ਡਾਕਟਰਾਂ ਨੇ ਸਰਕਾਰੀ ਸਕੂਲ ਦੀ ਮੈਡਮ ਨਾਲ ਦੇਖੋ ਕੀ ਕੀਤਾ, ਪੁਲਿਸ ਨੇ ਚੱਕੇ 2 ਡਾਕਟਰ

ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਉੱਤੇ ਇਕ ਔਰਤ ਦੇ ਪਿੱਤੇ ਦੇ ਆਪਰੇਸ਼ਨ ਦੌਰਾਨ ਲਾਪ੍ਰਵਾਹੀ ਵਰਤੇ ਜਾਣ ਦੇ ਦੋਸ਼ ਲੱਗੇ ਹਨ। ਔਰਤ ਦੀ ਜਾਨ ਚਲੀ ਗਈ ਹੈ। ਪੁਲਿਸ ਨੇ 2 ਡਾਕਟਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਕ ਦੀ ਭਾਲ ਜਾਰੀ ਹੈ। ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਹੈ ਕਿ ਉਨ੍ਹਾ ਦੀ ਪਤਨੀ ਦੇ ਪਿੱਤੇ ਵਿੱਚ ਪੱਥਰੀ ਹੋਣ ਕਾਰਨ ਉਹ ਅਪਰੇਸ਼ਨ ਕਰਵਾਉਣ ਲਈ ਇਸ ਹਸਪਤਾਲ ਵਿੱਚ ਆਏ ਸਨ। 3 ਵਜੇ ਉਨ੍ਹਾਂ ਦੀ ਪਤਨੀ ਨੂੰ ਅਪਰੇਸ਼ਨ ਲਈ ਲੈ ਗਏ।

4-15 ਵਜੇ ਡਾਕਟਰਾ ਉਨ੍ਹਾਂ ਨੂੰ ਕਹਿਣ ਲੱਗੇ ਕਿ ਉਨ੍ਹਾਂ ਦੀ ਪਤਨੀ ਨੂੰ ਸਾਹ ਨਹੀਂ ਆ ਰਿਹਾ। ਇਸ ਲਈ ਉਸ ਨੂੰ ਕਲਾਨੌਰ ਦੇ ਦਿਓਲ ਹਸਪਤਾਲ ਵਿਚ ਲਿਜਾਣਾ ਪੈਣਾ ਹੈ। ਔਰਤ ਦੇ ਪਤੀ ਦੇ ਦੱਸਣ ਮੁਤਾਬਕ ਉਹ ਭੱਜ ਕੇ ਆਪਣੀ ਪਤਨੀ ਕੋਲ ਗਏ। ਪਤਨੀ ਦੀ ਹਾਲਤ ਖ਼ਰਾਬ ਸੀ। ਉਨ੍ਹਾਂ ਨੇ ਆਪਣੇ ਇੱਕ ਰਿਸ਼ਤੇਦਾਰ ਅਤੇ ਇਕ ਦੋਸਤ ਨੂੰ ਫੋਨ ਕੀਤਾ। ਉਹ ਕੁਝ ਮਿੰਟਾਂ ਵਿੱਚ ਹੀ ਗੱਡੀ ਲੈ ਕੇ ਆ ਗਏ ਪਰ ਤਦ ਤੱਕ ਉਨ੍ਹਾਂ ਦੀ ਪਤਨੀ ਅੱਖਾਂ ਮੀਟ ਚੁੱਕੀ ਸੀ। ਮ੍ਰਿਤਕ ਔਰਤ ਦੇ ਪਤੀ ਦੇ ਦੱਸਣ ਮੁਤਾਬਕ ਇਹ ਸਭ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ।

ਇਨ੍ਹਾਂ ਕੋਲ ਵੈਂਟੀਲੇਟਰ ਅਤੇ ਆਕਸੀਜਨ ਦਾ ਪ੍ਰਬੰਧ ਨਹੀਂ। ਜਨਤਾ ਨੇ ਘੇਰ ਕੇ ਡਾਕਟਰ ਤੋਂ ਫਾਈਲ ਲਈ ਹੈ। ਜੋ ਕਿ ਡਾਕਟਰ ਦੇ ਘਰ ਵਿਚ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਫਾਈਲ ਦੇਖਣ ਤੋਂ ਪਤਾ ਨਹੀਂ ਲੱਗਦਾ ਕਿ ਅਪਰੇਸ਼ਨ ਕਿਸ ਡਾਕਟਰ ਨੇ ਕੀਤਾ ਹੈ? ਮ੍ਰਿਤਕਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਧੀ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਟੀਚਰ ਸੀ ਅਤੇ ਇੱਕ ਧੀ ਦੀ ਮਾਂ ਸੀ। ਉਨ੍ਹਾਂ ਦੇ ਪਿੱਤੇ ਵਿਚ ਪੱਥਰੀ ਹੋਣ ਕਾਰਨ ਉਹ ਡਾਕਟਰ ਭਾਟੀਆ ਕੋਲ ਆਏ ਸਨ। ਡਾਕਟਰ ਨੇ ਉਨ੍ਹਾਂ ਨੂੰ ਜਲਦੀ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਸੀ।

ਮ੍ਰਿਤਕਾ ਦੇ ਪਿਤਾ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਦੀ ਧੀ ਦਾ ਆਪਰੇਸ਼ਨ ਹੋਇਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਹਸਪਤਾਲ ਜਾਣ ਲਈ ਕਿਹਾ। ਉਨ੍ਹਾਂ ਦਾ ਪੁੱਤਰ ਅਤੇ ਨੂੰਹ ਜਦੋਂ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਜਾਨ ਜਾ ਚੁੱਕੀ ਸੀ। ਉਨ੍ਹਾਂ ਨੇ ਇਸ ਲਈ ਡਾਕਟਰ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ ਕਿਉਂਕਿ ਉਨ੍ਹਾਂ ਦੀ ਧੀ ਦੀ ਈ ਸੀ ਜੀ ਵਗੈਰਾ ਸਭ ਕੁਝ ਠੀਕ ਸੀ। ਡਾਕਟਰ ਨੇ ਆਪਣੀ ਸਫਾਈ ਵਿਚ ਦੱਸਿਆ ਹੈ ਕਿ ਇਸ ਔਰਤ ਦਾ ਦੂਰਬੀਨ ਨਾਲ ਅਪਰੇਸ਼ਨ ਕੀਤਾ ਗਿਆ ਸੀ। ਉਸ ਨੂੰ ਸ਼ਿਫਟ ਕਰਨ ਦੀ ਤਿਆਰੀ ਸੀ।

ਜਦੋਂ ਔਰਤ ਦੇ ਅੰਦਰੋਂ ਟਿਊਬ ਕੱਢੀ ਗਈ ਤਾਂ ਕਾਰਡਿਕ ਰੈਸਟ ਹੋ ਗਿਆ। ਉਨ੍ਹਾਂ ਨੇ ਮਾਹਿਰ ਡਾਕਟਰ ਵੀ ਬੁਲਾਏ ਪਰ ਔਰਤ ਦੀ ਜਾਨ ਨਹੀਂ ਬਚੀ। ਡਾਕਟਰ ਦਾ ਕਹਿਣਾ ਹੈ ਕਿ ਇਸ ਵਿੱਚ ਉਨ੍ਹਾਂ ਦਾ ਕੋਈ ਦੋ ਸ਼ ਨਹੀਂ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਔਰਤ ਦਾ ਆਪਰੇਸ਼ਨ ਕੀਤਾ ਗਿਆ ਸੀ। ਉਸ ਦੀ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 3 ਡਾਕਟਰਾਂ ਦੇ ਨਾਮ ਲਿਖਾਏ ਗਏ ਸਨ। ਇਨ੍ਹਾਂ ਵਿਚੋਂ 2 ਨੂੰ ਫੜ ਲਿਆ ਗਿਆ ਹੈ। ਅਜੇ ਡਾਕਟਰ ਮਨਜੀਤ ਨੂੰ ਨਹੀਂ ਫੜਿਆ ਗਿਆ। ਮੇਨ ਡਾਕਟਰ ਭਾਟੀਆ ਹੈ।