ਘਰ ਲੁੱਟਣ ਆਏ ਬੰਦਿਆ ਦਾ ਇੱਕਲੀ ਔਰਤ ਨੇ ਦਲੇਰੀ ਨਾਲ ਕੀਤਾ ਸਾਹਮਣਾ

ਦੀਨਾਨਗਰ ਦੇ ਪਿੰਡ ਮਗਰਾਲਾ ਵਿੱਚ ਇਕ ਔਰਤ ਨੂੰ ਸੱਟਾਂ ਲਗਾ ਕੇ ਘਰ ਵਿੱਚੋਂ ਚੋਰਾਂ ਦੁਆਰਾ ਨਕਦੀ ਚੁੱਕ ਲਏ ਜਾਣ ਬਾਰੇ ਪਤਾ ਲੱਗਾ ਹੈ। ਪੁਲਿਸ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਘਰ ਦੇ ਮਾਲਕ ਦੇ ਦੱਸਣ ਮੁਤਾਬਕ ਉਹ 5-15 ਵਜੇ ਘਰੋਂ ਚਲੇ ਗਏ। ਉਨ੍ਹਾਂ ਦੀ ਪਤਨੀ ਘਰ ਵਿੱਚ ਇਕੱਲੀ ਸੀ ਅਤੇ ਸਿਹਤ ਠੀਕ ਨਾ ਹੋਣ ਕਾਰਨ ਪਈ ਸੀ। ਉਨ੍ਹਾਂ ਨੂੰ ਫੋਨ ਤੇ ਹੀ ਘਰ ਵਿੱਚ ਵਾਪਰਨ ਵਾਲੀ ਘਟਨਾ ਦੀ ਜਾਣਕਾਰੀ ਮਿਲੀ। ਉਹ ਤੁਰੰਤ ਘਰ ਪਹੁੰਚੇ। ਘਰ ਦੇ ਮਾਲਕ ਦਾ ਕਹਿਣਾ ਹੈ

ਕਿ ਉਨ੍ਹਾਂ ਦੀ ਪਤਨੀ ਡਿੱਗੀ ਪਈ ਸੀ। ਚੋਰ ਉਸ ਦੀ ਗਰਦਨ, ਹੱਥ ਅਤੇ ਸਿਰ ਵਿੱਚ ਸੱਟਾਂ ਲਗਾ ਗਏ। ਉਨ੍ਹਾਂ ਨੇ ਆਪਣੀ ਪਤਨੀ ਨੂੰ ਚੁੱਕਿਆ। ਉਹ ਘਰ ਵਿੱਚ ਦਵਾਈ ਲੈ ਕੇ ਸੁੱਤੀ ਪਈ ਸੀ। ਚੋਰਾਂ ਨੇ ਸੁੱਤੀ ਪਈ ਦੇ ਸੱਟਾਂ ਲਗਾ ਦਿੱਤੀਆਂ। ਘਰ ਦੇ ਮਾਲਕ ਨੇ ਦੱਸਿਆ ਹੈ ਕਿ ਚੋਰ 60-70 ਹਜ਼ਾਰ ਰੁਪਏ ਚੁੱਕ ਕੇ ਲੈ ਗਏ। ਪੁਲਿਸ ਨੇ ਉਨ੍ਹਾਂ ਨੂੰ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਣ ਦਿੱਤਾ। ਜਿਸ ਕਰਕੇ ਅਜੇ ਉਹ ਆਪਣੇ ਸੋਨੇ ਬਾਰੇ ਜਾਣ ਨਹੀਂ ਸਕੇ। ਪੁਲਿਸ ਚੈਕਿੰਗ ਕਰ ਰਹੀ ਹੈ।

ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ 70-80 ਹਜਾਰ ਰੁਪਏ ਨਕਦੀ ਚੋਰੀ ਹੋਈ ਹੈ। 5-30 ਵਜੇ ਦੇ ਕਰੀਬ ਘਰ ਦੇ ਮਾਲਕ ਘਰੋਂ ਗਏ ਸਨ। ਇਸ ਦੇ ਪਿੱਛੋਂ ਨਾਮਾਲੂਮ ਚੋਰ ਆ ਗਏ। ਔਰਤ ਕੰਬਲ ਲੈ ਕੇ ਪਈ ਸੀ। ਉਸ ਦੇ ਪਈ ਦੇ ਹੀ ਸੱ ਟਾਂ ਲਗਾ ਦਿੱਤੀਆਂ। ਜੋ ਕਿ ਅਜੇ ਵੀ ਬੇ ਹੋ ਸ਼ ਹੈ। ਹੋਸ਼ ਵਿੱਚ ਆਉਣ ਤੇ ਹੀ ਔਰਤ ਕੁਝ ਦੱਸ ਸਕਦੀ ਹੈ। ਸਰਪੰਚ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਰਨੈਲ ਸਿੰਘ ਦਾ ਸੰਘਣੀ ਆਬਾਦੀ ਵਿਚ ਘਰ ਹੈ। ਸਾਹਮਣੇ ਦੁਕਾਨਾਂ ਹਨ। ਨਾਮਲੂਮ ਵਿਅਕਤੀ ਮੋਟਰਸਾਈਕਲ ਤੇ ਆਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਘਰ ਵਿੱਚ ਔਰਤ ਇਕੱਲੀ ਸੀ।

ਉਸ ਦੀ ਖਿੱਚ ਧੂਹ ਕੀਤੀ ਗਈ ਹੈ। ਗਲ ਵਿਚ ਚੁੰਨੀ ਪਾ ਕੇ ਉਸ ਨੂੰ ਹਲੂਣਿਆ ਗਿਆ ਹੈ। ਪੁਲਿਸ ਨੇ ਚੈਕਿੰਗ ਕੀਤੀ ਹੈ। ਪਰਿਵਾਰ ਦਾ ਸੋਨਾ ਬਚ ਗਿਆ ਹੈ। 60 ਹਜ਼ਾਰ ਅਤੇ 45 ਹਜ਼ਾਰ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੋ ਸਕਦਾ ਹੈ। ਜਿਨ੍ਹਾਂ ਨੂੰ ਪਤਾ ਸੀ ਕਿ ਹੁਣੇ ਹੀ ਪਰਿਵਾਰ ਦੇ ਮਰਦ ਮੈਂਬਰ ਘਰੋਂ ਗਏ ਹਨ। ਉਹ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 3-4 ਦਿਨਾਂ ਵਿਚ ਮਾਮਲਾ ਟ੍ਰੇਸ ਹੋ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ