ਡੋਂਕੀ ਲਾ ਕੇ ਅਮਰੀਕਾ ਪਹੁੰਚਣ ਵਾਲੇ, 46 ਲੋਕਾਂ ਦੀ ਹੋਈ ਮੋਤ

ਅਮਰੀਕਾ ਨੂੰ ਵਿਸ਼ਵ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚਿਆ ਜਾਵੇ। ਕਈ ਵਾਰ ਇਹ ਲੋਕ ਅਮਰੀਕਾ ਪਹੁੰਚਣ ਲਈ ਗਲਤ ਰਾਹ ਵੀ ਚੁਣ ਸਕਦੇ ਹਨ। ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਹੈ। 62 ਲੋਕਾਂ ਨੇ ਅਮਰੀਕਾ ਮੈਕਸੀਕੋ ਸਰਹੱਦ ਰਾਹੀਂ ਗਲਤ ਤਰੀਕੇ ਨਾਲ ਅਮਰੀਕਾ ਵਿਚ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੀ ਇਹ ਸਕੀਮ ਇਨ੍ਹਾਂ ਤੇ ਭਾਰੀ ਪੈ ਗਈ।

ਜਿਸ ਕਰਕੇ 46 ਲੋਕਾਂ ਦੀ ਜਾਨ ਚਲੀ ਗਈ ਅਤੇ 16 ਦੀ ਹਾਲਤ ਬਹੁਤ ਖਰਾਬ ਦੱਸੀ ਜਾਂਦੀ ਹੈ। ਅਮਰੀਕਾ ਦੇ ਸੇਨ ਐਨਟੀਨੋ ਸੂਬੇ ਵਿਚ ਸੜਕ ਦੇ ਨੇੜੇ ਸੁੰਨੀ ਥਾਂ ਤੇ ਇਕ ਬੰਦ ਟਰਾਲਾ ਖੜ੍ਹਾ ਨਜ਼ਰ ਆਇਆ। ਇਸ ਟਰਾਲੇ ਦੇ ਅੰਦਰੋਂ ਔਰਤਾਂ ਅਤੇ ਬੱਚਿਆਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਤੋਂ ਬਿਨਾਂ ਕੋਈ ਟਰਾਲੇ ਦੀ ਬਾਡੀ ਨੂੰ ਜ਼ੋਰ ਜ਼ੋਰ ਨਾਲ ਖੜਕਾ ਰਿਹਾ ਸੀ। ਇਸ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ। ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਦ ਟਰਾਲੇ ਨੂੰ ਖੋਲ੍ਹਿਆ

ਤਾਂ ਇਸ ਵਿਚੋਂ 46 ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਇਸ ਤੋਂ ਬਿਨਾਂ 16 ਵਿਅਕਤੀ ਜਿਊਂਦੇ ਮਿਲੇ। ਜਿਨ੍ਹਾਂ ਵਿੱਚ 4 ਬੱਚੇ ਸਨ। ਇਨ੍ਹਾਂ ਸਾਰੇ ਵਿਅਕਤੀਆਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ। ਇਹ ਲੋਕ ਗਲਤ ਤਰੀਕੇ ਨਾਲ ਅਮਰੀਕਾ ਜਾ ਰਹੇ ਸਨ। ਜਦੋਂ ਬੰਦ ਟਰਾਲੇ ਨੂੰ ਖੋਲ੍ਹਿਆ ਗਿਆ ਤਾਂ ਇਸ ਦੇ ਅੰਦਰ ਦਾ ਤਾਪਮਾਨ 70 ਡਿਗਰੀ ਤੇ ਪਹੁੰਚ ਚੁੱਕਾ ਸੀ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਅਕਤੀ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਅੱਖਾਂ ਮੀਟ ਗਏ।

ਇਨ੍ਹਾਂ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ। ਸੁਨਹਿਰੇ ਭਵਿੱਖ ਦੀ ਆਸ ਵਿੱਚ ਇਹ ਲੋਕ ਆਪਣੀ ਜਾਨ ਗਵਾ ਗਏ। ਜਿਨ੍ਹਾਂ ਦੀ ਜਾਨ ਬਚੀ ਹੈ ਉਨ੍ਹਾਂ ਦੀ ਹਾਲਤ ਵੀ ਬਹੁਤ ਖਰਾਬ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਟਰਾਲਾ ਚਾਲਕ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਹੈ?