ਝੁੱਗੀ ਨੂੰ ਲੱਗੀ ਅੱਗ ਤਾਂ ਜਿਉਂਦੇ ਸੜ ਗਏ ਇੱਕੋ ਪਰਿਵਾਰ ਦੇ 7 ਮੈਂਬਰ, ਇੰਨਾ ਕਹਿਰ ਦੇਖ ਯਾਦ ਆ ਗਿਆ ਰੱਬ

ਲੁਧਿਆਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਝੁੱਗੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਮੈਂਬਰਾਂ ਦੀ ਜਾਨ ਚਲੀ ਗਈ। ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਅੱਗ ਕਿਸੇ ਵੱਲੋਂ ਜਾਣਬੁਝ ਕੇ ਲਗਾਈ ਗਈ ਹੈ। ਸੂਚਨਾ ਮਿਲਣ ਤੇ ਘਟਨਾ ਸਥਾਨ ਤੇ ਪਹੁੰਚੀ

ਪੁਲਿਸ ਪ੍ਰਸ਼ਾਸ਼ਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਨੇ ਸ਼ੱਕ ਜਹਿਰ ਕਰਦਿਆਂ ਕਿਹਾ ਹੈ ਕਿ ਇਹ ਅੱਗ ਕਿਸੇ ਵੱਲੋਂ ਲਗਾਈ ਗਈ ਹੈ। ਜਿਸ ਦੀ ਚਪੇਟ ਵਿੱਚ ਆਉਣ ਕਾਰਨ ਪਰਿਵਾਰ ਦੇ 7 ਮੈਂਬਰਾਂ ਮਾਂ-ਬਾਪ, 4 ਬੇਟੀਆਂ 1 ਬੇਟੇ ਦੀ ਜਾਨ ਚਲੀ ਗਈ। ਵਿਅਕਤੀ ਦੇ ਦੱਸਣ ਅਨੁਸਾਰ 2 ਵਜੇ ਦੀ ਅੱਗ ਲੱਗੀ ਹੋਈ ਸੀ।

ਅੱਗ ਉੱਤੇ ਕਾਬੂ ਵੀ ਪਾ ਲਿਆ ਗਿਆ ਸੀ ਪਰ ਪਰਿਵਾਰ ਦੇ ਮੈਂਬਰਾਂ ਨੂੰ ਬਚਾ ਨਹੀਂ ਸਕੇ। ਜਦੋਂ ਇਸ ਸਬੰਧ ਵਿਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਰਾਤ ਪੌਣੇ 3 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਮੱਕੜ ਕਲੋਨੀ ਕੂੜੇ ਦੇ ਢੇਰ ਦੇ ਕੋਲ ਇਕ ਝੁੱਗੀ ਵਿਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ।

ਪੁਲੀਸ ਅਧਿਕਾਰੀ ਦੇ ਦੱਸਣ ਅਨੁਸਾਰ ਝੁੱਗੀ ਵਿਚ ਸੁਰੇਸ਼ ਸਾਨੀ ਆਪਣੇ ਪਰਿਵਾਰਕ ਮੈਂਬਰਾਂ ਪਤਨੀ, 4 ਬੇਟੀਆਂ 1 ਬੇਟੇ ਨਾਲ ਸੁੱਤਾ ਪਿਆ ਸੀ। ਸੁਰੇਸ਼ ਦਾ ਵੱਡਾ ਬੇਟਾ ਆਪਣੇ ਦੋਸਤ ਦੇ ਕੋਲ਼ ਸੁੱਤਾ ਪਿਆ ਸੀ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪਰਿਵਾਰ ਦੇ 7 ਮੈਂਬਰਾਂ ਦੀ ਜਾਨ ਚਲੀ ਗਈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ