ਜਵਾਈ ਨੇ ਸੁਹਰਿਆਂ ਨੂੰ ਗਿਫਟ ਕੀਤੀ ਬਿਜਲੀ ਵਾਲੀ ਸਕੂਟਰੀ, ਸਕੂਟਰੀ ਨੇ ਫੂਕ ਕੇ ਰੱਖਤਾ ਸਾਰਾ ਘਰ

ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਲਈ ਭਾਵੇਂ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਤਾਂ ਨਹੀਂ ਪਰ ਇਸ ਨਾਲ ਉਸ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਇਲੈਕਟ੍ਰਾਨਿਕ ਵਾਹਨ ਨੂੰ ਚਾਰਜ ਕਰਦੇ ਵਕਤ ਇਸ ਦੇ ਫਟ ਜਾਣ ਕਾਰਨ ਪਰਿਵਾਰ ਦਾ ਵੱਡਾ ਆਰਥਕ ਨੁਕਸਾਨ ਹੋ ਗਿਆ ਹੈ। ਡਾਕਟਰ ਅੰਬੇਦਕਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਨੇ ਜਾਣਕਾਰੀ ਦਿੱਤੀ ਹੈ ਕਿ ਗੁਰੂ ਕੀ ਵਡਾਲੀ ਦੇ ਦਲਜੀਤ ਸਿੰਘ ਦੇ

ਪਰਿਵਾਰ ਨੇ ਪੁਤਲੀ ਘਰ ਨੇਡ਼ੇ ਯਾਮਹਾ ਵਾਲਿਆਂ ਦੇ ਸ਼ੋਅ ਰੂਮ ਤੋਂ ਇਲੈਕਟ੍ਰਾਨਿਕ ਗੱਡੀ ਲਈ ਸੀ। ਵਾਈਸ ਚੇਅਰਮੈਨ ਦਾ ਕਹਿਣਾ ਹੈ ਕਿ ਪਰਿਵਾਰ ਦੇ ਦੱਸਣ ਮੁਤਾਬਕ ਕੰਪਨੀ ਵਾਲਿਆ ਨੇ ਉਨ੍ਹਾਂ ਨੂੰ 2-3 ਘੰਟੇ ਗੱਡੀ ਚਾਰਜ ਕਰਨ ਲਈ ਕਿਹਾ ਸੀ। ਸਵੇਰੇ 6 ਵਜੇ ਪਰਿਵਾਰ ਦੇ ਲੜਕੇ ਨੇ ਗੱਡੀ ਚਾਰਜ ਤੇ ਲਾ ਦਿੱਤੀ। ਕੁਝ ਹੀ ਸਮੇਂ ਬਾਅਦ ਅੱਗ ਲੱਗ ਗਈ। ਪਰਿਵਾਰ ਨੇ ਅੰਦਰ ਵੜ ਕੇ ਜਾਨ ਬਚਾਈ। ਵਾਈਸ ਚੇਅਰਮੈਨ ਨੇ ਦੱਸਿਆ ਹੈ ਕਿ ਗੱਡੀ ਦੇ ਨੇੜੇ ਪਿਆ ਸਿਲੰਡਰ ਫ ਟ ਣ ਤੋਂ ਬਚਾਅ ਹੋ ਗਿਆ।

ਵਾਸ਼ਿੰਗ ਮਸ਼ੀਨ ਅਤੇ ਫਰਿੱਜ ਨੁਕਸਾਨੇ ਗਏ ਹਨ। ਘਰ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਹੈ ਪੀ.ਓ.ਪੀ ਡਿੱਗਣ ਲੱਗ ਪਈ ਹੈ। ਪਿੰਡ ਵਾਲਿਆਂ ਨੇ ਅੱਗ ਬੁਝਾਈ ਅਤੇ ਗੇਟ ਨੂੰ ਕੱਟ ਕੇ ਪਰਿਵਾਰ ਨੂੰ ਬਾਹਰ ਕੱਢਿਆ। ਉਨ੍ਹਾਂ ਦੇ ਦੱਸਣ ਮੁਤਾਬਕ ਪਰਿਵਾਰ ਦਾ 2 ਤੋਂ ਢਾਈ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ। ਗੱਡੀ 85 ਹਜ਼ਾਰ ਰੁਪਏ ਵਿੱਚ ਲਿਆਂਦੀ ਸੀ। ਪਰਿਵਾਰ ਦੁਆਰਾ ਕੰਪਨੀ ਨਾਲ ਸੰਪਰਕ ਕਰਨ ਦੇ ਬਾਵਜੂਦ ਵੀ ਕੰਪਨੀ ਦਾ ਕੋਈ ਵਿਅਕਤੀ ਪਰਿਵਾਰ ਤੱਕ ਨਹੀਂ ਪਹੁੰਚਿਆ।

ਵਾਈਸ ਚੇਅਰਮੈਨ ਦਾ ਕਹਿਣਾ ਹੈ ਕਿ ਕੰਪਨੀ ਨੂੰ ਆਪਣੇ ਵਾਹਨ ਵਿੱਚ ਅਜਿਹੇ ਸੇਫਟੀ ਫੀਚਰ ਲਗਾਉਣੇ ਚਾਹੀਦੇ ਹਨ ਤਾਂ ਕਿ ਜ਼ਿਆਦਾ ਚਾਰਜ ਹੋ ਜਾਣ ਦੇ ਬਾਵਜੂਦ ਵੀ ਕੋਈ ਨੁਕਸਾਨ ਨਾ ਹੋਵੇ। ਪਰਿਵਾਰ ਦੇ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਇਹ ਗੱਡੀ ਉਨ੍ਹਾਂ ਦੇ ਜਵਾਈ ਨੇ ਲੈ ਕੇ ਦਿੱਤੀ ਸੀ। ਚਾਰਜ ਤੇ ਲਾਉਣ ਤੋਂ ਬਾਅਦ ਜਦੋਂ ਹਾਦਸਾ ਵਾਪਰਿਆ ਤਾਂ ਉਹ ਘਰ ਅੰਦਰ ਵੜ ਗਏ। ਉਨ੍ਹਾਂ ਨੇ ਆਪਣੇ ਜਵਾਈ ਨੂੰ ਫੋਨ ਕੀਤਾ। ਉਨ੍ਹਾਂ ਦੇ ਜਵਾਈ ਨੇ ਮੌਕੇ ਤੇ ਪਹੁੰਚ ਕੇ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਮਦਦ ਕੀਤੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ