ਡਾਕਟਰ ਤੇ ਇਲਾਜ ਦੌਰਾਨ ਲੱਗੇ ਸੀ ਮਰੀਜ ਦੀ ਜਾਨ ਜਾਣ ਦੇ ਦੋਸ਼, ਹੁਣ ਇਸ ਮਾਮਲੇ ਚ ਆ ਗਿਆ ਨਵਾਂ ਮੋੜ

ਪਿਛਲੇ ਦਿਨੀਂ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਇਕ ਮਹਿਲਾ ਦੀ ਜਾਨ ਜਾਣ ਸਬੰਧੀ ਪੁਲਿਸ ਦੁਆਰਾ ਡਾਕਟਰ ਨੂੰ ਕਾਬੂ ਕਰਨ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਕ ਅਧਿਆਪਕਾ ਦੇ ਪਿੱਤੇ ਵਿੱਚ ਪੱਥਰੀ ਹੋਣ ਕਾਰਨ ਉਸ ਨੂੰ ਅ ਪ੍ਰੇ ਸ਼ ਨ ਲਈ ਇਸ ਹਸਪਤਾਲ ਵਿਚ ਲਿਆਂਦਾ ਗਿਆ ਸੀ। ਅ ਪ ਰੇ ਸ਼ ਨ ਹੋ ਜਾਣ ਤੋਂ ਬਾਅਦ ਇਸ ਔਰਤ ਦੀ ਤਬੀਅਤ ਖ਼ਰਾਬ ਹੋ ਗਈ ਸੀ ਅਤੇ ਉਸ ਦੀ ਜਾਨ ਚਲੀ ਗਈ ਸੀ। ਮ੍ਰਿਤਕਾ ਇੱਕ ਧੀ ਦੀ ਮਾਂ ਸੀ।

ਉਸ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਤੇ ਲਾ ਪ੍ਰ ਵਾ ਹੀ ਦੇ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਪੁਲਿਸ ਨੇ 2 ਡਾਕਟਰ ਫੜ ਲਏ ਸਨ ਅਤੇ ਇਕ ਹੋਰ ਡਾਕਟਰ ਨੂੰ ਫੜਨ ਦੀ ਗੱਲ ਆਖੀ ਜਾ ਰਹੀ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਡਾਕਟਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਦੱਸਦੇ ਹੋਏ ਹੜਤਾਲ ਕਰ ਦਿੱਤੀ ਹੈ। ਡਾਕਟਰਾਂ ਦੀ ਦਲੀਲ ਹੈ ਕਿ ਪੁਲਿਸ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਅਣਦੇਖੀ ਕੀਤੀ ਹੈ। ਡਾਕਟਰਾਂ ਦੀ ਦਲੀਲ ਹੈ

ਕਿ ਜਦੋਂ ਡਾਕਟਰੀ ਸਹਾਇਤਾ ਦਿੱਤੇ ਜਾਂਦੇ ਵਕਤ ਕਿਸੇ ਵਿਅਕਤੀ ਦੀ ਜਾਨ ਚਲੀ ਜਾਵੇ ਤਾਂ ਇਕ ਮੈਡੀਕਲ ਬੋਰਡ ਬਣਾਇਆ ਜਾਂਦਾ ਹੈ। ਇਸ ਬੋਰਡ ਦੇ 3-4 ਮੈਂਬਰ ਹੁੰਦੇ ਹਨ। ਇਸ ਬੋਰਡ ਦੁਆਰਾ ਪਤਾ ਲਗਾਇਆ ਜਾਂਦਾ ਹੈ ਕਿ ਵਿਅਕਤੀ ਦੀ ਜਾਨ ਜਾਣ ਪਿੱਛੇ ਕਿਸ ਦਾ ਹੱਥ ਹੈ। ਇਹ ਰਿਪੋਰਟ ਜ਼ਿਲ੍ਹਾ ਪੁਲਿਸ ਮੁਖੀ ਨੂੰ ਭੇਜੀ ਜਾਂਦੀ ਹੈ। ਇਸ ਰਿਪੋਰਟ ਦੇ ਅਧਾਰ ਤੇ ਪੁਲਿਸ ਅਗਲਾ ਕਦਮ ਚੁੱਕਦੀ ਹੈ ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਪੁਲਿਸ ਦਾ ਕਹਿਣਾ ਸੀ ਕਿ ਕੁਝ ਹੀ ਸਮੇਂ ਬਾਅਦ ਡਾਕਟਰ ਨੂੰ ਜ਼ਮਾਨਤ ਤੇ ਛੱਡ ਦਿੱਤਾ ਜਾਵੇਗਾ। ਇਨ੍ਹਾਂ ਡਾਕਟਰਾਂ ਦੇ ਮੁਤਾਬਕ ਫਡ਼ੇ ਗਏ ਡਾਕਟਰ ਦੀ ਖਿੱਚ ਧੂਹ ਕੀਤੀ ਗਈ ਹੈ।

ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਐੱਮ.ਐੱਲ.ਆਰ ਕੱਟੀ ਗਈ ਹੈ। ਹੁਣ ਡਾਕਟਰਾਂ ਨੇ ਇਨਸਾਫ ਲੈਣ ਲਈ ਹੜਤਾਲ ਕਰ ਦਿੱਤੀ ਹੈ। ਇਹ ਡਾਕਟਰ ਪਰਿਵਾਰ ਨਾਲ ਇਸ ਗੱਲੋਂ ਹ ਮ ਦ ਰ ਦੀ ਰੱਖਦੇ ਹਨ ਕਿ ਉਨ੍ਹਾਂ ਦੇ ਮੈਂਬਰ ਦੀ ਜਾਨ ਗਈ ਹੈ ਪਰ ਇਹ ਡਾਕਟਰ ਇਸ ਮਾਮਲੇ ਵਿਚ ਖ਼ੁਦ ਨੂੰ ਬੇ ਕ ਸੂ ਰ ਦੱਸਦੇ ਹਨ। ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰਿਵਾਰ ਵੱਲੋਂ ਡਾਕਟਰਾਂ ਤੇ ਦੋਸ਼ ਲਗਾਏ ਗਏ ਹਨ ਜਦਕਿ ਡਾਕਟਰ ਆਪਣੇ ਆਪ ਨੂੰ ਨਿ ਰ ਦੋ ਸ਼ ਦੱਸਦੇ ਹਨ।