ਚਾਚੇ ਨਾਲ ਭਤੀਜੀਆਂ ਨੇ ਵਰਤਾਇਆ ਭਾਣਾ, ਨਿੱਕੀ ਜਿਹੀ ਗੱਲ ਪਿੱਛੇ ਲਈ ਜਾਨ

ਜਲੰਧਰ ਵਿੱਚ 2 ਪਰਿਵਾਰਾਂ ਦੇ ਜਾਇਦਾਦ ਪਿੱਛੇ ਹੋਏ ਟਕਰਾਅ ਕਾਰਨ ਅਸ਼ਵਨੀ ਕੁਮਾਰ ਦੀ ਜਾਨ ਜਾਣ ਪਿੱਛੋਂ ਉਸ ਦਾ ਪਰਿਵਾਰ ਰੋ ਰੋ ਕੇ ਇਨਸਾਫ਼ ਮੰਗ ਰਿਹਾ ਹੈ। ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਦੀ ਗੱਲ ਆਖ ਰਹੀ ਹੈ। ਮ੍ਰਿਤਕ ਦੀ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਕੁਸ਼ੱਲਿਆ, ਉਸ ਦੀਆਂ 2 ਧੀਆਂ ਨਿੱਕੂ ਅਤੇ ਜੋਤੀ ਤਿੰਨਾਂ ਨੇ ਮਿਲ ਕੇ ਉਸ ਦੇ ਪਤੀ ਅਸ਼ਵਨੀ ਦੀ ਜਾਨ ਲੈ ਲਈ ਹੈ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪੁੱਤਰ ਦੀ ਵੀ ਖਿੱਚ ਧੂਹ ਕੀਤੀ ਹੈ।

ਇੱਕ ਨੌਜਵਾਨ ਨੇ ਦੱਸਿਆ ਹੈ ਕਿ ਮ੍ਰਿਤਕ ਉਸ ਦਾ ਚਾਚਾ ਲੱਗਦਾ ਸੀ। ਉਹ ਕੇਬਲ ਦਾ ਕੰਮ ਕਰਦਾ ਸੀ। ਦੋਵੇਂ ਧਿਰਾਂ ਦਾ ਆਪਸ ਵਿਚ 15 ਸਾਲ ਤੋਂ ਟਕਰਾਅ ਚੱਲ ਰਿਹਾ ਸੀ। ਪਾਣੀ ਡੋਲਣ ਨੂੰ ਲੈ ਕੇ ਇਨ੍ਹਾਂ ਵਿਚ ਕਿਹਾ ਸੁਣੀ ਹੋ ਗਈ ਅਤੇ ਮਾਮਲਾ ਵਿਗੜ ਗਿਆ। ਇਸ ਨੌਜਵਾਨ ਦੇ ਦੱਸਣ ਮੁਤਾਬਕ ਕੁਸ਼ੱਲਿਆ ਅਤੇ ਉਸ ਦੀਆਂ ਦੋਵੇਂ ਧੀਆਂ ਮੰਦਾ ਬੋਲਣ ਲੱਗੀਆਂ। ਇਨ੍ਹਾਂ ਦੀ ਬੁਟੀਕ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਚਾਚਾ ਅਸ਼ਵਨੀ ਇਨ੍ਹਾਂ ਨੂੰ ਮੰਦਾ ਬੋਲਣ ਤੋਂ ਰੋਕਣ ਲੱਗਾ।

ਅਸ਼ਵਨੀ ਦੀ ਪਤਨੀ ਅਤੇ ਪੁੱਤਰ ਉਸ ਸਮੇਂ ਘਰ ਦੇ ਅੰਦਰ ਸਨ। ਇਨ੍ਹਾਂ ਤਿੰਨੇ ਮਾਵਾਂ ਧੀਆਂ ਨੇ ਅਸ਼ਵਨੀ ਕੁਮਾਰ ਦੀ ਖਿੱਚ ਧੂਹ ਕਰ ਦਿੱਤੀ। ਉਨ੍ਹਾਂ ਦੇ ਸੱਟਾਂ ਲੱਗ ਜਾਣ ਕਾਰਨ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਵਾਰੀ ਵਾਰੀ 3 ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਸ਼ਵਨੀ ਕੁਮਾਰ ਦੀ ਜਾਨ ਜਾ ਚੁੱਕੀ ਹੈ। ਨੌਜਵਾਨ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਦੇ ਚਾਚੇ ਅਸ਼ਵਨੀ ਦਾ ਪੁੱਤਰ ਅਤੇ ਪਤਨੀ ਉਨ੍ਹਾਂ ਨੂੰ ਛੁਡਾਉਣ ਗਏ ਤਾਂ ਦੂਜੀ ਧਿਰ ਨੇ ਉਨ੍ਹਾਂ ਤੇ ਵੀ ਜੁੱਤੀਆਂ ਅਤੇ ਕੈਂਚੀਆਂ ਨਾਲ ਵਾਰ ਕਰ ਦਿੱਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਅਸ਼ਵਨੀ ਕੁਮਾਰ ਦਾ ਆਪਣੀ ਭਰਜਾਈ ਨਾਲ ਹੀ ਜਾਇਦਾਦ ਕਾਰਨ ਵਿਵਾਦ ਚੱਲ ਰਿਹਾ ਸੀ। ਦੋਵੇਂ ਧਿਰਾਂ ਵਿੱਚ ਧੱਕਾ ਮੁੱਕੀ ਹੋ ਗਈ ਜਿਸ ਨਾਲ ਅਸ਼ਵਨੀ ਕੁਮਾਰ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਮੁਤਾਬਕ ਪਰਿਵਾਰ ਦਾ ਦੋਸ਼ ਹੈ ਕਿ ਅਸ਼ਵਨੀ ਦੇ ਸੱਟਾਂ ਲਗਾ ਕੇ ਉਨ੍ਹਾਂ ਦੀ ਜਾਨ ਲੈ ਲਈ ਗਈ ਹੈ। ਪੁਲਿਸ ਨੇ ਮ੍ਰਿਤਕ ਦੇਹ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ