ਚਿੱਟੇ ਨਾਲ ਉੱਜੜ ਗਿਆ ਸਾਰਾ ਪਰਿਵਾਰ, ਘਰ ਚ ਇਕੱਲੀ ਰਹਿ ਗਈ ਮਾਂ, ਰੋ ਰੋ ਹੋਇਆ ਬੁਰਾ ਹਾਲ

ਕਿੰਨੇ ਹੀ ਨੌਜਵਾਨ ਛੋਟੀ ਉਮਰ ਵਿੱਚ ਹੀ ਅਮਲ ਦੀ ਵਰਤੋਂ ਕਰਨ ਲੱਗ ਜਾਂਦੇ ਹਨ ਅਤੇ ਹੌਲੀ-ਹੌਲੀ ਇਸ ਦਲਦਲ ਵਿਚ ਧਸਦੇ ਜਾਂਦੇ ਹਨ। ਜਿਸ ਕਾਰਨ ਅਮਲ ਨੇ ਹੁਣ ਤੱਕ ਕਿੰਨੀਆਂ ਹੀ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਸਦਾ ਲਈ ਦੂਰ ਕਰ ਦਿੱਤੇ। ਫਿਰ ਵੀ ਅਮਲ ਦੀ ਵਿਕਰੀ ਉੱਤੇ ਰੋਕ ਨਾ ਲੱਗੀ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਰਹਿਣ ਵਾਲੇ 40 ਸਾਲਾ ਇੱਕ ਨੌਜਵਾਨ ਦੀ ਅਮਲ ਦੀ ਓਵਰ ਡੋਜ਼ ਕਾਰਨ ਜਾਨ ਚਲੀ ਗਈ। ਸਭ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੈ

ਕਿ ਇਸ ਨੌਜਵਾਨ ਤੋਂ ਪਹਿਲਾਂ ਉਸ ਦੇ ਪਿਉ ਅਤੇ ਭਰਾ ਦੀ ਅਮਲ ਕਰਨ ਹੀ ਜਾਨ ਚਲੀ ਗਈ ਸੀ। ਨੌਜਵਾਨ ਦੀ ਜਾਨ ਜਾਣ ਤੋਂ ਬਾਅਦ ਘਰ ਵਿਚ ਇਕੱਲੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਿਕ ਮਹਿਲਾ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪਾਲ ਸਿੰਘ ਅਮਲ ਦੀ ਵਰਤੋਂ ਕਰਦਾ ਸੀ। ਜਿਸ ਕਾਰਨ ਉਸ ਨੇ ਘਰ ਵਿੱਚ ਪਿਆ ਸਾਮਾਨ ਵੀ ਵੇਚ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹਰਪਾਲ ਨੇ ਅਮਲ ਦੀ ਡੋਜ ਲਗਾਇਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ।

ਇਸ ਤੋਂ ਪਹਿਲਾਂ ਹਰਪਾਲ ਦੇ ਪਿਤਾ ਦੀ ਅਮਲ ਕਾਰਨ ਜਾਨ ਗਈ, ਜਿਸ ਤੋਂ ਬਾਅਦ ਉਸ ਦੇ ਭਰਾ ਦੀ ਅਮਲ ਦੀ ਡੋਜ ਲਗਾਉਣ ਕਾਰਨ ਹੀ ਜਾਨ ਚਲੀ ਗਈ ਸੀ। ਹੁਣ ਹਰਪਾਲ ਦੀ ਜਾਨ ਜਾਣ ਤੋਂ ਬਾਅਦ ਘਰ ਵਿੱਚ ਇਕੱਲੀ ਮਾਂ ਹੀ ਰਹਿ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ। ਪਰਿਵਾਰਿਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪਾਲ ਜੇ-ਲ੍ਹ ਵਿਚੋਂ ਆਇਆ ਸੀ

ਜਿਸ ਨੇ ਅਮਲ ਕਾਰਨ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹਰਪਾਲ ਅਮਲ ਦੀ ਵਰਤੋਂ ਕਰਦਾ ਸੀ। ਉਸ ਨੇ ਅਮਲ ਦੀ ਡੋਜ ਲਗਾਈ ਅਤੇ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਅਮਲ ਸੰਬੰਧੀ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਪਰ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਦੱਸਿਆ ਕਿ ਕਾਲੇ ਘਣਪੁਰ ਪਿੰਡ ਦੇ ਹੀ ਕੁਝ ਵਿਅਕਤੀ ਅਮਲ ਦੀ ਵਿਕਰੀ ਕਰਦੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਹਰਪਾਲ ਸਿੰਘ ਉਮਰ 40 ਸਾਲ। ਜਿਸ ਨੂੰ ਅਮਲ ਦੇ ਮਾਮਲੇ ਵਿੱਚ 5 ਸਾਲ ਦੀ ਸ-ਜਾ ਹੋ ਚੁੱਕੀ ਹੈ। ਇਹ ਕੁਝ ਮਹੀਨੇ ਪਹਿਲਾਂ ਹੀ ਜੇ-ਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਧਿਕਾਰੀ ਅਨੁਸਾਰ ਹਰਪਾਲ ਨੂੰ ਜੇ-ਲ ਵਿਚ ਐੱਚ.ਆਈ.ਵੀ ਪਾਜ਼ਿਟਿਵ ਅਤੇ ਕਾਲਾ ਪੀਲੀਆ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਪਤਾ ਲੱਗਾ ਕਿ ਹਰਪਾਲ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।