ਜਲੰਧਰ ਦੇ ਮੁੰਡੇ ਨੇ ਇਟਲੀ ਚ ਕਰਾਈ ਪੂਰੀ ਬੱਲੇ ਬੱਲੇ

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਸਫ਼ਲਤਾ ਦੇ ਝੰਡੇ ਗੱਡ ਦਿੰਦੇ ਹਨ। ਦੁਨੀਆਂ ਦਾ ਕੋਈ ਹੀ ਅਜਿਹਾ ਮੁਲਕ ਹੋਵੇਗਾ ਜਿੱਥੇ ਪੰਜਾਬੀ ਲੋਕ ਨਾ ਪਹੁੰਚੇ ਹੋਣ। ਇਹ ਆਪਣੇ ਮਿਹਨਤੀ ਸੁਭਾਅ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਰਾਜਨੀਤਿਕ ਅਹੁਦੇ ਵੀ ਹਾਸਲ ਕੀਤੇ ਹਨ। ਸਰਕਾਰੀ ਅਹੁਦਿਆਂ ਤੇ ਵੀ ਬਿਰਾਜਮਾਨ ਹੋਏ ਹਨ। ਵਿੱਦਿਆ ਦੇ ਖੇਤਰ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਟਲੀ ਦੇ ਰਹਿਣ ਵਾਲੇ ਮਾਸੀਮੋ ਪਾਲ ਦੀ।

ਇਹ ਨੌਜਵਾਨ ਆਪਣੇ ਪਰਿਵਾਰ ਸਮੇਤ ਇਟਲੀ ਦੇ ਸ਼ਹਿਰ ‘ਕਸੈਰਤਾ’ ਵਿੱਚ ਰਹਿੰਦਾ ਹੈ। ਇਹ ਪੰਜਾਬੀ ਮੂਲ ਦਾ ਪਰਿਵਾਰ ਹੈ ਜੋ ਜਲੰਧਰ ਸ਼ਹਿਰ ਨਾਲ ਸਬੰਧ ਰੱਖਦਾ ਹੈ। ਮਾਸੀਮੋ ਪਾਲ ਮਿਹਨਤੀ ਸੁਭਾਅ ਦਾ ਲੜਕਾ ਹੈ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਉਸ ਨੂੰ ਬਚਪਨ ਤੋਂ ਹੀ ਅੱਗੇ ਵਧਣ ਦਾ ਸ਼ੌਕ ਸੀ। ਜਿਸ ਕਰਕੇ ਉਹ ਬੜੀ ਲਗਨ ਨਾਲ ਪੜ੍ਹਾਈ ਕਰਦਾ ਸੀ। ਮਾਸੀਮੋ ਪਾਲ ਨੇ ਇਨਫਰਮੇਸ਼ਨ ਤਕਨਾਲੋਜੀ ਕੰਪਿਊਟਰ ਦੇ ਡਿਪਲੋਮੇ ਵਿੱਚ ਚੰਗੇ ਨੰਬਰ ਹਾਸਲ ਕਰ ਕੇ ਟਾਪ ਕੀਤਾ ਹੈ।

ਉਸ ਨੇ ਅਜਿਹਾ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਭਾਰਤ ਦਾ ਵੀ ਨਾਮ ਚਮਕਾਇਆ ਹੈ। ਇਟਲੀ ਵਿੱਚ ਰਹਿੰਦਾ ਹਰ ਪੰਜਾਬੀ ਉਸ ਤੇ ਮਾਣ ਕਰ ਰਿਹਾ ਹੈ। ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਤਰ੍ਹਾਂ ਇਹ ਨੌਜਵਾਨ ਮਿਹਨਤ ਕਰ ਰਿਹਾ, ਉਸ ਤੋਂ ਲੱਗਦਾ ਹੈ ਕਿ ਉਹ ਕਿਸੇ ਉੱਚੇ ਅਹੁਦੇ ਤੇ ਪਹੁੰਚੇਗਾ।