ਚੋਟੀ ਦੇ ਕਬੱਡੀ ਖਿਡਾਰੀ ਦੀ ਘੇਰ ਕੀਤੀ ਜਾਨ ਲੈਣ ਦੀ ਕੋਸ਼ਿਸ਼, ਵਾਇਰਲ ਆਡੀਓ ਰਿਕਾਰਡਿੰਗ ਨੇ ਉਡਾਏ ਹੋਸ਼

ਤਰਨਤਾਰਨ ਤੋਂ ਸਾਬਕਾ ਕਬੱਡੀ ਖਿਡਾਰੀ ਬਲਵੀਰ ਸਿੰਘ ਵੱਲਾ ਅਤੇ ਉਸ ਦੇ ਸਾਲੇ ਹਰਿੰਦਰ ਸਿੰਘ ਤੇ ਕੁਝ ਵਿਅਕਤੀਆਂ ਦੁਆਰਾ ਗੋ-ਲੀ-ਆਂ ਚਲਾਏ ਜਾਣ ਦੀ ਖਬਰ ਮਿਲੀ ਹੈ। ਬਲਵੀਰ ਸਿੰਘ ਅਤੇ ਹਰਿੰਦਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਹ ਕਬੱਡੀ ਖੇਡਦਾ ਹੈ ਅਤੇ ਖੇਤੀ ਕਰਦਾ ਹੈ। 2013 ਵਿੱਚ ਉਨ੍ਹਾਂ ਨੇ ਏਸ਼ੀਆ ਗੋਲਡ ਮੈਡਲ ਲਿਆ। ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸਾਲੇ ਸਮੇਤ ਦਵਾਈ ਲੈਣ ਗਿਆ ਸੀ। ਇਸ ਸਮੇਂ ਉਸ ਦਾ ਸਾਲਾ ਹਰਿੰਦਰ ਸਿੰਘ ਟਰੈਕਟਰ ਦਾ ਫਿਲਟਰ ਸਾਫ ਕਰਵਾਉਣ ਲੱਗ ਪਿਆ।

ਉੱਥੇ ਕੁੱਝ ਵਿਅਕਤੀ 3 ਕਾਰਾਂ ਤੇ ਸਵਾਰ ਹੋ ਕੇ ਆਏ ਅਤੇ ਹਰਿੰਦਰ ਸਿੰਘ ਨਾਲ ਉਲਝ ਪਏ। ਹਰਿੰਦਰ ਦੇ ਫੋਨ ਕਰਨ ਤੇ ਉਹ ਘਟਨਾ ਸਥਾਨ ਤੇ ਪਹੁੰਚਿਆ। ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਦੇਖਿਆ ਕੁਝ ਵਿਅਕਤੀ ਉਸ ਦਾ ਟਰੈਕਟਰ ਲੈ ਕੇ ਜਾ ਰਹੇ ਸਨ। ਉਸ ਦੇ ਰੋਕਣ ਤੇ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ 10-15 ਖੋਲ੍ਹ ਮਿਲੇ ਹਨ। ਬਲਵੀਰ ਸਿੰਘ ਦੇ ਦੱਸਣ ਮੁਤਾਬਕ ਪੁਲੀਸ ਨੇ ਭਾਵੇਂ ਮਾਮਲਾ ਦਰਜ ਕਰ ਲਿਆ ਹੈ ਪਰ ਕਿਸੇ ਨੂੰ ਕਾਬੂ ਨਹੀਂ ਕੀਤਾ। ਉਕਤ ਵਿਅਕਤੀਆਂ ਵਿਚੋਂ ਕੁਝ ਦੀ ਪਛਾਣ ਹੋ ਗਈ ਹੈ।

ਉਨ੍ਹਾਂ ਨੂੰ ਜਗਰੂਪ ਸਿੰਘ ਅਤੇ ਦੌਲਾ ਭੁੱਚਰ ਨੇ ਵ੍ਹੱਟਸਐਪ ਕਾਲ ਕਰ ਕੇ ਧਮਕੀ ਦਿੱਤੀ ਹੈ ਕਿ ਬਲਬੀਰ ਅਤੇ ਹਰਿੰਦਰ ਦਾ ਨੁਕਸਾਨ ਕਰਨਾ ਹੈ। ਉਨ੍ਹਾਂ ਕੋਲ ਇਸ ਦੀ ਆਡੀਓ ਰਿਕਾਰਡਿੰਗ ਵੀ ਹੈ। ਬਲਵੀਰ ਸਿੰਘ ਦੇ ਦੱਸਣ ਮੁਤਾਬਕ ਦੌਲਾ ਭੁੱਚਰ ਗ਼ਲਤ ਆਦਮੀ ਹੈ ਅਤੇ ਜੇ-ਲ੍ਹ ਵਿਚ ਹੈ। ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਤੇ ਝੂਠਾ ਪਰਚਾ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਬਲਵੀਰ ਸਿੰਘ ਦੇ ਸਾਥੀ ਦੇ ਦੱਸਣ ਮੁਤਾਬਕ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿੱਚ ਕੁਝ ਪੰਜਵੜ ਦੇ ਅਤੇ ਕੁਝ ਸੁਲਤਾਨਪੁਰ ਲੋਧੀ ਦੇ ਹਨ।

ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਜੇਲ੍ਹ ਵਿੱਚੋਂ ਇਕ ਕਾਲ ਵੀ ਆਈ ਹੈ। ਉਨ੍ਹਾਂ ਨੇ ਸਾਰੇ ਮਾਮਲੇ ਲਈ ਆਪਣੀ ਮਾਸੀ ਸੱਸ ਦੇ ਪੁੱਤਰ ਜਗਰੂਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਲਵੀਰ ਸਿੰਘ ਵੀ ਦੱਸ ਚੁੱਕਾ ਹੈ ਕਿ ਹਰਿੰਦਰ ਸਿੰਘ ਦੀ ਲਵ ਮੈਰਿਜ ਵੀ ਇਸ ਮਾਮਲੇ ਦਾ ਇੱਕ ਕਾਰਨ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬਲਵੀਰ ਸਿੰਘ ਵੱਲਾ ਸਾਬਕਾ ਕਬੱਡੀ ਖਿਡਾਰੀ ਹੈ ਅਤੇ ਅੱਜਕੱਲ੍ਹ ਖੇਤੀ ਕਰਦਾ ਹੈ। ਉਸ ਦਾ ਕਿਸੇ ਨਾਲ ਵਿ-ਵਾ-ਦ ਸੀ। ਜਿਸ ਕਰਕੇ ਗੋ-ਲੀ ਚੱਲੀ ਹੈ। ਉਨ੍ਹਾਂ ਨੇ 4 ਵਿਅਕਤੀਆਂ ਦੇ ਨਾਮ ਉੱਤੇ ਅਤੇ ਕੁਝ ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਜਲਦੀ ਫੜੇ ਜਾਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ