ਤੜਕੇ ਤੜਕੇ ਖੇਤਾਂ ਵਿੱਚ ਹੋ ਗਿਆ ਵੱਡਾ ਕਾਂਡ, ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

ਫਿਰੋਜ਼ਪੁਰ ਦੇ ਪਿੰਡ ਛਾਂਗਾ ਖੁਰਦ ਵਿਖੇ ਖੇਤਾਂ ਵਿਚੋਂ ਦਰੱਖਤਾਂ ਥੱਲੇ ਤੋਂ ਤਰਲੋਕ ਸਿੰਘ ਪੁੱਤਰ ਅਜੀਤ ਸਿੰਘ ਦੀ ਮ੍ਰਿਤਕ ਦੇਹ ਮਿਲੀ ਹੈ। ਇਹ ਉਸ ਦੀ ਆਪਣੀ ਹੀ ਜ਼ਮੀਨ ਹੈ। ਮਿ੍ਤਕ ਦੇ ਗਲ ਵਿੱਚ ਕੱਪੜਾ ਪਾਇਆ ਹੋਇਆ ਸੀ ਅਤੇ ਕੱਪਡ਼ੇ ਦਾ ਇੱਕ ਟੁਕੜਾ ਦਰੱਖਤ ਨਾਲ ਲਟਕ ਰਿਹਾ ਸੀ। ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਹੈ ਕਿ ਤਰਲੋਕ ਸਿੰਘ ਸਵੇਰੇ 4 ਵਜੇ ਆਪਣੇ ਖੇਤ ਗਿਆ ਸੀ। ਉਹ ਹਰ ਰੋਜ਼ ਆਪਣੀ ਫ਼ਸਲ ਅਤੇ ਸਬਜ਼ੀ ਦੀ ਦੇਖਭਾਲ ਕਰਨ ਲਈ ਜਾਂਦਾ ਸੀ।

ਉਹ ਵਾਪਸ ਘਰ ਨਹੀਂ ਆਇਆ। 9 ਵਜੇ ਉਸ ਦਾ ਛੋਟਾ ਭਰਾ ਜੋ ਕਿ ਗ੍ਰੰਥੀ ਸਿੰਘ ਹੈ। ਉਹ ਵੀ ਖੇਤ ਗੇੜਾ ਲਾਉਣ ਚਲਾ ਗਿਆ। ਉਸ ਨੇ ਜਾ ਕੇ ਦੇਖਿਆ ਕਿ ਤਰਲੋਕ ਸਿੰਘ ਮ੍ਰਿਤਕ ਹਾਲਤ ਵਿਚ ਦਰੱਖਤ ਦੇ ਥੱਲੇ ਪਿਆ ਸੀ। ਉਸ ਦੇ ਗਲ ਵਿੱਚ ਕੱਪੜਾ ਪਾਇਆ ਹੋਇਆ ਸੀ ਅਤੇ ਨਿਸ਼ਾਨ ਬਣ ਚੁੱਕਾ ਸੀ। ਇਸ ਕੱਪੜੇ ਦਾ ਇੱਕ ਟੁਕੜਾ ਦਰੱਖਤ ਨਾਲ ਲਟਕ ਰਿਹਾ ਸੀ। ਛੋਟੇ ਭਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਵਿਅਕਤੀ ਦਾ ਕਹਿਣਾ ਹੈ

ਕਿ ਭਾਵੇਂ ਪਰਿਵਾਰ ਨੂੰ ਕਿਸੇ ਤੇ ਸ਼ੱਕ ਨਹੀਂ ਹੈ ਪਰ ਉਨ੍ਹਾਂ ਦਾ ਇਹ ਮਨ ਨਹੀਂ ਮੰਨਦਾ ਕਿ ਤਰਲੋਕ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੋਵੇਗਾ। ਪੁਲਿਸ ਨੇ ਪਰਿਵਾਰ ਦੇ ਬਿਆਨ ਲਏ ਹਨ। ਪਰਿਵਾਰ ਚਾਹੁੰਦਾ ਹੈ ਕਿ ਮਾਮਲੇ ਦੀ ਜਾਂਚ ਹੋਵੇ ਅਤੇ ਸਚਾਈ ਸਾਹਮਣੇ ਆਵੇ। ਪਰਿਵਾਰ ਦੇ ਬਜ਼ੁਰਗ ਨੇ ਦੱਸਿਆ ਹੈ ਕਿ ਤਰਲੋਕ ਸਿੰਘ ਸਵੇਰੇ 3-30 ਵਜੇ ਉੱਠਿਆ। ਉਸ ਦਾ ਕਹਿਣਾ ਸੀ ਕਿ ਉਹ ਖੇਤ ਜਾ ਰਿਹਾ ਹੈ। ਬਜ਼ੁਰਗ ਦੇ ਦੱਸਣ ਮੁਤਾਬਕ ਉਹ ਆਪ 5 ਵਜੇ ਗੁਰਦੁਆਰੇ ਚਲੇ ਗਏ

ਅਤੇ 9 ਵਜੇ ਵਾਪਸ ਆਏ। ਫੇਰ ਮਿ੍ਤਕ ਦਾ ਛੋਟਾ ਭਰਾ ਖੇਤ ਗਿਆ। ਉਸ ਨੇ ਦੇਖਿਆ ਕਿ ਤਰਲੋਕ ਸਿੰਘ ਦਰੱਖਤ ਥੱਲੇ ਮ੍ਰਿਤਕ ਪਿਆ ਸੀ। ਉਸ ਦੇ ਗਲ ਵਿੱਚ ਕੱਪੜਾ ਸੀ ਅਤੇ ਗਲ ਤੇ ਨਿਸ਼ਾਨ ਵੀ ਸੀ। ਬਜ਼ੁਰਗ ਦਾ ਮੰਨਣਾ ਹੈ ਕਿ ਤਰਲੋਕ ਸਿੰਘ ਅਜਿਹਾ ਕਦਮ ਖ਼ੁਦ ਨਹੀਂ ਚੁੱਕ ਸਕਦਾ। ਉਹ ਮਾਮਲੇ ਦੀ ਪੜਤਾਲ ਚਾਹੁੰਦੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਤਰਲੋਕ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਛਾਂਗਾ ਖੁਰਦ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 40-45 ਸਾਲ ਦੇ ਲਗਭਗ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਉਹ ਸਵੇਰੇ 3-30 ਤੋਂ 4-00 ਵਜੇ ਦੇ ਦਰਮਿਆਨ ਖੇਤ ਗਿਆ ਸੀ। ਬਾਅਦ ਵਿੱਚ ਉਹ ਮ੍ਰਿਤਕ ਰੂਪ ਵਿੱਚ ਦਰੱਖ਼ਤ ਥੱਲੇ ਤੋਂ ਮਿਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਪਰਿਵਾਰ ਤੋਂ ਵੀ ਪੁੱਛ ਗਿੱਛ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ