ਕਈ ਵਾਰ ਇਨਸਾਨ ਮਾਮੂਲੀ ਗੱਲ ਪਿੱਛੇ ਉਲਝ ਕੇ ਵੱਡਾ ਕਦਮ ਚੁੱਕ ਬੈਠਦਾ ਹੈ ਅਤੇ ਫਿਰ ਪਛਤਾਉਂਦਾ ਰਹਿੰਦਾ ਹੈ। ਪਟਿਆਲਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਨੰਗਲ ਮੰਡਲਾਂ ਵਿੱਚ 2 ਭਰਾ ਘਰ ਅੱਗੇ ਤੂੜੀ ਸੁੱਟੇ ਜਾਣ ਕਾਰਨ ਆਪਸ ਵਿੱਚ ਉਲਝ ਗਏ। ਇਕ ਭਰਾ ਜਵਾਲਾ ਸਿੰਘ ਨੇ ਦੂਜੇ ਭਰਾ ਅਮਰ ਸਿੰਘ ਦੇ ਸਿਰ ਵਿਚ ਡੰਡੇ ਦਾ ਵਾਰ ਕਰ ਦਿੱਤਾ। ਸੱਟ ਲੱਗਣ ਨਾਲ ਅਮਰ ਸਿੰਘ ਸਦਾ ਦੀ ਨੀਂਦ ਸੌਂ ਗਿਆ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਜਵਾਲਾ ਸਿੰਘ ਨੂੰ ਕਾਬੂ ਕਰ ਲਿਆ ਹੈ।
ਬਲਕਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਹੀ ਉਸ ਦੇ ਚਾਚੇ ਹਨ। ਇੱਕ ਵੱਡਾ ਅਤੇ ਇਕ ਛੋਟਾ। ਘਰ ਅੱਗੇ ਤੂੜੀ ਸੁੱਟੇ ਜਾਣ ਕਾਰਨ ਦੋਵੇਂ ਆਪਸ ਵਿੱਚ ਖਹਿਬੜ ਪਏ। ਇੱਕ ਤੂੜੀ ਸੁੱਟਣ ਤੋਂ ਦੂਸਰੇ ਨੂੰ ਰੋਕਦਾ ਸੀ ਪਰ ਉਹ ਮੰਨਦਾ ਨਹੀਂ ਸੀ। ਬਲਕਾਰ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਸਿਰ ਵਿੱਚ ਡੰਡਾ ਲੱਗਾ ਹੈ। ਦੋਵੇਂ ਧਿਰਾਂ ਦੀ ਆਪਸ ਵਿੱਚ ਕੋਈ ਰੰਜਿਸ਼ ਨਹੀਂ ਸੀ।ਬਲਕਾਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਅੱਗੇ ਤੂੜੀ ਸੁੱਟਦੇ ਸੀ।
ਉਨ੍ਹਾਂ ਨੇ ਸਮਝਾਇਆ ਕਿ ਜਦੋਂ ਆਪਣੀ ਆਪਸ ਵਿੱਚ ਅਣਬਣ ਹੈ ਤਾਂ ਤੁਸੀਂ ਤੂੜੀ ਕਿਉਂ ਸੁੱਟਦੇ ਹੋ। ਇਸ ਤੇ ਉਨ੍ਹਾਂ ਨੇ ਤੂੜੀ ਚੁੱਕ ਲਈ ਪਰ ਦੁਬਾਰਾ ਫੇਰ ਸੁੱਟ ਦਿੱਤੀ। ਇਸ ਨੌਜਵਾਨ ਦੇ ਦੱਸਣ ਮੁਤਾਬਕ ਉਸਦੇ ਮਾਤਾ ਪਿਤਾ ਨੇ ਦੂਜੀ ਧਿਰ ਨੂੰ ਤੂੜੀ ਚੁੱਕਣ ਲਈ ਕਿਹਾ। ਇਸ ਤੇ ਉਸ ਵਿਅਕਤੀ ਨੇ ਪਹਿਲਾਂ ਤਾਂ ਉਸ ਦੀ ਮਾਂ ਨੂੰ ਧੱਕਾ ਦੇ ਦਿੱਤਾ, ਜੋ ਕੰਧ ਨਾਲ ਵੱਜੀ ਅਤੇ ਫੇਰ ਉਸ ਦੇ ਪਿਤਾ ਦੇ ਸਿਰ ਵਿੱਚ ਡੰਡੇ ਦਾ ਵਾਰ ਕਰ ਦਿੱਤਾ। ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨੂੰ ਚੁੱਕ ਕੇ ਹਸਪਤਾਲ ਲੈ ਗਏ। ਹਸਪਤਾਲ ਵਿਚ ਉਸ ਦੀ ਜਾਨ ਚਲੀ ਗਈ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ
ਕਿ ਇਹ ਥਾਣਾ ਸਦਰ ਦੇ ਪਿੰਡ ਰਾਏਪੁਰ ਮੰਡਲਾਂ ਦਾ ਮਾਮਲਾ ਹੈ। ਇੱਥੇ 2 ਭਰਾ ਜਵਾਲਾ ਸਿੰਘ ਅਤੇ ਅਮਰ ਸਿੰਘ ਆਪਸ ਵਿੱਚ ਉਲਝ ਗਏ। ਜਵਾਲਾ ਸਿੰਘ ਨੇ ਆਪਣੇ ਭਰਾ ਅਮਰ ਸਿੰਘ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ। ਜਿਸ ਨਾਲ ਅਮਰ ਸਿੰਘ ਬੇਹੋਸ਼ ਹੋ ਗਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅਮਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਾਂਦੇ ਵਕਤ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਜਵਾਲਾ ਸਿੰਘ ਨੂੰ ਕਾਬੂ ਕਰ ਲਿਆ ਹੈ। ਦੋਵੇਂ ਧਿਰਾਂ ਦੀ ਆਪਸ ਵਿੱਚ ਅਣਬਣ ਸੀ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ