ਛੋਟੀ ਜਿਹੀ ਗੱਲ ਪਿੱਛੇ ਮਾਂ ਪੁੱਤ ਦਾ ਕੀਤਾ ਹੱਦ ਤੋਂ ਵੱਧ ਬੁਰਾ ਹਾਲ

ਅੰਮ੍ਰਿਤਸਰ ਤੋਂ ਇੱਕ ਪਰਿਵਾਰ ਆਪਣੀ ਜਾਨ ਸੁਰੱਖਿਅਤ ਨਾ ਹੋਣ ਦਾ ਦਾਅਵਾ ਕਰਦਾ ਹੋਇਆ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰ ਦੀ ਮਹਿਲਾ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਪੁੱਤਰ ਨਾਲ ਦੂਜੀ ਧਿਰ ਦਾ ਵਿਵਾਦ ਹੋ ਗਿਆ ਸੀ ਪਰ ਉਨ੍ਹਾਂ ਨੇ ਗੱਲ ਦਬਾ ਦਿੱਤੀ। ਹੁਣ ਫੇਰ ਗੁਰਜੰਟ, ਲਾਲੀ ਉਰਫ ਭੁਪਿੰਦਰ, ਮਨ ਅਤੇ ਗੋਲਡੀ ਆਦਿ ਉਨ੍ਹਾਂ ਦੇ ਘਰ ਆ ਗਏ। ਔਰਤ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਮਾਂ ਪੁੱਤਰ ਤੇ ਦਾਤਰ ਨਾਲ ਵਾਰ ਕੀਤੇ ਹਨ।

ਇਸ ਤੋਂ ਬਿਨਾਂ ਉਨ੍ਹਾਂ ਦੇ ਪੈਰ ਤੇ ਰੋੜਾ ਵੀ ਵੱਜਾ ਹੈ। ਔਰਤ ਦੇ ਦੱਸਣ ਮੁਤਾਬਕ ਇਨ੍ਹਾਂ ਵਿਅਕਤੀਆਂ ਦੁਆਰਾ ਉਨ੍ਹਾਂ ਦੇ ਪੁੱਤਰ ਤੋਂ ਸਿਗਰਟ ਮੰਗਵਾਏ ਜਾਣ ਕਾਰਨ ਗੱਲ ਵਧੀ ਹੈ। ਉਨ੍ਹਾਂ ਦੇ ਪੁੱਤਰ ਨੇ ਸਿਗਰਟ ਲਾਉਣ ਤੋਂ ਨਾਂਹ ਕਰ ਦਿੱਤੀ। ਇਸ ਤੇ ਇਹ ਵਿਅਕਤੀ ਮੰਦਾ ਬੋਲਣ ਲੱਗੇ ਅਤੇ ਗੱਲ ਵਿਗੜ ਗਈ। ਔਰਤ ਨੇ ਇਨ੍ਹਾਂ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸਾਹਿਲ ਗਿੱਲ ਨਾਮ ਦੇ ਲੜਕੇ ਨੇ ਦੱਸਿਆ ਹੈ ਕਿ ਐਤਵਾਰ ਨੂੰ ਸ਼ਾਮ ਸਮੇਂ ਲਾਲੀ ਉਸ ਨੂੰ ਸਿਗਰਟ ਲਿਆਉਣ ਲਈ ਕਹਿ ਰਿਹਾ ਸੀ।

ਇਸ ਵਿਅਕਤੀ ਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਉਸ ਦੇ ਨਾਂਹ ਕਰਨ ਤੇ ਉਸ ਨੂੰ ਉਹ ਮੰਦਾ ਬੋਲਣ ਲੱਗਾ। ਜਿਸ ਕਰਕੇ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ। ਸਾਹਿਲ ਗਿੱਲ ਦਾ ਕਹਿਣਾ ਹੈ ਕਿ ਕੱਲ੍ਹ ਉਹ ਨਹਾ ਕੇ ਆਪਣੇ ਘਰੋਂ ਬਾਹਰ ਹੀ ਨਿਕਲਿਆ ਸੀ ਕਿ ਉਨ੍ਹਾਂ ਦੇ ਘਰ ਅੱਗੇ ਹੀ ਇਹ ਵਿਅਕਤੀ ਆ ਗਏ ਅਤੇ ਦਾਤਰ ਨਾਲ ਵਾਰ ਕਰ ਦਿੱਤੇ। ਸਾਹਿਲ ਗਿੱਲ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸਾਹਿਲ ਗਿੱਲ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਡੰਗਰਾਂ ਦਾ ਵਪਾਰ ਕਰਦੇ ਹਨ।

ਐਤਵਾਰ ਨੂੰ ਅਮਲ ਦੀ ਲੋਰ ਵਿੱਚ ਦੂਜੀ ਧਿਰ ਦੇ ਨੌਜਵਾਨ ਉਨ੍ਹਾਂ ਦੇ ਪੁੱਤਰ ਤੋਂ ਸਿਗਰਟਾਂ ਮੰਗਵਾ ਰਹੇ ਸਨ। ਉਨ੍ਹਾਂ ਦੇ ਪੁੱਤਰ ਨੇ ਸਿਗਰਟਾਂ ਲਿਆਉਣ ਤੋਂ ਨਾਂਹ ਕਰ ਦਿੱਤੀ। ਜਿਸ ਕਾਰਨ ਆਪਸ ਵਿਚ ਵਿਵਾਦ ਹੋ ਗਿਆ ਪਰ ਉਨ੍ਹਾਂ ਨੇ ਗੱਲ ਉੱਥੇ ਹੀ ਠੱਪ ਦਿੱਤੀ। ਸਾਹਿਲ ਗਿੱਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨਾਲ ਆਪਣੀ ਪਤਨੀ ਦੀ ਦਵਾਈ ਲੈਣ ਲਈ ਗਿਆ ਸੀ। ਪਿੱਛੋਂ ਦੂਜੀ ਧਿਰ ਨੇ ਫੇਰ ਟਕਰਾਅ ਕੀਤਾ ਹੈ। ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਹੈ। ਦੂਜੀ ਧਿਰ ਵਾਲੇ ਦਾਤਰ ਆਦਿ ਲੈ ਕੇ ਉਨ੍ਹਾਂ ਦੇ ਘਰ ਆਏ ਹਨ। ਉਨ੍ਹਾਂ ਦੇ ਨਾਲ ਕਈ ਵਾਰ ਅਜਿਹਾ ਹੋ ਚੁੱਕਾ ਹੈ।

ਦੂਜੀ ਧਿਰ ਤੇ ਕਈ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਦੀ ਜ਼ਮਾਨਤ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਜੇ ਇੱਕ ਦਿਨ ਪਹਿਲਾਂ ਹੀ ਰਵੀ ਗਿੱਲ ਦੇ ਬਿਆਨਾਂ ਦੇ ਆਧਾਰ ਤੇ 6-7 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ ਫੇਰ ਕਾਲ ਆਈ ਹੈ ਕਿ ਇੱਥੇ 2 ਧਿਰਾਂ ਵਿਚਕਾਰ ਟਕਰਾਅ ਹੋਇਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਪੁੱਛ ਗਿੱਛ ਕੀਤੀ ਹੈ ਪਰ ਉਨ੍ਹਾਂ ਨੂੰ ਟਕਰਾਅ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਨਾਲ ਜੁੜੀ ਵੀਡੀਓ ਰਿਪੋਰਟ