ਚਿਹਰੇ ਤੇ ਕਾਲੇ ਘੇਰੇ ਝੁਰੜੀਆਂ ਦੂਰ ਕਰਨ ਲਈ, ਇਨ੍ਹਾਂ ਚੀਜ਼ਾਂ ਦਾ ਕਰੋ ਉਪਯੋਗ

ਉੱਮਰ ਦੇ ਨਾਲ ਨਾਲ ਚਿਹਰੇ ਤੇ ਝੁਰੜੀਆਂ, ਛਾਈਆਂ ਅਤੇ ਕਾਲੇ ਘੇਰੇ ਬਣਨੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਠੀਕ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਾਂ। ਕਈ ਲੋਕ ਮੂੰਹ ਤੇ ਦਾਗ ਧੱਬੇ ਅਤੇ ਜਵਾਨ ਦਿਖਣ ਲਈ ਕਈ ਤਰ੍ਹਾਂ ਦੀਆਂ ਕ੍ਰੀਮਾਂ ਦਾ ਇਸਤੇਮਾਲ ਕਰਦੇ ਹਨ। ਜਿਨ੍ਹਾਂ ਦੇ ਸਾਡੀ ਚਮੜੀ ਨੂੰ ਬਹੁਤ ਸਾਰੇ ਸਾਈਡ ਇਫੈਕਟ ਹੋ ਜਾਂਦੇ ਹਨ। ਇਸ ਕਰਕੇ ਸਾਨੂੰ ਕੁਦਰਤੀ ਤਰੀਕੇ ਨਾਲ ਚਮੜੀ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਜਿਹੀਆਂ ਚੀਜ਼ਾਂ ਮੂੰਹ ਤੇ ਲਗਾਉਣੀਆਂ ਚਾਹੀਦੀਆਂ ਹਨ

ਜਿਨ੍ਹਾਂ ਦਾ ਕੋਈ ਸਾਈਡ ਇਫ਼ੈਕਟ ਨਾ ਹੋਵੇ। ਨਿੰਬੂ ਦਾ ਰਸ, ਨਿੰਬੂ ਦਾ ਰਸ ਇਕ ਐਂਟੀ-ਆਕਸੀਡੈਂਟ ਹੈ, ਜਿਸ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਰਸ ਨਾਲ ਮੂੰਹ ਤੇ ਦਾਗ ਧੱਬੇ ਅਤੇ ਛਾਈਆਂ ਠੀਕ ਹੋ ਜਾਂਦੀਆਂ ਹਨ। ਨਿੰਬੂ ਦਾ ਰਸ 2 ਚੱਮਚ ਦਹੀਂ ਵਿਚ ਮਿਲਾ ਕੇ ਚਿਹਰੇ ਉੱਤੇ 15 ਮਿੰਟ ਲਈ ਲਗਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਗੁਨਗੁਨੇ ਪਾਣੀ ਨਾਲ ਧੋ ਲਵੋ। ਇਸ ਤੋਂ ਇਲਾਵਾ ਨਿੰਬੂ ਦਾ ਰਸ ਨੂੰ ਦੁੱਧ ਦੀ ਕਰੀਮ ਅਤੇ ਦੇ ਸਫੇਦ ਭਾਗ ਵਿੱਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।

15 ਮਿੰਟ ਬਾਅਦ ਮੂੰਹ ਧੋਣ ਤੇ ਚਿਹਰਾ ਸਾਫ ਦਿਖਾਈ ਦੇਵੇਗਾ। ਨਾਰੀਅਲ ਦਾ ਦੁੱਧ, ਨਾਰੀਅਲ ਫੈਟੀ ਐਸਿਡ ਪ੍ਰੋਟੀਨ ਅਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਨਾਰੀਅਲ ਦਾ ਦੁੱਧ ਸਾਡੀ ਚਮੜੀ ਨੂੰ ਮੌਸਚਰਾਈਜ ਅਤੇ ਨਰਮ ਕਰਨ ਦੇ ਕੰਮ ਆਉਂਦਾ ਹੈ। ਕੱਚੇ ਨਾਰੀਅਲ ਨੂੰ ਕੱਦੂਕੱਸ ਕਰਕੇ ਉਸ ਵਿਚੋਂ ਦੁੱਧ ਕੱਢ ਲਓ ਅਤੇ ਇਸ ਨੂੰ ਚਿਹਰੇ ਤੇ ਲਗਾਓ ਵੀਹ ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਚਿਹਰਾ ਲੰਮੇ ਸਮੇਂ ਤੱਕ ਜਵਾਨ ਦਿਖਾਈ ਦਿੰਦਾ ਹੈ।

ਪਪੀਤੇ ਦਾ ਫੇਸ ਪੈਕ ਚਮੜੀ ਉੱਤੇ ਝੁਰੜੀਆਂ ਨੂੰ ਖਤਮ ਕਰਦਾ ਹੈ। ਪਪੀਤੇ ਵਿਚ ਬੀਟਾ ਕੈਰੋਟੀਨ ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਪਪੀਤੇ ਦਾ ਪੇਸਟ ਬਣਾ ਕੇ ਚਿਹਰੇ ਉੱਤੇ 15 ਮਿੰਟ ਲਈ ਲਗਾਓ 15 ਮਿੰਟ ਬਾਅਦ ਚਿਹਰਾ ਧੋ ਲਓ। ਇਸ ਨੂੰ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਉਣ ਨਾਲ ਚਿਹਰੇ ਤੇ ਝੁਰੜੀਆਂ ਪੈਣੀਆਂ। ਗੁਲਾਬ ਜਲ ਇਕ ਕਲੀਂਜਰ ਦਾ ਕੰਮ ਕਰਦਾ ਹੈ ਚਮੜੀ ਦੇ ਛੇਦ ਵਿੱਚੋਂ ਗੰਦਗੀ ਨੂੰ ਹਟਾਉਂਦਾ ਹੈ। ਦੋ ਬੂੰਦਾਂ ਗੁਲਾਬ ਜਲ ਵਿਚ ਚਾਰ ਬੂੰਦਾਂ ਗਲਿਸਰੀਨ

ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਮੜੀ ਟਾਈਟ ਰਹਿੰਦੀ ਹੈ। ਇਸ ਤੋਂ ਇਲਾਵਾ ਦਹੀ ਅਤੇ ਖੀਰੇ ਦੇ ਫੇਸ ਪੈਕ ਨੂੰ ਵੀ ਮੂੰਹ ਤੇ ਲਗਾਇਆ ਜਾ ਸਕਦਾ ਹੈ। ਖੀਰੇ ਵਿੱਚ ਵਿਟਾਮਿਨ ਸੀ ਅਤੇ ਕੈਫਿਕ ਐਸਿਡ ਹੁੰਦਾ ਹੈ ਜੋ ਸਾਡੀ ਚਮੜੀ ਨੂੰ ਚਿੱਕਨਾਂ ਅਤੇ ਤੰਦਰੁਸਤ ਰੱਖਣ ਦੇ ਕੰਮ ਆਉਂਦਾ ਹੈ। ਖੀਰੇ ਨੂੰ ਕੱਟ ਕੇ ਪੇਸਟ ਬਣਾ ਲਓ ਇਸ ਵਿਚ ਦੋ ਚਮਚ ਦਹੀਂ ਮਿਲਾ ਕੇ ਚਿਹਰੇ ਉੱਤੇ 20 ਮਿੰਟ ਲਈ ਲਗਾਓ ਅਤੇ ਚਿਹਰੇ ਨੂੰ ਧੋ ਲਵੋ।