ਚਿੱਟੀ ਸਕੂਟਰੀ ਵਾਲਾ ਕਰ ਗਿਆ ਵੱਡਾ ਕਾਰਾ, ਔਰਤ ਨੇ ਰੋ ਰੋ ਦੱਸੀ ਸਾਰੀ ਆਪ ਬੀਤੀ

ਗ਼ਲਤ ਅਨਸਰਾਂ ਨੇ ਔਰਤਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਇਹ ਲੋਕ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਪੁਲਿਸ ਨੂੰ ਚਕਮਾ ਦੇ ਕੇ ਰਫੂਚੱਕਰ ਹੋ ਜਾਂਦੇ ਹਨ। ਔਰਤਾਂ ਘਰ ਤੋਂ ਨਿਕਲਣ ਲੱਗਿਆਂ ਕਈ ਵਾਰ ਸੋਚਦੀਆਂ ਹਨ। ਪਤਾ ਨਹੀਂ ਕਦੋਂ ਉਨ੍ਹਾਂ ਨਾਲ ਘਟਨਾ ਵਾਪਰ ਜਾਵੇ। ਔਰਤਾਂ ਤੋਂ ਪਰਸ, ਮੋਬਾਈਲ ਅਤੇ ਚੇਨੀਆਂ ਆਦਿ ਝਪਟਣਾ ਮਮੂਲੀ ਗੱਲ ਹੋ ਗਈ ਹੈ। ਇਹ ਗੱਲ ਇਨਸਾਨ ਨੂੰ ਹੋਰ ਵੀ ਸੋਚੀਂ ਪਾਉਂਦੀ ਹੈ ਕਿ ਇਹ ਵਿਅਕਤੀ ਪੁਲਿਸ ਨੂੰ ਵੀ ਚਕਮਾਂ ਦੇ ਜਾਂਦੇ ਹਨ।

ਬਹੁਤ ਘੱਟ ਮਾਮਲਿਆਂ ਵਿਚ ਇਹ ਵਿਅਕਤੀ ਫੜ ਹੁੰਦੇ ਹਨ। ਗੁਰਦਾਸਪੁਰ ਵਿੱਚ ਦਿਨ ਦਿਹਾੜੇ ਇਕ ਐਕਟਿਵਾ ਸਵਾਰ ਇਕ ਔਰਤ ਤੋਂ ਉਸ ਦੀ ਚੇਨੀ ਝਪਟ ਕੇ ਰਫੂਚੱਕਰ ਹੋ ਗਿਆ। ਔਰਤ ਰੌਲਾ ਪਾਉਂਦੀ ਹੀ ਰਹਿ ਗਈ। ਉਸ ਨੇ ਚੇਨੀ ਝਪਟਣ ਵਾਲੇ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਔਰਤ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਹ ਸਕੂਟਰੀ ਲੈ ਕੇ ਬੱਸ ਸਟੈਂਡ ਤੋਂ ਨਿਕਲ ਰਹੀ ਸੀ। ਇਕ ਸਕੂਟਰੀ ਸਵਾਰ ਨੌਜਵਾਨ ਉਸ ਦੇ ਗਲੇ ਵਿਚੋਂ ਚੇਨੀ ਖਿੱਚ ਕੇ ਦੌੜ ਗਿਆ।

ਔਰਤ ਦੇ ਦੱਸਣ ਮੁਤਾਬਕ ਚੇਨ ਝਪਟਣ ਵਾਲਾ ਨੌਜਵਾਨ ਸਿਰ ਤੋਂ ਮੋਨਾ ਸੀ। ਉਹ ਚਿੱਟੇ ਰੰਗ ਦੀ ਸਕੂਟਰੀ ਤੇ ਸਵਾਰ ਸੀ ਅਤੇ ਉਸ ਨੇ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਸੀ। ਔਰਤ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਦੀ ਸਿਹਤ ਠੀਕ ਨਹੀਂ ਹੈ। ਉਸ ਨੇ ਚੇਨ ਝਪਟਣ ਵਾਲੇ ਦਾ ਪਿੱਛਾ ਵੀ ਕੀਤਾ ਸੀ ਪਰ ਉਹ ਹੱਥ ਨਹੀਂ ਆਇਆ। ਇਕ ਵਿਅਕਤੀ ਨੇ ਪੁਲਿਸ ਨਾਲ ਨਾਰਾਜ਼ਗੀ ਜਤਾਈ ਹੈ ਕਿ ਪੁਲਿਸ ਵਾਲੇ ਚੌਕ ਵਿਚ ਹਾਜ਼ਰ ਨਹੀਂ ਸਨ। ਜੇਕਰ ਉੱਥੇ ਪੁਲਿਸ ਮੌਜੂਦ ਹੁੰਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ।

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਉਹ ਧਰਨੇ ਤੇ ਡਿਊਟੀ ਦੇ ਰਹੇ ਸਨ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੀ ਡਿਊਟੀ ਧਰਨੇ ਤੇ ਲਗਾਈ ਹੋਈ ਸੀ। ਇਸ ਸਮੇਂ ਉਹ ਧਰਨੇ ਤੇ ਡਿਊਟੀ ਭੁਗਤਾ ਕੇ ਆ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਧਰਨੇ ਤੇ ਡਿਊਟੀ ਹੋਣ ਦੀ ਵਜ੍ਹਾ ਕਾਰਨ ਹੀ ਉਹ ਚੌਕ ਵਿੱਚ ਨਹੀਂ ਸਨ ਅਤੇ ਸਕੂਟਰੀ ਸਵਾਰ ਔਰਤ ਦੀ ਚੇਨ ਝਪਟ ਕੇ ਲੈ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ