ਤੜਕੇ 4 ਵਜੇ ਘਰ ਚ ਵੜ ਗਏ 4 ਮੁੰਡੇ, ਨੂੰਹ ਸੱਸ ਨੂੰ ਕੈਦ ਕਰਕੇ ਕਰ ਗਏ ਵੱਡਾ ਕਾਰਾ

ਹਾਲਾਤ ਅਜਿਹੇ ਬਣ ਗਏ ਹਨ ਕਿ ਇਨਸਾਨ ਆਪਣੇ ਘਰ ਵਿੱਚ ਵੀ ਚੈਨ ਦੀ ਨੀਂਦ ਨਹੀਂ ਸੌਂ ਸਕਦਾ। ਪਤਾ ਨਹੀਂ ਕਦੋਂ ਚੋਰਾਂ ਨੇ ਚੋਰੀ ਕਰ ਲੈਣੀ ਹੈ। ਨਕੋਦਰ ਦੀ ਗਾਰਡਨ ਕਲੋਨੀ ਸਥਿਤ ਇਕ ਘਰ ਵਿੱਚੋਂ 4 ਚੋਰ ਚੋਰੀ ਕਰ ਕੇ ਰਫੂਚੱਕਰ ਹੋ ਗਏ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਵਿੱਚ 2 ਔਰਤਾਂ ਸੱਸ ਨੂੰਹ ਅਤੇ ਇੱਕ ਛੋਟੀ ਜਿਹੀ ਬੱਚੀ ਹੀ ਹਨ। ਸੱਸ ਨੇ ਜਾਣਕਾਰੀ ਦਿੱਤੀ ਹੈ ਕਿ 5 ਤਾਰੀਖ ਨੂੰ ਰਾਤ ਦੇ 3-57 ਵਜੇ ਚੋਰ ਆਏ। ਉਨ੍ਹਾਂ ਨੂੰ ਅੰਦਰ ਹੀ ਸਪਰੇਅ ਕਰ ਦਿੱਤੀ।

ਉਨ੍ਹਾਂ ਦੀ ਸਵੇਰੇ 6 ਵਜੇ ਅੱਖ ਖੁੱਲ੍ਹੀ। ਉਨ੍ਹਾਂ ਨੇ ਆਪਣੀ ਨੂੰਹ ਨੂੰ ਆਵਾਜ਼ਾਂ ਦਿੱਤੀਆਂ ਕਿਉਂਕਿ ਬੱਚੀ ਨੂੰ ਖ਼ੁਰਾਕ ਦੇਣੀ ਸੀ। ਨੂੰਹ ਕਹਿਣ ਲੱਗੀ ਕਿ ਉਨ੍ਹਾਂ ਨੂੰ ਕੋਈ ਬੰਨ੍ਹ ਗਿਆ ਹੈ। ਸੱਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਦੇ ਲੌਕਰ ਟੁੱਟੇ ਹੋਈ ਸੀ। ਚੋਰ ਘਰ ਵਿੱਚੋਂ 46 ਤੋਲੇ ਸੋਨਾ ਅਤੇ ਇਕ ਤੋਂ ਡੇਢ ਲੱਖ ਰੁਪਏ ਦੇ ਲਗਭਗ ਨਕਦੀ ਲੈ ਗਏ ਹਨ। ਨੂੰਹ ਨੇ ਦੱਸਿਆ ਹੈ ਕਿ ਘਰ ਵਿੱਚੋਂ 6 ਪਾਸਪੋਰਟ, ਬੈਂਕ ਦੀਆਂ ਕਾਪੀਆਂ

ਅਤੇ ਚੈੱਕ ਬੁੱਕਾਂ ਲੈ ਗਏ। ਜਿਨ੍ਹਾਂ ਵਿੱਚੋਂ ਕੁਝ ਚੈੱਕਾਂ ਤੇ ਉਨ੍ਹਾਂ ਦੇ ਪਤੀ ਨੇ ਦਸਤਖ਼ਤ ਕੀਤੇ ਹੋਏ ਸਨ ਤਾਂ ਕਿ ਜ਼ਰੂਰਤ ਪੈਣ ਤੇ ਪੈਸੇ ਕਢਵਾਏ ਜਾ ਸਕਣ। ਘਰ ਵਿਚੋਂ 8-9 ਪਰਸ ਗਾਇਬ ਹਨ। ਜਿਨ੍ਹਾਂ ਵਿੱਚ ਵੱਖ ਵੱਖ ਸਾਮਾਨ ਰੱਖਿਆ ਹੋਇਆ ਸੀ। ਨੂੰਹ ਦਾ ਕਹਿਣਾ ਹੈ ਕਿ ਚੋਰ ਖਿੜਕੀ ਰਾਹੀਂ ਅੰਦਰ ਆਏ ਅਤੇ 5 ਵਜੇ ਵਾਪਸ ਗਏ। ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। 7 ਵਜੇ ਪੁਲਿਸ ਵੀ ਪਹੁੰਚ ਗਈ। ਨੂੰਹ ਨੇ ਦੱਸਿਆ ਹੈ ਕਿ ਸੀ.ਸੀ.ਟੀ.ਵੀ ਵਿਚ 4 ਵਿਅਕਤੀ ਨਜ਼ਰ ਆਏ ਹਨ। ਪਹਿਲਾਂ ਇਨ੍ਹਾਂ ਨੇ ਕੈਮਰੇ ਵੱਲ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਜਦੋਂ ਇੱਕ ਵਿਅਕਤੀ ਨੇ ਉੱਪਰ ਲੱਗਾ ਕੈਮਰਾ ਦੇਖਿਆ

ਤਾਂ ਉਸ ਨੇ ਆਪਣੇ ਸਾਥੀਆਂ ਨੂੰ ਚੌਕਸ ਕੀਤਾ। ਫੇਰ ਇਨ੍ਹਾਂ ਨੇ ਪਿੱਛੇ ਮੁੜਕੇ ਕੈਮਰੇ ਦਾ ਮੂੰਹ ਦੂਜੇ ਪਾਸੇ ਘੁਮਾ ਦਿੱਤਾ। ਆਪ ਖਿੜਕੀ ਅਤੇ ਗਰਿੱਲ ਤੋਡ਼ ਕੇ ਘਰ ਅੰਦਰ ਵੜ ਗਏ। ਨੂੰਹ ਦਾ ਮੰਨਣਾ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ। ਜਿਨ੍ਹਾਂ ਨੂੰ ਪਤਾ ਸੀ ਕਿ ਘਰ ਵਿੱਚ ਕਿਹੜੀ ਚੀਜ਼ ਕਿੱਥੇ ਪਈ ਹੈ। ਇਸ ਕਰਕੇ ਹੀ ਇਹ ਆਪਣੇ ਨਾਲ ਪੇਚਕਸ ਅਤੇ ਪਲਾਸ ਆਦਿ ਲੈ ਕੇ ਆਏ ਸਨ। ਨੂੰਹ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸਾਰਾ ਸਾਮਾਨ ਵਾਪਸ ਕਰਵਾਇਆ ਜਾਵੇ। ਉਨ੍ਹਾਂ ਦੇ ਇੰਗਲੈਂਡ ਦੇ ਵੀਜ਼ੇ ਲੱਗੇ ਸਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ