ਤਿਓਹਾਰ ਵਾਲੇ ਦਿਨ ਘਰ ਚ ਛਾਇਆ ਸੋਗ, 20 ਸਾਲਾ ਨੌਜਵਾਨ ਨੇ ਨਹਿਰ ਚ ਮਾਰੀ ਛਾਲ

ਜ਼ਿਆਦਾਤਰ ਇਨਸਾਨ ਕਿਸੇ ਨਾ ਕਿਸੇ ਉਲਝਣ ਵਿੱਚ ਹਨ। ਹਰ ਕੋਈ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਕਈ ਆਦਮੀ ਤਾਂ ਹਾਲਾਤਾਂ ਦਾ ਸਾਹਮਣਾ ਨਾ ਕਰਦੇ ਹੋਏ ਜ਼ਿੰਦਗੀ ਨੂੰ ਹੀ ਅਲਵਿਦਾ ਆਖ ਦਿੰਦੇ ਹਨ। ਹਾਲਾਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ। ਦੀਨਾਨਗਰ ਵਿਖੇ 20 ਸਾਲਾ ਇਕ ਨੌਜਵਾਨ ਰਹਿਮਤ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਉਹ ਚਲਦੇ ਪਾਣੀ ਵਿਚ ਵਹਿ ਗਿਆ। ਪਰਿਵਾਰ ਉਸ ਨੂੰ ਭਾਲ ਰਿਹਾ ਹੈ।

ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ। ਸੁਰਮਦੀਨ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਰਹਿਮਤ ਉਸ ਦੇ ਸਾਢੂ ਦਾ ਭਰਾ ਸੀ। ਉਹ ਮੱਝਾਂ ਦਾ ਕੰਮ ਕਰਦਾ ਸੀ ਅਤੇ ਦੁੱਧ ਦੇ ਕਾਰੋਬਾਰ ਨਾਲ ਗੁਜ਼ਾਰਾ ਚਲਾ ਰਿਹਾ ਸੀ। ਸੁਰਮਦੀਨ ਦੇ ਦੱਸਣ ਮੁਤਾਬਕ ਤਬੀਅਤ ਠੀਕ ਨਾ ਹੋਣ ਕਰ ਕੇ ਰਹਿਮਤ ਆਪਣੇ ਭਰਾ ਨਾਲ ਮੋਟਰਸਾਈਕਲ ਤੇ ਪਿੱਛੇ ਬੈਠ ਕੇ ਦੀਨਾਨਗਰ ਤੋਂ ਦਵਾਈ ਲੈਣ ਲਈ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਪਿਸ਼ਾਬ ਕਰਨ ਦਾ ਬਹਾਨਾ ਲਗਾ ਕੇ ਆਪਣੇ ਭਰਾ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ।

ਜਿਉਂ ਹੀ ਮੋਟਰਸਾਈਕਲ ਚਾਲਕ ਨੇ ਬਰੇਕ ਲਗਾਈ ਤਾਂ ਰਹਿਮਤ ਨੇ ਮੋਟਰਸਾਈਕਲ ਤੋਂ ਉਤਰ ਕੇ ਨਹਿਰ ਵਿੱਚ ਛਾਲ ਲਗਾ ਦਿੱਤੀ। ਸੁਰਮਦੀਨ ਦਾ ਕਹਿਣਾ ਹੈ ਕਿ ਉਹ ਰਹਿਮਤ ਨੂੰ ਲੱਭ ਰਹੇ ਹਨ। ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਮੈਸੇਜ ਆਇਆ ਸੀ ਕਿ 18-20 ਸਾਲ ਦੇ ਨੌਜਵਾਨ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ। ਉਹ ਚੜੋਲੀ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ

ਅਲੀ ਮੁਹੰਮਦ ਦੇ ਦੱਸਣ ਮੁਤਾਬਕ ਰਹਿਮਤ ਘਰੋਂ ਦਵਾਈ ਲੈਣ ਲਈ ਦੀਨਾਨਗਰ ਗਿਆ ਸੀ। ਰਸਤੇ ਵਿੱਚ ਉਸ ਨੇ ਪਿ-ਸ਼ਾ-ਬ ਕਰਨ ਦੇ ਬਹਾਨੇ ਮੋਟਰਸਾਈਕਲ ਰੁਕਵਾਇਆ ਅਤੇ ਨਹਿਰ ਵਿੱਚ ਛਾਲ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦਿਮਾਗ ਤੇ ਬੋਝ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਲੱਭੀ ਜਾ ਰਹੀ ਹੈ। ਉਹ ਗੋਤਾਖੋਰਾਂ ਨੂੰ ਬੁਲਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ