ਚਿਹਰਾ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ਐਲੋਵੀਰਾ ਦੀ ਵਰਤੋਂ

ਐਲੋਵੇਰਾ ਨੂੰ ਕੁਆਰ ਗੰਦਲ ਵੀ ਕਿਹਾ ਜਾਂਦਾ ਹੈ। ਐਲੋਵੇਰਾ ਦੇ ਕਈ ਤਰ੍ਹਾਂ ਦੇ ਫਾਇਦੇ ਦੇਖਣ ਨੂੰ ਮਿਲਦੇ ਹਨ। ਪੁਰਾਣੇ ਸਮੇਂ ਵਿਚ ਵੀ ਲੋਕ ਐਲੋਵੇਰਾ ਨੂੰ ਫੋੜੇ-ਫਿੰਸੀਆਂ ਤੇ ਲਗਾਉਂਦੇ ਸਨ ਜਿਸ ਨਾਲ ਜਲਦੀ ਅਰਾਮ ਮਿਲਦਾ ਸੀ। ਅੱਜ ਕੱਲ ਐਲੋਵੇਰਾ ਦਾ ਇਸਤੇਮਾਲ ਕਈ ਰੋਗਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਕਈ ਲੋਕ ਐਲੋਵੇਰਾ ਨੂੰ ਚਿਹਰੇ ਦੇ ਨਿਖਾਰ ਲਈ ਵੀ ਇਸਤੇਮਾਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਐਲੋਵੇਰਾ ਨਾਲ ਹੋਣ ਵਾਲੇ ਹੋਰ ਕਈ ਫਾਇਦਿਆਂ ਬਾਰੇ ਦੱਸਾਂਗੇ। ਐਲੋਵੇਰਾ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੈ।

ਗਰਮੀਆਂ ਵਿਚ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਐਲੋਵੇਰਾ ਦਾ ਇਸਤੇਮਾਲ ਚਿਹਰੇ ਅਤੇ ਹੱਥਾਂ ਪੈਰਾਂ ਉੱਤੇ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਤੁਸੀਂ ਸਨ ਬਨ ਤੋਂ ਬਚ ਸਕਦੇ ਹੋ। ਚਿਹਰੇ ਦੇ ਨਿਖਾਰ ਲਈ ਵੀ ਐਲੋਵੇਰਾ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਚਿਹਰੇ ਤੇ ਹੋਣ ਵਾਲੀਆਂ ਫਿੰਸੀਆਂ ਲਈ ਵੀ ਐਲੋਵੇਰਾ ਵਰਤਿਆ ਜਾਂਦਾ ਹੈ। ਐਲੋਵੇਰਾ ਨੂੰ ਵਾਲਾਂ ਤੇ ਵੀ ਲਗਾਇਆ ਜਾਂਦਾ ਹੈ। ਜੇਕਰ ਤੁਸੀਂ ਵਾਲ ਲੰਬੇ ਕਰਨ ਦੇ ਚਾਹਵਾਨ ਹੋ ਤਾਂ ਐਲੋਵੇਰਾ ਦੇ ਅੰਦਰਲੇ ਹਿੱਸੇ ਨੂੰ ਕੱਢ ਕੇ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਵਾਲਾਂ ਤੇ ਲਗਾਓ ਅਤੇ ਮਸਾਜ ਕਰੋ। ਅਜਿਹਾ ਕਰਨ ਨਾਲ ਤੁਹਾਡੇ ਵਾਲ ਲੰਬੇ ਹੋ ਜਾਣਗੇ।

ਵਾਲਾਂ ਅਤੇ ਚਮੜੀ ਤੋਂ ਇਲਾਵਾ ਐਲੋਵੇਰਾ ਦੇ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਹਨ। ਜੇਕਰ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਹਰ ਰੋਜ਼ ਸਵੇਰੇ ਐਲੋਵੇਰਾ ਦਾ ਜੂਸ ਪੀਓ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਡੇ ਸਿਰ ਦਰਦ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਅਲੋਵੇਰਾ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਕਬਜ਼ ਨੂੰ ਦੂਰ ਕਰਨ ਲਈ ਵੀ ਫਾਇਦੇਮੰਦ ਹਨ। ਰੋਜ਼ਾਨਾ ਸਵੇਰੇ ਐਲੋਵੇਰਾ ਦਾ ਜੂਸ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।