ਚੋਟੀ ਦੇ ਕਬੱਡੀ ਖਿਡਾਰੀ ਦੀ ਹੋਈ ਮੋਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਕਬੱਡੀ ਖੇਡ ਨਾਲ ਜੁੜੇ ਹੋਏ ਵਿਅਕਤੀਆਂ ਨਾਲ ਲਗਾਤਾਰ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਹਿਲਾਂ ਨੰਗਲ ਅੰਬੀਆਂ ਵਾਲਾ ਕਾਂਡ ਹੋਇਆ। ਫਿਰ ਪਟਿਆਲਾ ਯੂਨੀਵਰਸਿਟੀ ਵਿਚ ਘਟਨਾ ਵਾਪਰ ਗਈ। ਹੁਣ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਦੇ 21 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਢੋਲੂ ਦੀ ਅਮਲ ਦੀ ਓਵਰਡੋਜ਼ ਨਾਲ ਜਾਨ ਜਾਣ ਦਾ ਮਾਮਲਾ ਸੁਰਖੀਆਂ ਵਿੱਚ ਹੈ। ਨੌਜਵਾਨ ਕਬੱਡੀ ਦਾ ਖਿਡਾਰੀ ਰਹਿ ਚੁੱਕਾ ਹੈ। ਲਛਮਣ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ

ਕਿ ਸੁਖਵਿੰਦਰ ਸਿੰਘ ਢੋਲੂ ਦੇ ਗ਼ਲਤ ਸੰਗਤ ਵਿੱਚ ਬੈਠਣ ਕਰਕੇ ਉਸ ਨੂੰ ਅਮਲ ਦੀ ਵਰਤੋਂ ਦੀ ਬੁਰੀ ਆਦਤ ਪੈ ਗਈ। ਉਸ ਦੀ ਅਮਲ ਦੀ ਓਵਰਡੋਜ਼ ਨਾਲ ਜਾਨ ਚਲੀ ਗਈ ਹੈ। ਲਛਮਣ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰਹੱਦੀ ਇਲਾਕਾ ਹੈ। ਇੱਥੇ ਖੰਡ ਤਾਂ ਭਾਵੇਂ ਕਿਸੇ ਦੁਕਾਨ ਤੇ ਨਾ ਮਿਲੇ ਪਰ ਅਮਲ ਦੀ ਵਿੱਕਰੀ ਜ਼ੋਰਾਂ ਨਾਲ ਹੋ ਰਹੀ ਹੈ। ਲਛਮਣ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿੰਡ ਮਹਿੰਦੀਪੁਰ ਨੂੰ ਖੇਮਕਰਨ ਥਾਣਾ ਲੱਗਦਾ ਹੈ। ਥਾਣੇ ਦੇ ਨੇੜੇ ਰਹਿਣ ਵਾਲੇ ਲੋਕ ਵੀ ਅਮਲ ਦਾ ਕਾਰੋਬਾਰ ਕਰੀ ਜਾ ਰਹੇ ਹਨ।

ਉਨ੍ਹਾਂ ਨੇ ਇਲਾਕਾ ਵਿਧਾਇਕ ਨੂੰ ਬੇਨਤੀ ਕੀਤੀ ਕਿ ਪੁਰਾਣੇ ਆਗੂਆਂ ਨੂੰ ਨਕਾਰ ਕੇ ਉਨ੍ਹਾਂ ਨੇ ਇਸ ਵਾਰ ਤੁਹਾਨੂੰ ਚੁਣਿਆ ਹੈ। ਇਸ ਲਈ ਨਵੀਂ ਸਰਕਾਰ ਨੂੰ ਅਮਲ ਦੀ ਵਿਕਰੀ ਬੰਦ ਕਰਵਾਉਣੀ ਚਾਹੀਦੀ ਹੈ। ਬਹੁਤ ਨੁਕਸਾਨ ਹੋ ਚੁੱਕਾ ਹੈ। ਉਹ ਚਾਹੁੰਦੇ ਹਨ ਕਿ ਨੌਜਵਾਨ ਪੜ੍ਹ ਲਿਖ ਕੇ ਚੰਗੇ ਪਾਸੇ ਲੱਗਣ। ਸੂਬੇ ਵਿੱਚ ਅਮਲ ਦੀ ਵਿਕਰੀ ਬੰਦ ਹੋਵੇ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਢੋਲੂ ਦੇ ਪਿਤਾ ਸੁਰਜੀਤ ਸਿੰਘ ਵਾਸੀ ਮਹਿੰਦੀਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਕਬੱਡੀ ਦਾ ਵਧੀਆ ਖਿਡਾਰੀ ਰਹਿ ਚੁੱਕਾ ਹੈ।

ਉਹ ਸਵੇਰੇ 7 ਵਜੇ ਮੋਟਰਸਾਈਕਲ ਲੈ ਕੇ ਸ਼ਹਿਰ ਗਿਆ ਸੀ। ਉਨ੍ਹਾਂ ਨੂੰ 11 ਵਜੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਡਿੱਗਾ ਪਿਆ ਹੈ। ਉਹ ਜਾ ਕੇ ਉਸ ਨੂੰ ਚੁੱਕ ਕੇ ਲਿਆਏ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਅਮਲ ਦੀ ਓਵਰਡੋਜ਼ ਲੈ ਲਈ। ਉਸ ਦੀ ਉਮਰ ਸਿਰਫ਼ 21 ਸਾਲ ਸੀ ਅਤੇ ਅਜੇ ਕੁਆਰਾ ਸੀ। ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦੇ ਪੁੱਤਰ ਨੂੰ ਇਹ ਗ਼ਲਤ ਆਦਤ ਪੈ ਗਈ। ਸੁਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਅਮਲ ਦੀ ਵਿਕਰੀ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਕਿ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ