ਜਵਾਈ ਨੇ ਸਹੁਰੇ ਘਰ ਜਾ ਕੇ ਕਰਤਾ ਕਾਂਡ, ਆਪਣੀ ਹੀ ਘਰਵਾਲੀ ਦੀ ਲੈ ਲਈ ਜਾਨ

ਪੱਟੀ ਤੋਂ ਇੱਕ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਪਤੀ ਇੰਦਰਜੀਤ ਅਤੇ ਪਤਨੀ ਪਰਮਜੀਤ ਵਿਚਕਾਰ ਘਰੇਲੂ ਅਣਬਣ ਚਲਦੀ ਰਹਿੰਦੀ ਸੀ। ਅਣਬਣ ਦੇ ਚਲਦਿਆਂ ਹੀ ਇੰਦਰਜੀਤ ਨੇ ਪਰਮਜੀਤ ਦੀ ਜਾਨ ਲੈ ਲਈ ਅਤੇ ਇਸ ਤੋਂ ਬਾਅਦ ਉਸ ਨੇ ਆਪਣੀ ਵੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਇੰਦਰਜੀਤ ਦੀ ਹਾਲਤ ਨਾਜ਼ੁਕ ਹੋਣ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਲੜਕੀ ਪਰਮਜੀਤ ਕੌਰ ਦੀ ਮਾਂ ਬਲਵੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਧੀ ਪਿੰਡ ਬੋਪਾਰਾਏ ਵਿਖੇ ਵਿਆਹੀ ਹੋਈ ਸੀ ਅਤੇ ਇਕ ਸਾਲ ਤੋਂ ਉਨ੍ਹਾਂ ਦੇ ਕੋਲ ਹੀ ਰਹਿ ਰਹੀ ਸੀ। ਉਨ੍ਹਾਂ ਦੇ ਜਵਾਈ ਇੰਦਰਜੀਤ ਨੇ ਸੁੱਤੀ ਪਈ ਪਰਮਜੀਤ ਨੂੰ ਗੋਲੀ ਮਾਰ ਕੇ ਉਸ ਦੀ ਜਾਨ ਲੈ ਲਈ।

ਇਸ ਤੋਂ ਬਾਅਦ ਇੰਦਰਜੀਤ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਬਲਵੀਰ ਕੌਰ ਦੇ ਦੱਸਣ ਅਨੁਸਾਰ ਧੀ ਤੇ ਜਵਾਈ ਵਿੱਚ ਕਿਸੇ ਗੱਲ ਕਾਰਨ ਅਣਬਣ ਰਹਿੰਦੀ ਸੀ ਪਰ ਇਸ ਹਾਦਸੇ ਪਿੱਛੇ ਕਿ ਕਾਰਨ ਹੈ। ਉਨ੍ਹਾਂ ਨੂੰ ਉਸ ਬਾਰੇ ਕੁਝ ਨਹੀਂ ਪਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਨੂੰ ਇਸ ਹਾਦਸੇ ਸਬੰਧੀ ਸਵਾ 1 ਵਜੇ ਦੇ ਕਰੀਬ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਲੜਕੀ 8 ਸਾਲ ਪਹਿਲਾਂ ਪੱਟੀ ਦੇ ਨਾਲ ਲਗਦੇ ਪਿੰਡ ਬੋਪਾਰਾਏ ਵਿਖੇ ਵਿਆਹੀ ਗਈ ਸੀ।

ਪਤੀ-ਪਤਨੀ ਵਿਚਕਾਰ ਅਣਬਣ ਰਹਿੰਦੀ ਸੀ। ਇਸ ਦੇ ਚਲਦਿਆਂ ਹੀ ਪਤੀ ਨੇ ਪਤਨੀ ਨੂੰ ਗੋ ਲੀ ਮਾਰ ਦਿੱਤੀ। ਇਸ ਤੋਂ ਬਾਅਦ ਪਰਿਵਾਰ ਲੜਕੀ ਨੂੰ ਇਲਾਜ ਲਈ ਹਸਪਤਾਲ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ