ਚਾਵਾਂ ਨਾਲ ਪੁੱਤ ਭੇਜਿਆ ਸੀ ਅਮਰੀਕਾ, ਨਹੀਂ ਪਤਾ ਸੀ ਅੱਗੇ ਕਰਵਾ ਦੇਣਗੇ ਇੰਨਾ ਵੱਡਾ ਕਾਂਡ

ਪਿਛਲੇ ਦਿਨੀਂ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਇਕ ਪਿੰਡ ਦੇ ਨੌਜਵਾਨ ਦੀ ਯੂ.ਐੱਸ.ਏ ਦੇ ਨਿਊਯਾਰਕ ਵਿੱਚ ਨਾਮਲੂਮ ਵਿਅਕਤੀਆਂ ਦੁਆਰਾ ਜਾਂ ਲੈ ਲਏ ਜਾਣ ਦੀ ਘਟਨਾ ਤੋਂ ਬਾਅਦ ਹੁਣ ਮ੍ਰਿਤਕ ਨੌਜਵਾਨ ਦੇ ਪਿਤਾ ਰਵੇਲ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਨੌਜਵਾਨ ਦੀ ਉਮਰ 26 ਸਾਲ ਸੀ ਅਤੇ ਜਿਸ ਸਮੇਂ ਘਟਨਾ ਵਾਪਰੀ ਹੈ ਉਹ ਆਪਣੀ ਗੱਡੀ ਵਿਚ ਬੈਠਾ ਸੀ। ਰਵੇਲ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਹੈ ਪੌਣੇ 5 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ।

ਉਹ ਪਰਿਵਾਰ ਨੂੰ ਹਰ ਮਹੀਨੇ ਪੈਸੇ ਭੇਜਦਾ ਸੀ। ਰਵੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੀ ਪਿੰਡ ਦੀ ਇੱਕ ਲੜਕੀ ਉਨ੍ਹਾਂ ਨੂੰ ਟਿਕਣ ਨਹੀਂ ਸੀ ਦਿੰਦੀ। ਲੜਕੀ ਉਨ੍ਹਾਂ ਦੇ ਪੁੱਤਰ ਨੂੰ ਫੋਨ ਕਰਦੀ ਸੀ। ਲੜਕੀ ਨੇ ਕਿਸੇ ਕੋਲੋਂ ਉਨ੍ਹਾਂ ਦੇ ਪੁੱਤਰ ਦਾ ਫੋਨ ਨੰਬਰ ਲੈ ਲਿਆ। ਜਦੋਂ ਉਨ੍ਹਾਂ ਨੇ ਪਤਾ ਲੱਗਣ ਤੇ ਇਸ ਬਾਰੇ ਆਪਣੇ ਪੁੱਤਰ ਨੂੰ ਪੁੱਛਿਆ ਤਾਂ ਪੁੱਤਰ ਦਾ ਕਹਿਣਾ ਸੀ ਕਿ ਉਹ ਅੱਠਵੀਂ ਜਮਾਤ ਵਿੱਚ ਇਕੱਠੇ ਪੜ੍ਹਦੇ ਸਨ ਪਰ ਹੁਣ ਉਸ ਦਾ ਲੜਕੀ ਨਾਲ ਕੋਈ ਸਬੰਧ ਨਹੀਂ ਹੈ। ਉਹ ਲੜਕੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ।

ਰਵੇਲ ਸਿੰਘ ਦੇ ਦੱਸਣ ਮੁਤਾਬਕ ਲੜਕੀ ਦੇ 2 ਸਕੇ ਭਰਾਵਾਂ ਅਤੇ ਇਕ ਚਚੇਰੇ ਭਰਾ ਨੇ 15 ਤਾਰੀਖ ਨੂੰ ਦਾ ਰੂ ਦੀ ਲੋਰ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਉਸ ਦੀ ਜਾਨ ਲੈਣ ਦੀ ਧ ਮ ਕੀ ਦਿੱਤੀ। ਇਸ ਤੋਂ ਅਗਲੇ 6 ਦਿਨਾਂ ਬਾਅਦ ਇਨ੍ਹਾਂ ਨੇ ਨਾਮਲੂਮ ਵਿਅਕਤੀਆਂ ਤੋਂ ਉਨ੍ਹਾਂ ਦੇ ਪੁੱਤਰ ਤੇ ਗੋ ਲੀ ਆਂ ਚਲਵਾ ਕੇ ਉਸ ਦੀ ਜਾਨ ਲੈ ਲਈ। ਘਟਨਾ ਸਮੇਂ ਉਨ੍ਹਾਂ ਦਾ ਪੁੱਤਰ ਗੱਡੀ ਵਿਚ ਬੈਠਾ ਸੀ। ਰਵੇਲ ਸਿੰਘ ਨੇ ਦੱਸਿਆ ਹੈ ਕਿ ਜੇਕਰ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਵੀ ਇਹ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ।

ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦਾ ਬੁਢਾਪਾ ਰੋਲ ਦਿੱਤਾ ਹੈ। ਉਨ੍ਹਾਂ ਦੇ 2 ਪੁੱਤਰ ਸਨ। ਦੂਸਰਾ ਪੁੱਤਰ ਇੱਥੇ ਹੀ ਬਿਜਲੀ ਦਾ ਕੰਮ ਕਰਦਾ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਮਿ੍ਤਕ ਯੂ.ਐੱਸ.ਏ ਦੇ ਨਿਊਯਾਰਕ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਪਿੰਡ ਦੇ ਹੀ ਮੁੰਡਿਆਂ ਨੇ ਉਨ੍ਹਾਂ ਦੇ ਭਰਾ ਨਾਲ ਇਹ ਕੰਮ ਕਰਵਾ ਦਿੱਤਾ। ਕੁੜੀ ਦਾ ਮਾਮਲਾ ਸੀ। ਕੁੜੀ ਇੱਥੇ ਪੰਜਾਬ ਵਿਚ ਹੀ ਰਹਿੰਦੀ ਹੈ।