ਚਿੱਟੇ ਨੇ ਖਾ ਲਿਆ ਨਿੱਕੇ ਨਿੱਕੇ ਬੱਚਿਆਂ ਦਾ ਪਿਓ, ਭੁੱਬਾਂ ਮਾਰ ਰੋਵੇ ਮਾਂ ਤੇ ਪਤਨੀ

ਪੰਜਾਬ ਵਿੱਚ ਅਮਲ ਦੀ ਵਿਕਰੀ ਦੀ ਹਰ ਗਲੀ ਮੁਹੱਲੇ ਚਰਚਾ ਹੁੰਦੀ ਹੈ। ਪੰਜਾਬ ਦਾ ਭਲਾ ਚਾਹੁਣ ਵਾਲੇ ਹਰ ਇਨਸਾਨ ਦੀ ਇੱਛਾ ਹੈ ਕਿ ਪੰਜਾਬ ਵਿਚੋਂ ਅਮਲ ਦੀ ਵਿਕਰੀ ਬੰਦ ਹੋਵੇ। ਪੰਜਾਬ ਦੀ ਨੌਜਵਾਨੀ ਜੋ ਅਮਲ ਦੀ ਭੇਟ ਚੜ੍ਹ ਰਹੀ ਹੈ, ਉਸ ਨੂੰ ਠੱਲ੍ਹ ਪਵੇ ਪਰ ਅਮਲ ਦੀ ਵਿੱਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਤਕ ਕਿੰਨੇ ਹੀ ਮਾਵਾਂ ਦੇ ਪੁੱਤ ਇਸ ਅਮਲ ਦੀ ਭੇਟ ਚੜ੍ਹ ਚੁੱਕੇ ਹਨ। ਔਰਤਾਂ ਵਿਧਵਾ ਹੋ ਚੁੱਕੀਆਂ ਹਨ। ਫਿਰੋਜ਼ਪੁਰ ਦੇ ਪਿੰਡ ਮਨਸੂਰ ਜ਼ਿਲ੍ਹਾ ਵਿੱਚ ਬੇਅੰਤ ਸਿੰਘ ਨਾਮ ਦਾ ਇੱਕ ਨੌਜਵਾਨ ਅਮਲ ਦੀ ਭੇਟ ਚੜ੍ਹ ਗਿਆ ਹੈ।

ਉਹ ਪਰਿਵਾਰ ਵਿੱਚ ਇਕੱਲਾ ਹੀ ਕਮਾਊ ਸੀ। ਸਰਕਾਰ ਤੋਂ ਪਰਿਵਾਰ ਮਾਲੀ ਸਹਾਇਤਾ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦੇ ਮੈਂਬਰ ਚਾਹੁੰਦੇ ਹਨ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਬੰਦ ਹੋਵੇ। ਮ੍ਰਿਤਕ ਦੇ ਭਰਾ ਬੂਟਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬੇਅੰਤ ਸਿੰਘ ਦੀ ਜਾਨ ਅਮਲ ਦੀ ਵਰਤੋਂ ਕਰਨ ਨਾਲ ਗਈ ਹੈ। ਉਸ ਦੇ ਛੋਟੇ ਛੋਟੇ 3 ਬੱਚੇ ਹਨ। ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ। ਬੂਟਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਜਦਕਿ ਮਾਤਾ ਬਜ਼ੁਰਗ ਹੈ।

ਉਨ੍ਹਾਂ ਦੇ ਦੱਸਣ ਮੁਤਾਬਕ ਸਰਕਾਰ ਤਾਂ ਅਮਲ ਵੇਚਣ ਵਾਲਿਆਂ ਤੇ ਸਖ਼ਤਾਈ ਕਰਦੀ ਹੈ ਪਰ ਮੁਲਾਜ਼ਮ ਕੋਈ ਕਾਰਵਾਈ ਨਹੀਂ ਕਰਦੇ। ਉਹ ਬਹੁਤ ਗ਼ਰੀਬ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਮਿ੍ਤਕ ਦੇ ਬੱਚਿਆਂ ਦੀ ਮਦਦ ਕਰੇ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਬੇਅੰਤ ਸਿੰਘ ਉਨ੍ਹਾਂ ਦਾ ਪੁੱਤਰ ਸੀ। ਜਿਸ ਦੀ ਅਮਲ ਦੀ ਵਰਤੋਂ ਕਰਨ ਨਾਲ ਜਾਨ ਚਲੀ ਗਈ ਹੈ। ਉਹ ਚਾਹੁੰਦੇ ਹਨ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ। ਕਿੰਨੇ ਹੀ ਘਰ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਦੇ 3 ਬੱਚੇ ਹਨ।

ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਮਦਦ ਕਰੇ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਬੇਅੰਤ ਸਿੰਘ ਦੀ ਅਮਲ ਦੀ ਵਰਤੋਂ ਕਾਰਨ ਜਾਨ ਗਈ ਹੈ। ਅਮਲ ਦੇ ਵਪਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਪਿੰਡ ਅਤੇ ਜ਼ੀਰਾ ਵਿੱਚ ਸ਼ਰ੍ਹੇਆਮ ਅਮਲ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਨੇ ਮ੍ਰਿਤਕ ਬੇਅੰਤ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ