ਚੱਲਦੇ ਵਿਆਹ ਚ ਲਾੜੀ ਨਾਲ ਹੋਈ ਵੱਡੀ ਜੱਗੋ ਤੇਰਵੀ, ਮਾ-ਤ-ਮ ਚ ਬਦਲੀਆਂ ਸਾਰੀਆਂ ਖੁਸ਼ੀਆਂ

ਇਹ ਮੰਦਭਾਗੀ ਖਬਰ ਉੱਤਰ ਪ੍ਰਦੇਸ਼ ਤੋਂ ਸੁਣਨ ਨੂੰ ਮਿਲੀ ਹੈ। ਜਿੱਥੇ ਕਾਜਲ ਨਾਮ ਦੀ ਲੜਕੀ ਦੇ ਵਿਆਹ ਦੀਆਂ ਖੁਸ਼ੀਆਂ ਇਕ ਮਿੰਟ ਵਿਚ ਹੀ ਗਮੀ ਵਿਚ ਬਦਲ ਗਈਆਂ। ਜਿੱਥੇ ਇੱਕ ਮਿੰਟ ਪਹਿਲਾਂ ਹਾਸਾ ਠੱਠਾ ਹੋ ਰਿਹਾ ਸੀ। ਠਹਾਕੇ ਲੱਗ ਰਹੇ ਸਨ। ਹੁਣ ਉਥੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮਾਮਲਾ ਜ਼ਿਲ੍ਹਾ ਮਥੁਰਾ ਦੇ ਥਾਣਾ ਨੌਝੀਲ ਦੇ ਪਿੰਡ ਮੁਬਾਰਕਪੁਰ ਦਾ ਹੈ। ਜਿੱਥੇ ਖੁਸ਼ੀ ਰਾਮ ਦੀ ਬੇਟੀ ਕਾਜਲ ਦਾ ਵਿਆਹ ਸੀ।

ਕੱਲੂਪੁਰਾ ਜੀ ਬੀ ਨਗਰ ਤੋਂ ਬਰਾਤ ਆਈ ਸੀ। ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਬਰਾਤ ਨੂੰ ਰਾਤ ਦਾ ਖਾਣਾ ਖੁਆਇਆ ਗਿਆ। ਇਸ ਤੋਂ ਬਾਅਦ ਜੈ ਮਾਲਾ ਦਾ ਪ੍ਰੋਗਰਾਮ ਸ਼ੁਰੂ ਹੋਇਆ। ਲੜਕੀ ਕਾਜਲ ਜਿਉਂ ਹੀ ਵਰ ਮਾਲਾ ਪਹਿਨਾ ਕੇ ਆਪਣੇ ਕਮਰੇ ਅੰਦਰ ਗਈ ਤਾਂ ਇਕਦਮ ਕਮਰੇ ਅੰਦਰੋਂ ਗੋ ਲੀ ਚੱਲਣ ਦੀ ਆਵਾਜ਼ ਆਈ। ਸਭ ਦਾ ਧਿਆਨ ਉੱਧਰ ਖਿੱਚਿਆ ਗਿਆ। ਕਈ ਵਿਅਕਤੀ ਕਮਰੇ ਵੱਲ ਨੂੰ ਭੱਜੇ। ਕਮਰੇ ਅੰਦਰ ਜਾ ਕੇ ਉਨ੍ਹਾਂ ਨੇ ਜੋ ਦ੍ਰਿਸ਼ ਦੇਖਿਆ

ਉਸ ਨੂੰ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਘਟਨਾ ਨੂੰ ਅੰਜਾਮ ਦੇਣ ਵਾਲਾ ਉੱਥੋਂ ਖਿਸਕ ਚੁੱਕਾ ਸੀ। ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਘਟਨਾ ਨੂੰ ਅੰਜਾਮ ਕਿਸ ਨੇ ਦਿੱਤਾ ਹੈ। ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਹੋ ਸਕਦਾ ਹੈ।

ਮ੍ਰਿਤਕਾ ਕਾਜਲ ਦੇ ਪ੍ਰੇਮੀ ਨੇ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਇਸ ਮਾਮਲੇ ਦੀ ਸੱਚਾਈ ਕੀ ਹੈ? ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। 2 ਪਰਿਵਾਰਾਂ ਦੀਆਂ ਖ਼ੁਸ਼ੀਆਂ ਮਿੰਟਾਂ ਵਿਚ ਹੀ ਗਮੀਆਂ ਵਿੱਚ ਬਦਲ ਗਈਆਂ। ਲਾੜੇ ਦੇ ਪਰਿਵਾਰ ਵਾਲੇ ਘਰ ਵਿੱਚ ਡੋਲੀ ਦੀ ਉਡੀਕ ਕਰ ਰਹੇ ਹੋਣਗੇ। ਮਾਤਾ ਪਿਤਾ ਨੂੰ ਪੁੱਤਰ ਦੇ ਵਿਆਹ ਦੀ ਬਹੁਤ ਖੁਸ਼ੀ ਹੁੰਦੀ ਹੈ। ਦੂਜੇ ਪਾਸੇ ਕਾਜਲ ਦੇ ਮਾਤਾ ਪਿਤਾ ਨੇ ਵੀ ਬੜੇ ਚਾਵਾਂ ਨਾਲ ਉਸ ਨੂੰ ਵਿਦਾ ਕਰਨਾ ਸੀ ਪਰ ਇਹ ਕੋਈ ਨਹੀਂ ਸੀ ਜਾਣਦਾ ਕੀ ਹੋਣ ਵਾਲਾ ਹੈ?