ਚੱਲਦੀ ਸੜਕ ਤੇ ਮਾਂ ਧੀ ਨਾਲ ਹੋਇਆ ਵੱਡਾ ਕਾਂਡ, ਧੀ ਨੇ ਦੇਖਿਆ ਤਾਂ ਪਾਇਆ ਰੌਲਾ

ਗੁਰਦਾਸਪੁਰ ਦੇ ਕਾਹਨੂੰਵਾਨ ਵਿਖੇ ਤਹਿਸੀਲ ਤੋਂ ਵਾਪਸ ਆਪਣੇ ਪਿੰਡ ਝੰਡਾ ਨੂੰ ਐਕਟਿਵਾ ਤੇ ਜਾ ਰਹੀਆਂ ਮਾਂ ਧੀ ਨੂੰ ਮੋਟਰਸਾਈਕਲ 2 ਸਵਾਰਾਂ ਵੱਲੋਂ ਬਾਲੀਆਂ ਝ ਪ ਟ ਣ ਤੋਂ ਬਾਦ ਸਾਈਡ ਮਾ ਰ ਕੇ ਸੁੱ ਟ ਦੇਣ ਦੀ ਘਟਨਾ ਬਾਰੇ ਪਤਾ ਲੱਗਾ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਨੇ ਜਲਦੀ ਹੀ ਇਨ੍ਹਾਂ ਬੰਦਿਆਂ ਨੂੰ ਫੜ ਲੈਣ ਦਾ ਭਰੋਸਾ ਦਿੱਤਾ ਹੈ। ਲੇਟ ਸਾਬਕਾ ਫੌਜੀ ਸੁਖਦੇਵ ਸਿੰਘ ਦੀ ਪਤਨੀ ਜਗੀਰ ਕੌਰ ਨੇ ਦੱਸਿਆ ਹੈ ਕਿ ਉਹ ਆਪਣੀ ਧੀ ਸੰਦੀਪ ਕੌਰ ਨਾਲ ਤਹਿਸੀਲ ਤੋਂ ਆ ਰਹੇ ਸੀ।

ਸੰਦੀਪ ਕੌਰ ਐਕਟਿਵਾ ਚਲਾ ਰਹੀ ਸੀ। ਰਸਤੇ ਵਿੱਚ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀਆਂ ਬਾਲੀਆਂ ਖਿੱਚ ਲਈਆਂ। ਉਨ੍ਹਾਂ ਨੇ ਇਸ ਬਾਰੇ ਆਪਣੀ ਧੀ ਨੂੰ ਦੱਸਿਆ ਤਾਂ ਸੰਦੀਪ ਕੌਰ ਨੇ ਇਨ੍ਹਾਂ ਦੇ ਪਿੱਛੇ ਸਕੂਟਰੀ ਲਾ ਲਈ। ਰਸਤੇ ਵਿੱਚ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਸੁੱ ਟ ਦਿੱਤਾ। ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਬੇ ਹੋ ਸ਼ ਹੋ ਗਈਆਂ। ਖੇਤਾਂ ਵਿੱਚ ਕੰਮ ਕਰਦੇ ਇੱਕ ਬੰਦੇ ਨੇ ਆ ਕੇ ਉਨ੍ਹਾਂ ਨੂੰ ਚੁੱਕਿਆ ਅਤੇ ਪਾਣੀ ਪਿਲਾਇਆ। ਫੇਰ ਉਨ੍ਹਾਂ ਨੇ ਚੰਡੀਗੜ੍ਹ ਫੋਨ ਕੀਤਾ।

ਜਿਸ ਤੋਂ ਬਾਅਦ ਕਾਹਨੂੰਵਾਨ ਅਤੇ ਭੈਣੀ ਮੀਆਂ ਖਾਂ ਦੀ ਪੁਲਿਸ ਪਹੁੰਚ ਗਈ। ਉਨ੍ਹਾਂ ਨੂੰ ਡਾਕਟਰ ਕੋਲ ਲੈ ਗਏ। ਇਹ ਘਟਨਾ 12-30 ਵਜੇ ਦੀ ਹੈ। ਜਗੀਰ ਕੌਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਫੌਜੀ ਭਰਾਵਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਸੰਦੀਪ ਕੌਰ ਨੇ ਦੱਸਿਆ ਹੈ ਕਿ ਉਹ ਮਾਂ ਧੀ ਤਹਿਸੀਲ ਤੋਂ ਵਾਪਸ ਆ ਰਹੀਆਂ ਸੀ। ਰਸਤੇ ਵਿਚ ਮੰਦਰ ਨੇਡ਼ੇ ਤੋਂ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਪਿੱਛੇ ਲੱਗ ਗਏ ਅਤੇ ਉਨ੍ਹਾਂ ਦੀ ਮਾਂ ਦੀਆਂ ਬਾਲੀਆਂ ਖਿੱਚ ਲਈਆਂ। ਉਨ੍ਹਾਂ ਨੇ ਇਨ੍ਹਾਂ ਦੇ ਮੋਟਰਸਾਈਕਲ ਪਿੱਛੇ ਸਕੂਟਰੀ ਲਗਾ ਲਈ ਇਹ ਬੰਦੇ ਬਾਜ਼ਾਰ ਲੰਘ ਕੇ ਸੱਲੋਪੁਰ ਵੱਲ ਚਲੇ ਗਏ।

ਜਦੋਂ ਉਨ੍ਹਾਂ ਨੇ ਆਪਣੀ ਸਕੂਟਰੀ ਬਰਾਬਰ ਲੈ ਆਂਦੀ ਤਾਂ ਇਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਸਾਈਡ ਮਾ ਰ ਕੇ ਸੱਲੋਪੁਰ ਗੇਟ ਨੇੜੇ ਸੁੱ ਟ ਦਿੱਤਾ। ਸੰਦੀਪ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਸੱ ਟਾਂ ਲੱਗੀਆਂ ਹਨ। ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਹੈ। ਪੁਲੀਸ ਨੇ ਉਨ੍ਹਾਂ ਨੂੰ ਜਲਦੀ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਹੈ। ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦੀ ਜਗੀਰ ਕੌਰ ਅਤੇ ਉਨ੍ਹਾਂ ਦੀ ਧੀ ਤਹਿਸੀਲ ਤੋਂ ਸਕੂਟਰੀ ਤੇ ਵਾਪਸ ਆ ਰਹੀਆਂ ਸੀ। ਰਸਤੇ ਵਿੱਚ ਜਗੀਰ ਕੌਰ ਦੀਆਂ ਮੋਟਰਸਾਈਕਲ ਸਵਾਰਾਂ ਨੇ ਬਾਲੀਆਂ ਖਿੱਚ ਲਈਆਂ। ਉਨ੍ਹਾਂ ਨੂੰ ਸੜਕ ਤੇ ਸੁੱਟ ਗਏ। ਇਸ ਵਿਅਕਤੀ ਦਾ ਕਹਿਣਾ ਹੈ

ਕਿ ਉਹ ਥਾਣਾ ਮੁਖੀ ਨੂੰ ਮਿਲੇ ਹਨ। ਥਾਣਾ ਮੁਖੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਬੰਦੇ ਟਰੇਸ ਕਰ ਲਏ ਗਏ ਹਨ ਅਤੇ ਜਲਦੀ ਫੜੇ ਜਾਣਗੇ। ਇਸ ਵਿਅਕਤੀ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਗੀਰ ਕੌਰ ਪਤਨੀ ਲੇਟ ਸੁਖਦੇਵ ਸਿੰਘ ਵਾਸੀ ਝੰਡਾ ਅਤੇ ਉਨ੍ਹਾਂ ਦੀ ਧੀ ਨੂੰ ਮੋਟਰਸਾਈਕਲ ਸਵਾਰ ਸੱਲੋਪੁਰ ਗੇਟ ਨੇੜੇ ਸੁੱ ਟ ਕੇ ਚਲੇ ਗਏ ਅਤੇ ਜਗੀਰ ਕੌਰ ਦੀਆਂ ਬਾਲੀਆਂ ਲੈ ਗਏ। ਉਨ੍ਹਾਂ ਨੇ ਮੋਟਰਸਾਈਕਲ ਸਵਾਰਾਂ ਦੀਆਂ ਸੀ.ਸੀ.ਟੀ.ਵੀ ਵਿਚੋਂ ਫੋਟੋਆਂ ਕਢਵਾਈਆਂ ਹਨ। ਇਨ੍ਹਾਂ ਨੂੰ ਜਲਦੀ ਫਡ਼ ਕੇ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।