ਜੀਜੇ ਨੇ ਸਾਲੇ ਦੇ ਟੁਕੜੇ ਟੁਕੜੇ ਕਰਕੇ ਲਿਫ਼ਾਫ਼ੇ ਚ ਪਾ ਕੇ ਸੁੱਟਿਆ ਨਹਿਰ ਚ

ਲੁਧਿਆਣੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ 25 ਹਜਾਰ ਰੁਪਏ ਪਿੱਛੇ ਇਕ ਵਿਅਕਤੀ ਦੀ ਜਾਨ ਲੈ ਲਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਕੋਲ ਕੁਝ ਦਿਨ ਪਹਿਲਾਂ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਆਈ ਸੀ। ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਕ ਵਿਅਕਤੀ 18-04 ਨੂੰ ਯੂ.ਪੀ ਤੋਂ 25 ਹਜ਼ਾਰ ਰੁਪਏ ਲੈ ਕੇ ਵਪਾਰ ਲਈ ਲੁਧਿਆਣੇ ਮਹਿਫੂਜ਼ ਨਾਮਕ ਵਿਅਕਤੀ ਕੋਲ ਆਇਆ ਸੀ।

ਜਦੋਂ ਪਰਿਵਾਰ ਨੇ ਵਿਅਕਤੀ ਨੂੰ ਫੋਨ ਕੀਤਾ ਤਾਂ ਸ਼ਾਮ ਸਮੇਂ ਉਸ ਦਾ ਫੋਨ ਬੰਦ ਆ ਰਿਹਾ ਸੀ। ਪੁਲਿਸ ਅਧਿਕਾਰੀ ਅਨੁਸਾਰ ਮਹਿਫ਼ੂਜ਼ ਵੀ 23 ਤਰੀਕ ਨੂੰ ਲਾਪਤਾ ਹੋ ਗਿਆ। ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਮਹਿਫੂਜ਼ ਉੱਤੇ ਸ਼ੱਕ ਜ਼ਾਹਿਰ ਕਰਦੇ ਹੋਏ, ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮਾਮਲੇ ਦੀ ਜਾਂਚ ਕਰਨ ਉਪਰੰਤ ਪੁਲਿਸ ਨੇ ਦੋਸ਼ੀ ਮਹਿਫੂਜ਼ ਨੂੰ ਕਾਬੂ ਕੀਤਾ। ਮਹਿਫ਼ੂਜ਼ ਦੀ ਨਿਸ਼ਾਨਦੇਹੀ ਤੇ ਪੁਲਿਸ ਘਟਨਾ ਸਥਾਨ ਉਤੇ ਪਹੁੰਚੀ, ਜਿਥੇ ਉਸ ਨੇ ਮ੍ਰਿਤਕ ਦੇ 4 ਟੋਟੇ ਕਰਕੇ ਦੇਹ ਸੁੱਟੀ ਸੀ।

ਦੌਰਾਨੇ ਜਾਂਚ ਪੁਲਿਸ ਨੂੰ ਸ਼ਿਮਲਾਪੁਰੀ ਪੁੱਲ ਦੇ ਕੋਲ ਨਹਿਰ ਵਿਚੋਂ ਇੱਕ ਥੈਲਾ ਮਿਲਿਆ। ਉਨ੍ਹਾਂ ਵੱਲੋਂ ਅਗਲੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਰਅਸਲ ਮਹਿਫੂਜ਼ ਨੇ ਅਮਲ ਦੀ ਵਰਤੋਂ ਕੀਤੀ ਹੋਈ ਸੀ ਅਤੇ ਉਸ ਨੇ 25 ਹਜਾਰ ਰੁਪਏ ਕਰਕੇ ਵਿਅਕਤੀ ਦੀ ਜਾਨ ਲੈ ਲਈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ 17 ਤਰੀਕ ਨੂੰ 25 ਹਜਾਰ ਲੈ ਕੇ ਕੱਪੜੇ ਲੈਣ ਲਈ ਘਰੋਂ ਆਪਣੇ ਕਿਸੇ ਰਿਸ਼ਤੇਦਾਰ ਮਹਿਫ਼ੂਜ਼ ਕੋਲ਼ ਆਇਆ ਸੀ।

ਉਸ ਦਾ ਫੋਨ ਨਾ ਲੱਗਣ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਦਰਖਾਸਤ ਦਿੱਤੀ। ਉਨ੍ਹਾਂ ਦੇ ਦੱਸਣ ਅਨੁਸਾਰ 25 ਹਜ਼ਾਰ ਰੁਪਏ ਕਰਕੇ ਮਹਿਫ਼ੂਜ਼ ਨੇ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਦਾ ਵਿਆਹ ਹੋਇਆ ਸੀ। ਜਿਸ ਕੋਲ 2 ਬੱਚੇ ਹਨ। ਅੱਗੇ ਜਾਂਚ ਦੌਰਾਨ ਜੋ ਹੋਰ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ