇ ਕੀਤਾ ਇਹ ਮਾੜਾ ਕੰਮ

ਗੁਰਦਾਸਪੁਰ ਦੇ ਇਕ ਮਿ੍ਤਕ ਬੱਚੇ ਦੇ ਪਰਿਵਾਰ ਨੇ ਸੜਕ ਤੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਪਰਿਵਾਰ ਦੇ ਨੌਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਦੀ ਜਾਨ ਚਲੀ ਗਈ ਹੈ। ਪਰਿਵਾਰ ਦਾ ਦੋ-ਸ਼ ਹੈ ਕਿ ਉਨ੍ਹਾਂ ਦੇ ਬੱਚੇ ਦੀ ਜਾਨ ਲਈ ਗਈ ਹੈ। ਪੁਲਿਸ ਨੇ 302 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਮ੍ਰਿਤਕ ਬੱਚੇ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੱਚੇ ਦੇ ਸਿਰ ਵਿੱਚ ਸੱ-ਟ ਲਾਈ ਗਈ ਹੈ। ਇਹ ਹਾਦਸਾ ਨਹੀਂ ਹੈ। ਜੇਕਰ ਹਾਦਸਾ ਹੁੰਦਾ ਤਾਂ ਬੱਚੇ ਦੇ ਕੱਪੜੇ ਫਟਦੇ।

ਬੱਚੇ ਦੀ ਮਾਂ ਦੇ ਦੱਸਣ ਮੁਤਾਬਕ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਫੜ ਨਹੀਂ ਰਹੀ। ਇਨ੍ਹਾਂ ਬੱਚਿਆਂ ਦਾ ਪਿਤਾ ਪੁਲਿਸ ਵਿੱਚ ਥਾਣੇਦਾਰ ਹੈ। ਉਸ ਨੇ ਕੈਮਰੇ ਵੀ ਡਿਲੀਟ ਕਰਵਾ ਦਿੱਤੇ ਹਨ। ਮਿ੍ਤਕ ਬੱਚੇ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਦੀ ਇੱਕ ਹੋਰ ਔਰਤ ਨੇ ਦੱਸਿਆ ਹੈ ਕਿ ਪੁਲਿਸ ਉਨ੍ਹਾਂ ਤੇ ਦਬਾਅ ਪਾ ਰਹੀ ਹੈ ਕਿ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਜਾਵੇ ਪਰ ਉਹ ਇਨਸਾਫ ਮਿਲਣ ਤਕ ਸਸਕਾਰ ਨਹੀਂ ਕਰਨਗੇ। ਉਨ੍ਹਾਂ ਦੇ 2 ਘਰਾਂ ਦਾ ਇਕ ਹੀ ਬੱਚਾ ਸੀ।

ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਪਰਿਵਾਰ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਮੁੰਡਿਆਂ ਦਾ ਪਿਤਾ ਸਵਰਨ ਸਿੰਘ ਥਾਣੇਦਾਰ 3 ਦਿਨ ਲਗਾਤਾਰ ਹਸਪਤਾਲ ਵਿੱਚ ਜਾਂਦਾ ਰਿਹਾ। ਥਾਣੇਦਾਰ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪੈਸੇ ਨਹੀਂ ਲਏ। ਇਸ ਵਿਅਕਤੀ ਦਾ ਤਰਕ ਹੈ ਕਿ ਜੇਕਰ ਥਾਣੇਦਾਰ ਦੇ ਮੁੰਡਿਆਂ ਦਾ ਕੋਈ ਕਸੂਰ ਹੀ ਨਹੀਂ ਸੀ ਤਾਂ ਉਹ ਹਸਪਤਾਲ ਕਿਉਂ ਜਾਂਦਾ ਸੀ? ਉਹ ਪੈਸੇ ਕਿਉਂ ਦੇ ਰਿਹਾ ਸੀ? ਉਨ੍ਹਾਂ ਨੂੰ ਪੈਸੇ ਨਹੀਂ ਚਾਹੀਦੇ।

ਇਨਸਾਫ ਚਾਹੀਦਾ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਥਾਣੇਦਾਰ ਨੇ ਸੀਸੀਟੀਵੀ ਫੁਟੇਜ ਵੀ ਡਿਲੀਟ ਕਰਵਾ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਿ੍ਤਕ ਬੱਚੇ ਦੇ ਪਰਿਵਾਰ ਨੇ ਉਨ੍ਹਾਂ ਕੋਲ ਸਟੇਟਮੈਂਟ ਦਿੱਤੀ ਹੈ ਕਿ ਉਨ੍ਹਾਂ ਦਾ ਬੱਚਾ ਲਿਟਲ ਸਨਫਲਾਵਰ ਸਕੂਲ ਵਿੱਚ ਪੜ੍ਹਦਾ ਸੀ। ਇਸੇ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ, ਉਸ ਦੇ ਭਰਾ ਅਤੇ ਇਕ ਦੋਸਤ ਤੇ ਪਰਿਵਾਰ ਨੇ ਆਪਣੇ ਬੱਚੇ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 4 ਤੇ ਮਾਮਲਾ ਦਰਜ ਕਰ ਲਿਆ ਹੈ।

ਪਰਿਵਾਰ ਨੇ ਇਨ੍ਹਾਂ ਬੱਚਿਆਂ ਦੇ ਪਿਤਾ ਦਾ ਨਾਮ ਵੀ ਲਿਖਵਾ ਦਿੱਤਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦੁਕਾਨਦਾਰਾਂ ਅਤੇ ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਕੋਈ ਆਪਸ ਵਿੱਚ ਤਕਰਾਰ ਨਹੀਂ ਹੋਇਆ। ਕਈ ਦੁਕਾਨਦਾਰਾਂ ਨੇ ਬਿਆਨ ਦਿੱਤਾ ਹੈ ਕਿ ਮ੍ਰਿਤਕ ਬੱਚਾ ਐਕਟਿਵਾ ਉੱਤੇ ਸੀ। ਦੂਜਾ ਲੜਕਾ ਮੋਟਰਸਾਈਕਲ ਉੱਤੇ ਸੀ। ਇਨ੍ਹਾਂ ਦੇ ਹੈਂਡਲ ਆਪਸ ਵਿਚ ਟਕਰਾ ਗਏ ਅਤੇ ਦੋਵੇਂ ਡਿੱਗ ਪਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਆਨ ਲਿਖ ਲਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ