ਛੇਤੀ ਅਮੀਰ ਹੋਣ ਦੇ ਚੱਕਰ ਚ ਕਰ ਬੈਠੇ ਇੰਨਾ ਵੱਡਾ ਗਲਤ ਕੰਮ, ਹੁਣ ਪੁਲਿਸ ਕਰੇਗੀ ਫੁੱਲ ਸੇਵਾ

ਸਮੇਂ ਦੇ ਨਾਲ ਨਾਲ ਸਾਨੂੰ ਅਨੇਕਾਂ ਹੀ ਸਹੂਲਤਾਂ ਉਪਲਬਧ ਹੋ ਰਹੀਆਂ ਹਨ। ਇਨ੍ਹਾਂ ਵਿੱਚ ਏ.ਟੀ.ਐਮ ਦੀ ਸਹੂਲਤ ਵੀ ਪ੍ਰਮੁੱਖ ਕਹੀ ਜਾ ਸਕਦੀ। ਜਿੱਥੇ ਏ.ਟੀ.ਐਮ ਦੇ ਹੋਂਦ ਵਿੱਚ ਆਉਣ ਨਾਲ ਸਾਨੂੰ ਬੈਂਕਾਂ ਵਿਚ ਸਮਾਂ ਖ਼ਰਾਬ ਕਰਨ ਤੋਂ ਛੁਟਕਾਰਾ ਮਿਲਿਆ ਹੈ ਉਥੇ ਹੀ ਏ,ਟੀ.ਐਮ ਦੇ ਮਾਮਲੇ ਵਿਚ ਅਣਜਾਣ ਵਿਅਕਤੀਆਂ ਨਾਲ ਕਈ ਕਿਸਮ ਦੇ ਧੋਖੇ ਵੀ ਹੋ ਰਹੇ ਹਨ। ਜਲੰਧਰ ਪੁਲਿਸ ਨੇ ਅਜਿਹੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਹੜੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਆਏ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾ ਜਾਂਦੇ ਸਨ।

ਇਨ੍ਹਾਂ ਵਿਅਕਤੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਿਸ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਗਸ਼ਤ ਦੌਰਾਨ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਏ.ਟੀ.ਐਮ ਤੇ ਆਏ ਭੋਲੇ ਭਾਲੇ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਉਡਾ ਲੈਂਦੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਇਨ੍ਹਾਂ 3 ਨੌਸਰਬਾਜ਼ਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਨਾਮ ਅਜੇ ਕੁਮਾਰ, ਸੋਮਦੇਵ ਅਤੇ ਰਾਜ ਕੁਮਾਰ ਹਨ।

ਇਹ ਤਿੰਨੇ ਹੀ ਜਲੰਧਰ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਕੋਈ ਵਿਅਕਤੀ ਜਿਸ ਨੂੰ ਏ.ਟੀ.ਐਮ ਦੀ ਪੂਰੀ ਜਾਣਕਾਰੀ ਨਹੀਂ ਪੈਸੇ ਕਢਵਾਉਣ ਆਉਂਦਾ ਸੀ ਤਾਂ ਇਹ ਵਿਅਕਤੀ ਉਸ ਦੀ ਮਦਦ ਦੇ ਨਾਮ ਤੇ ਉਸ ਦਾ ਪਾਸਵਰਡ ਜਾਣ ਲੈਂਦੇ ਸਨ। ਇਹ ਵਿਅਕਤੀ ਉਸ ਦੇ ਖਾਤੇ ਵਿੱਚੋਂ ਪੈਸੇ ਉਡਾ ਲੈੰਦੇ ਸਨ। ਭੋਲੇ ਭਾਲੇ ਲੋਕਾਂ ਨੂੰ ਘਰ ਪਹੁੰਚ ਕੇ ਹੀ ਪਤਾ ਲੱਗਦਾ ਸੀ ਕਿ ਉਨ੍ਹਾਂ ਦੇ ਖਾਤੇ ਵਿੱਚੋਂ ਰਕਮ ਨਿਕਲ ਚੁੱਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਇਹ ਨੌਸਰਬਾਜ਼ ਆਮ ਤੌਰ ਤੇ ਏ.ਟੀ.ਐਮ ਦੇ ਨੇੜੇ ਹੀ ਫਿਰਦੇ ਰਹਿੰਦੇ ਸਨ। ਇਨ੍ਹਾਂ ਤੋਂ 10 ਏ.ਟੀ.ਐਮ ਕਾਰਡ ਅਤੇ 10 ਹਜ਼ਾਰ ਰੁਪਏ ਬਰਾਮਦ ਹੋਏ ਹਨ। ਪੁਲਿਸ ਇਨ੍ਹਾ ਦੇ ਬਾਕੀ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਦਰਜ ਹਨ। ਇਹ ਦਸਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹੇ ਹੋਏ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ