ਦਰੱਖਤ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਕਾਰ ਨੂੰ ਲੱਗੀ ਅੱਗ, ਕਾਰ ਵਿਚ ਸਵਾਰ ਸਨ 3 ਪਰਿਵਾਰਕ ਮੈਂਬਰ

ਤਰਨਤਾਰਨ ਦੇ ਝਬਾਲ ਰੋਡ ਤੇ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਜਾਣ ਕਾਰਨ ਕਾਰ ਨੂੰ ਅੱਗ ਲੱਗ ਜਾਣ ਦੀ ਘਟਨਾ ਨੇ ਪੂਰੇ ਇਲਾਕੇ ਵਿਚ ਤਰਥੱਲੀ ਮਚਾ ਦਿੱਤੀ। ਕਾਰ ਵਿੱਚ ਇੱਕ ਹੀ ਪਰਿਵਾਰ ਦੇ 3 ਜੀਅ ਸਵਾਰ ਸਨ। ਤਿੰਨਾਂ ਜੀਆਂ ਦੀ ਜਾਨ ਬਚ ਗਈ ਹੈ, ਜਦਕਿ ਕਾਰ ਸੜ ਗਈ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕੈਰੋੰ ਅੱਗ ਬੁਝਾ ਰਹੇ ਸਨ। ਉਨ੍ਹਾਂ ਨੂੰ ਫੋਨ ਆਇਆ ਕਿ ਇਕ ਇਲੈਕਟ੍ਰਾਨਿਕ ਕਾਰ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਕਾਰ ਸਵਾਰਾਂ ਦਾ ਬਚਾਅ ਹੋ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਸੜ ਗਈ ਹੈ। ਕਾਰ ਦੇ ਦਰੱਖਤ ਵਿੱਚ ਵੱਜਣ ਕਾਰਨ ਹਾਦਸਾ ਵਾਪਰਿਆ ਅਤੇ ਕਾਰ ਨੂੰ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ 112 ਨੰਬਰ ਹੈਲਪਲਾਈਨ ਤੇ ਕਿਸੇ ਨੇ ਕਾਲ ਕੀਤੀ ਕਿ ਪਿੰਡ ਕੈਰੋਂਵਾਲ ਨੇੜੇ ਹਾਦਸਾ ਵਾਪਰ ਗਿਆ ਹੈ। ਇਸ ਲਈ ਉਹ ਤੁਰੰਤ ਮੌਕੇ ਤੇ ਪਹੁੰਚੇ। ਬੇਕਾਬੂ ਹੋਣ ਕਰਕੇ ਕਾਰ ਦਰੱਖ਼ਤ ਵਿਚ ਵੱਜੀ ਸੀ।

ਦਰੱਖ਼ਤ ਵਿੱਚ ਵੱਜਦੇ ਸਾਰ ਕਾਰ ਨੂੰ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰ ਚਾਲਕ ਖਜ਼ਾਨ ਸਿੰਘ, ਉਸ ਦੀ ਪਤਨੀ ਜਸਵੀਰ ਕੌਰ ਅਤੇ ਬੇਟੀ ਰਣਦੀਪ ਕੌਰ ਨੂੰ ਲੋਕਾਂ ਨੇ ਐਂ ਮ ਬੂ ਲੈਂ ਸ ਮੰਗਵਾ ਕੇ ਸਿਵਲ ਹਸਪਤਾਲ ਤਰਨਤਾਰਨ ਪੁਚਾ ਦਿੱਤਾ। ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਓਵਰ ਸਪੀਡ ਹੋਣ ਕਾਰਨ ਜਾਂ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖ਼ਤ ਵਿੱਚ ਵੱਜੀ ਹੈ। ਕਾਰ ਸਵਾਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਪਿਛਲੇ ਦਿਨੀਂ ਕਾਰ ਨਹਿਰ ਵਿੱਚ ਡਿੱਗਣ ਕਾਰਨ 5 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਤਰ੍ਹਾਂ ਹੀ ਫਰੀਦਕੋਟ ਦੇ ਰਹਿਣ ਵਾਲੇ ਆੜਤੀ ਹਰਮਿੰਦਰ ਸਿੰਘ ਸੰਧੂ ਦੀ ਗੱਡੀ ਨੂੰ ਅੱਗ ਲੱਗ ਜਾਣ ਕਾਰਨ ਉਨ੍ਹਾਂ ਨੂੰ ਗੱਡੀ ਦੇ ਅੰਦਰ ਹੀ ਜਾਨ ਗਵਾਉਣੀ ਪੈ ਗਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ