ਚੋਟੀ ਦੇ ਨਾਮੀ ਕਬੱਡੀ ਖਿਡਾਰੀ ਦੀ ਹੋਈ ਮੋਤ, ਇੱਟਾਂ ਬਣਾਉਣ ਵਾਲੇ ਮਿਕਸਚਰ ਨੇ ਲਈ ਜਾਨ

ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਚ ਇਕ ਕਬੱਡੀ ਖਿਡਾਰੀ ਦੀ ਜਾਨ ਜਾਣ ਖ਼ਬਰ ਸਾਹਮਣੇ ਆਈ ਹੈ। ਕਬੱਡੀ ਖਿਡਾਰੀ ਦਾ ਨਾਮ ਅਮਨਦੀਪ ਸੋਨੀ ਪੁੱਤਰ ਪਾਲ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ ਸਿਰਫ਼ 22 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਸੋਨੀ 3 ਵਾਰ ਨੈਸ਼ਨਲ ਪੱਧਰ ਤੱਕ ਖੇਡ ਚੁੱਕਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਸ ਨੇ ਕਬੱਡੀ ਜਗਤ ਵਿਚ ਹੋਰ ਬੁਲੰਦੀਆਂ ਤੇ ਪਹੁੰਚਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਉਸ ਦੀ ਜਾਨ ਇਕ ਹਾਦਸੇ ਕਾਰਨ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨਥੇਹਾ ਵਿੱਚ ਇੱਟਾਂ ਬਣਾਉਣ ਦੀ ਇਕ ਫੈਕਟਰੀ ਹੈ। ਅਮਨਦੀਪ ਸੋਨੀ ਪੈਰ ਤਿਲਕ ਜਾਣ ਕਾਰਨ ਕਿਸੇ ਤਰ੍ਹਾਂ ਇਸ ਫੈਕਟਰੀ ਦੇ ਮਿਕਸਚਰ ਵਿਚ ਡਿੱਗ ਪਿਆ ਅਤੇ ਉਸ ਦੇ ਸੱ-ਟਾਂ ਲੱਗੀਆਂ। ਇਸ ਤੋਂ ਬਾਅਦ ਉਸ ਦਾ ਚਾਚਾ ਉਸ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਚ ਲੈ ਗਿਆ ਪਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਬਠਿੰਡਾ ਪਹੁੰਚਣ ਤੇ ਡਾਕਟਰਾਂ ਨੇ ਅਮਨਦੀਪ ਸੋਨੀ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤਰ੍ਹਾਂ ਇਹ ਕਬੱਡੀ ਜਗਤ ਦਾ ਸਿਤਾਰਾ ਸਦੀਵੀ ਵਿਛੋੜਾ ਦੇ ਗਿਆ। ਉਸ ਦੀ ਮ੍ਰਿਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਨ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜਿੱਥੇ ਪਰਿਵਾਰ ਨੇ ਆਪਣਾ ਹੋਣਹਾਰ ਪੁੱਤਰ ਗਵਾ ਲਿਆ ਹੈ ਉੱਥੇ ਹੀ ਕਬੱਡੀ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਕਬੱਡੀ ਖੇਡ ਪ੍ਰੇਮੀਆਂ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਕਬੱਡੀ ਖੇਡ ਪ੍ਰੇਮੀਆਂ ਨਾਲ ਪਿਛਲੇ ਸਮੇਂ ਦੌਰਾਨ ਕਈ ਮੰ-ਦ-ਭਾ-ਗੀ-ਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਨ੍ਹਾਂ ਵਿੱਚ ਨੰਗਲ ਅੰਬੀਆਂ ਵਾਲਾ ਅਤੇ ਪਟਿਆਲਾ ਯੂਨੀਵਰਸਿਟੀ ਵਾਲਾ ਮਾਮਲਾ ਸਾਡੇ ਸਾਹਮਣੇ ਹਨ।