ਚਿੱਟੇ ਨੇ ਉਜਾੜਿਆ ਇੱਕ ਹੋਰ ਘਰ, ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਨਹੀਂ ਰੁਕ ਰਿਹਾ ਚਿੱਟੇ ਦਾ ਕਾਰੋਬਾਰ

ਕਈ ਸਾਲਾਂ ਤੋਂ ਪੰਜਾਬ ਵਿੱਚ ਅਮਲ ਦੀ ਵਰਤੋਂ ਕਰਨ ਨਾਲ ਨੌਜਵਾਨਾਂ ਦੀਆਂ ਜਾਨਾਂ ਜਾਣ ਦਾ ਮਾਮਲਾ ਰੁਕ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਅਮਲ ਦੇ ਕਾਰੋਬਾਰ ਦਾ ਲੱਕ ਤੋੜ ਦੇਣ ਦਾ ਵਾਅਦਾ ਕਰਕੇ ਆਪਣੀ ਸਰਕਾਰ ਬਣਾ ਲਈ ਪਰ ਅਮਲ ਦਾ ਕਾਰੋਬਾਰ ਚਲਦਾ ਰਿਹਾ। ਨੌਜਵਾਨਾਂ ਦੀ ਜਾਨ ਜਾਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਪੰਜਾਬ ਵਾਸੀਆਂ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਹਨ। ਲੋਕ ਚਾਹੁੰਦੇ ਹਨ ਕਿ ਅਮਲ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਜਾਵੇ।

ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਘੋੜੇ ਚੱਕ ਵਿਖੇ ਇਕ ਗਰੀਬ ਪਰਿਵਾਰ ਦਾ ਨੌਜਵਾਨ ਪੁੱਤਰ ਅਮਰੀਕ ਸਿੰਘ ਅਮਲ ਦੀ ਭੇਟ ਚੜ੍ਹ ਗਿਆ ਹੈ। ਉਸ ਦੀ ਪਤਨੀ ਅਤੇ ਮਾਤਾ ਅਮਲ ਦੀ ਵਿਕਰੀ ਤੇ ਰੋਕ ਲਾਉਣ ਦੀ ਮੰਗ ਕਰ ਰਹੀਆਂ ਹਨ ਤਾਂ ਕਿ ਜਾਨਾਂ ਜਾਣ ਦਾ ਇਹ ਸਿਲਸਿਲਾ ਬੰਦ ਹੋ ਸਕੇ। ਮ੍ਰਿਤਕ ਦਾ ਨਾਮ ਅਮਰੀਕ ਸਿੰਘ ਸੀ ਅਤੇ ਉਸ ਦੀ ਉਮਰ 30- 32 ਸਾਲ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਅਮਲ ਦਾ ਆਦੀ ਸੀ।

ਉਹ ਉਸ ਨੂੰ ਬਹੁਤ ਰੋਕਦੇ ਸਨ। ਮਾਤਾ ਦੇ ਦੱਸਣ ਮੁਤਾਬਕ ਕੱਪੜੇ ਧੋਂਦੇ ਵਕਤ ਕਈ ਵਾਰ ਉਨ੍ਹਾਂ ਅਤੇ ਉਨ੍ਹਾਂ ਦੀ ਨੂੰਹ ਨੂੰ ਉਨ੍ਹਾਂ ਦੇ ਪੁੱਤਰ ਅਮਰੀਕ ਸਿੰਘ ਦੇ ਕੱਪੜਿਆਂ ਵਿੱਚੋਂ ਸਰਿੰਜਾਂ ਮਿਲੀਆਂ ਹਨ। ਹੁਣ ਪਰਿਵਾਰ ਵਿੱਚ ਉਹ ਦੋਵੇਂ ਪਤੀ ਪਤਨੀ ਅਤੇ ਉਨ੍ਹਾਂ ਦੀ ਨੂੰਹ ਰਹਿ ਗਏ ਹਨ। ਬਜ਼ੁਰਗ ਮਾਸ ਆਏ ਅਸਾਂ ਮੁਤਾਬਕ ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਪੁੱਤਰ ਅਮਲ ਕਿਥੋਂ ਖਰੀਦ ਕੇ ਲਿਆਉਂਦਾ ਸੀ? ਉਹ ਆਪਣਾ ਮੋਬਾਈਲ ਵੀ ਕਿਤੇ ਰੱਖ ਆਇਆ ਸੀ। ਮਾਤਾ ਦਾ ਕਹਿਣਾ ਹੈ ਕਿ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ।

ਉਨ੍ਹਾਂ ਨੇ ਅਮਲ ਦੀ ਵਿਕਰੀ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਤੀ 5-6 ਸਾਲ ਤੋਂ ਅਮਲ ਕਰਦਾ ਸੀ। ਉਹ ਉਸ ਨੂੰ ਬਹੁਤ ਸਮਝਾਉਂਦੇ ਸਨ। ਕਈ ਵਾਰ ਉਸ ਨੂੰ ਥਾਣੇ ਫੜਾਉਣ ਦੀ ਗੱਲ ਵੀ ਆਖੀ ਪਰ ਉਸ ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਉਹ ਕਿਸੇ ਬਹਾਨੇ ਘਰ ਤੋਂ ਚਲਾ ਜਾਂਦਾ ਸੀ ਅਤੇ ਜਦੋਂ ਵਾਪਸ ਆਉਂਦਾ ਸੀ ਤਾਂ ਅਮਲ ਦੀ ਲੋਰ ਵਿੱਚ ਹੁੰਦਾ ਸੀ। ਘਰ ਆ ਕੇ ਉਹ ਸੌਂ ਜਾਂਦਾ ਸੀ।

ਅਮਰੀਕ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਨੂੰ ਵੀ ਦੱਸਿਆ ਪਰ ਅਮਲ ਦੇ ਕਾਰੋਬਾਰੀਆਂ ਤੇ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਕਈ ਪਾਸੇ ਅਮਲ ਦੀ ਵਿਕਰੀ ਹੋ ਰਹੀ ਹੈ। ਮ੍ਰਿਤਕ ਅਮਰੀਕ ਸਿੰਘ ਦੇ ਇਕ ਰਿਸ਼ਤੇਦਾਰ ਬਲਕਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਉਨ੍ਹਾਂ ਦੀ ਭੂਆ ਦਾ ਪੁੱਤਰ ਸੀ। ਉਹ 4 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਮਾਤਾ ਪਿਤਾ ਉਸ ਦੇ ਨਾਲ ਸਨ। ਬਲਕਾਰ ਸਿੰਘ ਦੇ ਦੱਸਣ ਮੁਤਾਬਕ ਇਹ ਇੱਕ ਗ਼ਰੀਬ ਪਰਿਵਾਰ ਹੈ।

ਇਨ੍ਹਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ। ਅਮਰੀਕ ਸਿੰਘ ਕੰਮ ਧੰਦਾ ਕਰਕੇ ਕੁਝ ਪੈਸੇ ਅਮਲ ਲਈ ਵਰਤ ਲੈਂਦਾ ਸੀ ਅਤੇ ਕੁਝ ਘਰ ਦੇ ਖਰਚੇ ਲਈ ਲਿਆਉਂਦਾ ਸੀ। ਹੁਣ ਤਾਂ ਪਰਿਵਾਰ ਦਾ ਖਰਚਾ ਵੀ ਰੁਕ ਗਿਆ ਹੈ। ਬਲਕਾਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ 6 ਸਾਲ ਤੋਂ ਅਮਲ ਕਰਦਾ ਸੀ। ਅਮਲ ਦੀ ਓਵਰਡੋਜ਼ ਨਾਲ ਉਸ ਦੀ ਜਾਨ ਚਲੀ ਗਈ ਹੈ। ਇਲਾਕੇ ਵਿੱਚ ਅਮਲ ਦੀ ਵਿਕਰੀ ਆਮ ਹੋ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ