ਚੰਗੇ ਭਲੇ ਮੁੰਡੇ ਪੈ ਗਏ ਪੁੱਠੇ ਕੰਮਾਂ ਚ, ਕਰਤੂਤਾਂ ਸੁਣ ਕੇ ਪਿੰਡ ਵਾਸੀ ਵੀ ਰਹਿ ਗਏ ਹੈਰਾਨ

ਪੁਲਿਸ ਹਰ ਸਮੇਂ ਗਲਤ ਅਨਸਰਾਂ ਤੇ ਨਜ਼ਰ ਰੱਖਦੀ ਹੈ। ਸਮੇਂ ਸਮੇਂ ਤੇ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਂਦਾ ਹੈ। ਕਈ ਵਾਰ ਸਾਡੇ ਨੇੜੇ ਕੋਈ ਅਜਿਹੀ ਘਟਨਾ ਵਾਪਰਦੀ ਹੈ। ਇਸ ਬਾਰੇ ਸਾਨੂੰ ਖੁਦ ਨੂੰ ਯਕੀਨ ਨਹੀਂ ਆਉਂਦਾ ਕਿ ਅਜਿਹਾ ਵੀ ਹੋ ਸਕਦਾ ਹੈ। ਹਰਿਆਣਾ ਵਿੱਚ ਕਰਨਾਲ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿਅਕਤੀਆਂ ਤੇ ਗਲਤ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਲੜਕਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਭੱਟੀਆਂ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਦੱਸਿਆ ਜਾਂਦਾ ਹੈ।

 

ਜਦੋਂ ਭੁਪਿੰਦਰ ਸਿੰਘ ਦੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਭੁਪਿੰਦਰ ਅਜਿਹੇ ਕੰਮ ਕਰ ਸਕਦਾ ਹੈ। ਪਿੰਡ ਵਾਸੀਆਂ ਦੀਆਂ ਨਜ਼ਰਾਂ ਵਿੱਚ ਇਹ ਇੱਕ ਸ਼ਰੀਫ ਪਰਿਵਾਰ ਹੈ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਇਹ ਪਰਿਵਾਰ ਲਗਭਗ 12 ਸਾਲ ਤੋਂ ਇੱਥੇ ਰਹਿ ਰਿਹਾ ਹੈ। ਫੜਿਆ ਗਿਆ ਲੜਕਾ ਭੁਪਿੰਦਰ ਸਿੰਘ ਅਤੇ ਉਸ ਦਾ ਪਿਤਾ ਵੀ ਸ਼ਰੀਫ ਇਨਸਾਨ ਹਨ। ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ। ਇਸ ਵਿਅਕਤੀ ਦਾ ਕਹਿਣਾ ਹੈ

ਕਿ ਉਨ੍ਹਾਂ ਦੇ ਤਾਂ ਮੰਨਣ ਵਿੱਚ ਹੀ ਨਹੀਂ ਆਉਂਦਾ ਕਿ ਮੁੰਡਾ ਜਿਹੇ ਕੰਮਾਂ ਵਿੱਚ ਸ਼ਾਮਲ ਹੋਵੇਗਾ। ਜਾਂਚ ਤਾਂ ਸਰਕਾਰ ਦਾ ਕੰਮ ਹੈ। ਉਹ ਨਹੀਂ ਜਾਣਦੇ ਕੀ ਹਾਲਾਤ ਬਣੇ ਹੋਣਗੇ? ਇਸ ਪਿੰਡ ਵਿੱਚ ਰਹਿਣ ਵਾਲੇ ਪੁਲਿਸ ਮੁਲਾਜ਼ਮ ਹਰਬੰਸ ਲਾਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਦੇ ਇਸ ਲੜਕੇ ਦੀ ਗ਼ਲਤ ਹਰਕਤ ਨਹੀਂ ਦੇਖੀ। ਉਹ ਕਦੇ ਕਦੇ ਸਵੇਰ ਸਮੇਂ ਮਿਲਦਾ ਸੀ। ਉਹ ਡਿਊਟੀ ਜਾਂਦਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦੇ ਪਿਤਾ ਨੇ ਬਲੈਰੋ ਗੱਡੀ ਰੱਖੀ ਹੈ। ਹਰਬੰਸ ਲਾਲ ਦਾ ਕਹਿਣਾ ਹੈ

ਕਿ ਪਰਿਵਾਰ ਵਿਚ 2 ਭਰਾ, ਮਾਤਾ-ਪਿਤਾ ਅਤੇ ਭੈਣ ਹਨ। ਦੂਜਾ ਲੜਕਾ ਭੁਪਿੰਦਰ ਦਾ ਸਕਾ ਭਰਾ ਨਹੀਂ ਹੈ ਸਗੋਂ ਭੂਆ ਦਾ ਪੁੱਤਰ ਹੈ। ਜਿਸ ਦੀ ਉਮਰ 15-16 ਸਾਲ ਹੈ। ਇਹ ਪਰਿਵਾਰ ਇੱਥੇ 12-13 ਸਾਲ ਤੋਂ ਰਹਿ ਰਿਹਾ ਹੈ। ਉਨ੍ਹਾਂ ਨੇ ਕਿਸੇ ਦਾ ਇੱਥੇ ਕਦੇ ਆਉਣਾ ਜਾਣਾ ਨਹੀਂ ਦੇਖਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਘਰ ਵਿੱਚ ਭੁਪਿੰਦਰ ਦੀ ਮਾਂ ਅਤੇ ਭੈਣ ਹਨ। ਭੁਪਿੰਦਰ ਪ੍ਰੀਤ ਨੈੱਟਵਰਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦਾ ਪਿਤਾ ਡਰਾਈਵਰ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ