ਚਾਹ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਵੱਡਾ ਨੁਕਸਾਨ

ਚਾਹ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਪਰ ਚਾਹ ਨਾਲ ਕਈ ਅਜਿਹੀਆਂ ਚੀਜ਼ਾਂ ਖਾ ਕੇ ਅਸੀਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ। ਦਿਨ ਦੀ ਥਕਾਵਟ ਦੂਰ ਕਰਨ ਲਈ ਸਵੇਰੇ ਅਸੀਂ ਚਾਹ ਜ਼ਰੂਰ ਪੀਂਦੇ ਹਾਂ ਅਤੇ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੀ ਚਾਹ ਦਾ ਕੱਪ ਪੀਣ ਤੋਂ ਬਾਅਦ ਹੁੰਦੀ ਹੈ ਪਰ ਚਾਹ ਦੇ ਨਾਲ ਕਈ ਲੋਕ ਬਿਸਕੁਟ ਅਤੇ ਮਸਾਲੇਦਾਰ ਭੋਜਨ ਲੈਣਾ ਪਸੰਦ ਕਰਦੇ ਹਨ ਪਰ ਚਾਹ ਦੇ ਨਾਲ ਕੁਝ ਖਾਸ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਕਿ ਬੇਸਣ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਚਾਹ ਨਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ

ਚਾਹ ਨਾਲ ਬੇਸਣ ਜਾਂ ਆਟਾ ਖਾਣ ਨਾਲ ਸਰੀਰ ਵਿਚ ਪੋਸ਼ਣ ਸੰਬੰਧੀ ਕਮੀ ਆਉਂਦੀ ਹੈ। ਚਾਹ ਦੇ ਨਾਲ ਕਦੇ ਵੀ ਕੋਈ ਕੱਚੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਫਲ ਆਦਿ ਅਜਿਹੀਆਂ ਕੱਚੀਆਂ ਫਲਦਾਰ ਸਬਜ਼ੀਆਂ ਦਾ ਚਾਹ ਨਾਲ ਪ੍ਰਯੋਗ ਕਰਨ ਨਾਲ ਪੇਟ ਦੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ। ਚਾਹ ਦੇ ਨਾਲ ਉਬਲੇ ਹੋਏ ਆਂਡੇ ਦਾ ਸੇਵਨ ਭੁੱਲ ਕੇ ਵੀ ਨਾ ਕਰੋ, ਇਸ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਕਿਸੇ ਵੀ ਠੰਡੀ ਚੀਜ਼ ਦਾ ਇਸਤੇਮਾਲ ਚਾਹ ਦੇ ਨਾਲ, ਚਾਹ ਤੋਂ ਬਾਅਦ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਆਈਸਕਰੀਮ ਆਦਿ ਅਜਿਹਾ ਕਰਨ ਨਾਲ ਤੁਹਾਡੇ ਪਾਚਣ ਤੇ ਬਹੁਤ ਅਸਰ ਪੈਂਦਾ ਹੈ। ਜਿਸ ਨਾਲ ਐਸੀਡਿਟੀ ਦੀ ਬੀਮਾਰੀ ਪੈਦਾ ਹੁੰਦੀ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਤਾਂ ਚਾਹ ਤੋਂ ਅੱਧਾ ਘੰਟਾ ਬਾਅਦ ਤੁਸੀਂ ਪਾਣੀ ਦਾ ਸੇਵਨ ਕਰ ਸਕਦੇ ਹੋ। ਬਹੁਤ ਸਾਰੇ ਲੋਕ ਚਾਹ ਦੇ ਨਾਲ ਨਿੰਬੂ ਦਾ ਸੇਵਨ ਕਰਦੇ ਹਨ। ਚਾਹ ਵਿਚ ਨਿੰਬੂ ਨਿਚੋੜਕੇ ਪੀਂਦੇ ਹਨ, ਜੋ ਕਿ ਸਾਡੇ ਪੇਟ ਲਈ ਬਹੁਤ ਹੀ ਨੁ ਕ ਸਾ ਨ ਦਾ ਇ ਕ ਹੈ। ਚਾਹ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਗੈਸ ਅਤੇ ਹਾਜ਼ਮੇ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਚਾਹ ਦੇ ਨਾਲ ਖੱਟੀਆਂ ਚੀਜ਼ਾਂ ਦਾ ਪ੍ਰਯੋਗ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਚਾਹ ਦੇ ਨਾਲ ਹਲਦੀ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਵੀ ਨਹੀਂ ਕਰਨਾ ਚਾਹੀਦਾ ਜੋ ਕਿ ਸਾਡੇ ਲਈ ਬਹੁਤ ਹੀ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ।