ਚੱਲਦੀ ਗੱਡੀ ਦਾ ਫਟਿਆ ਟਾਇਰ, ਹਾਈਵੇ ਤੇ ਬੇਬੇ ਬਾਪੂ ਨੂੰ ਇਕੱਠਿਆਂ ਮਿਲੀ ਮੋਤ

ਅਸੀਂ ਲੋਕਾਂ ਨੂੰ ਆਮ ਹੀ ਕਹਿੰਦੇ ਸੁਣਦੇ ਹਾਂ ਕਿ ਚੀਜ਼ ਦੀ ਤਾਂ ਗਾਰੰਟੀ ਹੈ ਪਰ ਬੰਦੇ ਦੀ ਕੋਈ ਗਾਰੰਟੀ ਨਹੀਂ। ਪਤਾ ਨਹੀਂ ਕਦੋਂ ਕੀ ਹੋ ਜਾਵੇ? ਪੈਰ ਪੁੱਟੇ ਦਾ ਭਰੋਸਾ ਨਹੀਂ। ਤਰਨਤਾਰਨ ਤੋਂ ਸੜਕ ਹਾਦਸੇ ਵਿੱਚ 2 ਜਾਨਾਂ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਲੋਕ ਮੋਟਰਸਾਈਕਲ ਵਾਲੀ ਰੇਹੜੀ ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿੱਚ ਕਿਸੇ ਔਰਤ ਦੇ ਭੋਗ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਰਸਤੇ ਵਿਚ ਟਾਇਰ ਫਟ ਜਾਣ ਕਾਰਨ ਮੋਟਰਸਾਈਕਲ ਵਾਲੀ ਰੇਹੜੀ ਦਰੱਖ਼ਤ ਨਾਲ ਜਾ ਟਕਰਾਈ।

ਜਿਸ ਨਾਲ ਬਜ਼ੁਰਗ ਔਰਤ ਅਤੇ ਮਰਦ ਦੀ ਜਾਨ ਚਲੀ ਗਈ। ਸਰਵਣ ਸਿੰਘ ਨਾਮ ਦੇ ਇੱਕ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮ੍ਰਿਤਕ ਭੂਆ ਦੇ ਭੋਗ ਦੀ ਰਸਮ ਸੀ। ਇਹ ਲੋਕ ਉਥੇ ਗਏ ਸਨ। ਰਸਤੇ ਵਿਚ ਟਾਇਰ ਪੰਚਰ ਹੋ ਜਾਣ ਕਾਰਨ ਹਾਦਸਾ ਵਾਪਰ ਗਿਆ। ਸਰਵਣ ਸਿੰਘ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਦੇ ਸਨ। ਇਨ੍ਹਾਂ ਦੇ 2 ਬੇਟੇ ਹਨ। ਉਹ ਵੀ ਮਜ਼ਦੂਰੀ ਕਰਦੇ ਹਨ। ਇਹ ਪਰਿਵਾਰ ਬਹੁਤ ਗ਼ਰੀਬ ਹੈ। ਸਰਕਾਰ ਨੂੰ ਪਰਿਵਾਰ ਦੀ ਮਾਲੀ ਮੱਦਦ ਕਰਨੀ ਚਾਹੀਦੀ ਹੈ।

ਪਰਿਵਾਰ ਦੀ ਇਕ ਔਰਤ ਨੇ ਦੱਸਿਆ ਹੈ ਕਿ ਰਿਸ਼ਤੇਦਾਰੀ ਵਿੱਚ ਅਫ਼ਸੋਸ ਕਰਨ ਗਏ ਸੀ। ਰਸਤੇ ਵਿੱਚ ਭਾਣਾ ਵਾਪਰ ਗਿਆ। ਉਹ ਬਹੁਤ ਗ਼ਰੀਬ ਹਨ। ਮਸਾਂ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਸੁਰਜੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮਾਤਾ ਭੋਗ ਦੀ ਰਸਮ ਤੇ ਗਏ ਸੀ। ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰ ਗਿਆ। 53 ਸਾਲ ਉਮਰ ਸੀ। ਉਹ ਮਜ਼ਦੂਰੀ ਕਰਦੇ ਹਨ। ਸੁਰਜੀਤ ਸਿੰਘ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ