ਜਿੰਮ ਚ ਕਸਰਤ ਕਰਦੇ ਨੌਜਵਾਨਾਂ ਨੂੰ ਪਈਆਂ ਭਾਜੜਾਂ, ਅਚਾਨਕ ਹੋ ਗਿਆ ਇਹ ਕੰਮ

ਕੁਝ ਹੀ ਦਿਨਾਂ ਬਾਅਦ ਚੰਡੀਗੜ੍ਹ ਵਿਚ ਦੂਜੀ ਵਾਰ ਅੱਗ ਲੱਗਣ ਦੀ ਖਬਰ ਮਿਲੀ ਹੈ। ਸੈਕਟਰ 43 ਵਿਖੇ ਇਕ ਜਿਮ ਵਿਚ ਉਸ ਸਮੇਂ ਭਾਜੜ ਪੈ ਗਈ ਜਦੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਕਸਰਤ ਕਰਨ ਲਈ ਪਹੁੰਚੇ ਸਾਰੇ ਹੀ ਸ਼ਖ਼ਸ ਮੌਕੇ ਤੋਂ ਭੱਜਣ ਲੱਗੇ। ਛੇਤੀ ਹੀ ਅੱਗ ਦੀਆਂ ਲਾਟਾਂ ਦਿਖਾਈ ਦੇਣ ਲੱਗੀਆਂ। ਜਿਸ ਤੋਂ ਬਾਅਦ ਫਾ ਇ ਰ ਬ੍ਰਿਗੇਡ ਨੂੰ ਖ਼ਬਰ ਕੀਤੀ ਗਈ। ਮੌਕੇ ਤੇ ਫਾ ਇ ਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚ ਗਈਆਂ। ਅੱਗ ਤੇ ਕਾਬੂ ਪਾਏ ਜਾਣ ਤਕ ਚੋਖਾ ਨੁਕਸਾਨ ਹੋ ਗਿਆ ਸੀ।

ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਪਤਾ ਲੱਗਾ ਹੈ ਕਿ ਅੱਗ ਬਾਥਰੂਮ ਤੋਂ ਸ਼ੁਰੂ ਹੋਈ ਹੈ ਪਰ ਅੱਗ ਲੱਗੀ ਕਿਵੇਂ? ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਮਾਲੀ ਨੁਕਸਾਨ ਹੋਇਆ ਹੈ। ਅਜੇ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਸੈਕਟਰ 53 ਵਿੱਚ ਫਰਨੀਚਰ ਮਾਰਕੀਟ ਵਿਚ ਅੱਗ ਲੱਗ ਗਈ ਸੀ। ਜਿੱਥੇ ਲਗਭਗ ਡੇਢ ਦਰਜਨ ਦੁਕਾਨਾਂ ਵਿਚ ਪਿਆ ਫਰਨੀਚਰ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ ਸੀ।

ਇਸ ਅੱਗ ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਅਤੇ ਫਾ ਇ ਰ ਬ੍ਰਿਗੇਡ ਨੂੰ ਬੜੀ ਮੁਸ਼ੱਕਤ ਕਰਨੀ ਪਈ ਸੀ। ਇੱਥੇ ਵੱਡਾ ਮਾਲੀ ਨੁਕਸਾਨ ਹੋਇਆ ਸੀ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਲਾਪ੍ਰਵਾਹੀ ਕਾਰਨ ਵਾਪਰਦੀਆਂ ਹਨ ਪਰ ਇਨ੍ਹਾਂ ਵਿੱਚ ਅਣਕਿਆਸਿਆ ਨੁਕਸਾਨ ਹੋ ਜਾਂਦਾ ਹੈ। ਕਈ ਵਾਰ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਮਿਹਨਤ ਦੀ ਕਮਾਈ ਮਿੰਟਾਂ ਵਿੱਚ ਹੀ ਹੱਥੋਂ ਨਿਕਲ ਜਾਂਦੀ ਹੈ। ਇਸ ਲਈ ਸੁਚੇਤ ਹੋਣ ਦੀ ਲੋੜ ਹੈ।