ਚੋਰਾਂ ਦੀ ਚੋਰੀ ਦਾ ਤਰੀਕਾ ਦੇਖ ਉੱਡਣਗੇ ਹੋਸ਼, ਦੁਕਾਨ ਦੀ ਤੀਜੀ ਮੰਜ਼ਿਲ ਤੋੰ ਤੋੜਿਆ ਦਰਵਾਜ਼ੇ ਦਾ ਤਾਲਾ

ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਕਦੇ ਵੀ ਬਾਜ਼ ਨਹੀ ਆ ਸਕਦੇ। ਆਏ ਦਿਨ ਲੁੱ ਟ-ਖੋ ਹ ਅਤੇ ਚੋ ਰੀ ਵਰਗੇ ਮਾਮਲੇ ਸਾਹਮਣੇ ਆਉਦੇ ਹਨ, ਜਦਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਕਾਬੂ ਕਰਨ ਲਈ ਗਸ਼ਤ ਵਧਾਈ ਹੋਈ ਹੈ। ਤਾਜਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਹੈ ਚੋ ਰਾਂ ਨੇ ਸੁਨਿਆਰੇ ਦੀ ਦੁਕਾਨ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਦੀ ਚੋ ਰੀ ਕਰ ਲਈ ਹੈ। ਇਸ ਮਾਮਲੇ ਵਿਚ ਦੁਕਾਨਦਾਰ ਦਾ 4-5 ਲੱਖ ਦਾ ਨੁਕਸਾਨ ਹੋ ਗਿਆ।

ਦੁਕਾਨਦਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਦੁਕਾਨ ਅੰਦਰ ਆਇਆ ਤਾਂ ਉਸ ਨੇ ਦੇਖਿਆ ਦੁਕਾਨ ਦੇ ਗੱਲੇ ਵਾਲੇ ਸਾਰੇ ਖਾਨੇ ਖੁੱਲ੍ਹੇ ਸਨ। ਜਦਕਿ ਉਹ ਦੁਕਾਨ ਦੇ ਸਾਰੇ ਖਾਨੇ ਬੰਦ ਕਰਕੇ ਗਏ ਸਨ। ਜਦੋਂ ਉਨ੍ਹਾਂ ਦੇ ਬੇਟੇ ਨੇ ਉੱਪਰ ਜਾ ਕੇ ਦੇਖਿਆ ਤਾਂ ਉਪਰਲੀ ਛੱਤ ਦਾ ਦਰਵਾਜਾ ਟੁੱਟਿਆ ਹੋਇਆ ਸੀ।

ਇਸ ਤੋਂ ਬਾਅਦ ਜਦੋਂ ਬੇਟੇ ਨੇ ਦੁਕਾਨ ਦੀ ਜਾਂਚ ਕੀਤੀ ਤਾਂ ਉਹ ਸੋਨੇ ਚਾਂਦੀ ਦਾ ਸਮਾਨ ਜੋ ਬਾਹਰ ਪਿਆ ਸੀ ਅਤੇ ਗੱਲੇ ਵਿੱਚੋਂ 15 ਹਜਾਰ ਨਗਦੀ ਗਾਇਬ ਸੀ। ਉਨ੍ਹਾਂ ਦਾ 4-5 ਲੱਖ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰੇ ਵਿੱਚ ਦੋ ਵਿਅਕਤੀਆਂ ਨੂੰ ਆਉਂਦੇ ਹੋਏ ਦੇਖਿਆ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ੋਨ ਰਾਹੀਂ ਇਸ ਸਬੰਧੀ ਸੂਚਨਾ ਮਿਲੀ ਕਿ ਦੁਕਾਨ ਅੰਦਰ ਚੋਰੀ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨ ਦਾ ਬਹੁਤ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰੇ ਵਿਚ 2 ਵਿਅਕਤੀਆਂ ਨੂੰ ਵੇਖਿਆ ਹੈ ਜਿਨ੍ਹਾਂ ਦੇ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਜਾ ਰਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਜਲਦ ਤੋਂ ਜਲਦ ਪਤਾ ਕੀਤਾ ਜਾਵੇ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੀ ਚੰਗੀ ਤਰ੍ਹਾਂ ਦੇਖ ਰੇਖ਼ ਕਰੇ।