ਦਿੱਲੀ ਦੀ ਕੁੜੀ ਨੇ ਜਲੰਧਰ ਦੇ ਮੁੰਡੇ ਨਾਲ ਕਰਵਾਈ ਲਵ ਮੈਰਿਜ, ਅਸਲੀਅਤ ਸਾਹਮਣੇ ਆਈ ਤਾਂ ਕੁੜੀ ਦਾ ਰੋ ਰੋ ਹੋਇਆ ਬੁਰਾ ਹਾਲ

ਜਲੰਧਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਆਪਣੇ ਪਤੀ ਤਨੁਜ ਬੱਤਰਾ ਅਤੇ ਬਾਕੀ ਸਹੁਰਾ ਪਰਿਵਾਰ ਤੇ ਗਲਤ ਸਲੂਕ ਕਰਨ ਦੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਵਿਆਹੁਤਾ ਇਕ ਬੱਚੇ ਦੀ ਮਾਂ ਹੈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਵਿਆਹੁਤਾ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਸ ਦੇ ਪੇਕੇ ਦਿੱਲੀ ਵਿਚ ਹਨ। ਉਹ 20 ਹਜ਼ਾਰ ਰੁਪਏ ਮਹੀਨਾ ਤੇ ਨੌਕਰੀ ਕਰਦੀ ਸੀ। ਉਸ ਦੇ ਤਨੁਜ ਬੱਤਰਾ ਨਾਲ 4 ਸਾਲ ਸਬੰਧ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ।

ਉਨ੍ਹਾਂ ਦੇ ਵਿਆਹ ਨੂੰ 5 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਵਿਆਹੁਤਾ ਦੇ ਦੱਸਣ ਮੁਤਾਬਕ ਵਿਆਹ ਤੋਂ ਇਕ ਸਾਲ ਬਾਅਦ ਹੀ ਉਸ ਦੇ ਸਹੁਰੇ ਉਸ ਨਾਲ ਤੂੰ ਤੂੰ ਮੈਂ ਮੈਂ ਕਰਨ ਲੱਗੇ। ਉਹ ਚਾਹੁੰਦੇ ਹਨ ਕਿ ਉਹ ਆਪਣੇ ਪੇਕੇ ਚਲੀ ਜਾਵੇ। ਵਿਆਹੁਤਾ ਨੇ ਦੱਸਿਆ ਹੈ ਕਿ ਭਾਵੇਂ ਉਸ ਦੇ ਸਹੁਰੇ ਸਿੱਧੇ ਤੌਰ ਤੇ ਉਸ ਤੋਂ ਕੁਝ ਨਹੀਂ ਮੰਗਦੇ ਪਰ ਅਸਿੱਧੇ ਤੌਰ ਤੇ ਸਪੱਸ਼ਟ ਹੁੰਦਾ ਹੈ ਕਿ ਉਹ ਪੈਸਾ ਚਾਹੁੰਦੇ ਹਨ। ਉਸ ਨੇ ਆਪਣੇ ਪਤੀ ਤੇ ਦਾਰੂ ਪੀਣ ਅਤੇ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਹੈ ਕਿ ਉਸ ਦੇ ਪਤੀ ਨੇ ਉਸ ਦੇ ਬੱਚੇ ਨੂੰ ਮਿਲਿਆ ਹੋਇਆ ਸ਼ਗਨ ਵੀ ਉਸ ਤੋਂ ਲੈ ਲਿਆ ਹੈ। ਉਸ ਦੇ ਸਹੁਰਿਆਂ ਨੇ ਉਸ ਨੂੰ ਜੋ ਗਹਿਣੇ ਪਾਏ ਸਨ ਉਹ ਵੀ ਲੈ ਲਏ।

ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਮਹਿਲਾ ਪੁਲਿਸ ਮੁਲਾਜ਼ਮ ਨੇ ਦੱਸਿਆ ਹੈ ਕਿ ਉਹ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਪਰਿਵਾਰ ਦੇ ਗੇਟ ਅੱਗੇ ਖੜ੍ਹੇ ਹਨ। ਸਹੁਰਾ ਪਰਿਵਾਰ ਦੇ ਮੈਂਬਰ ਕਦੇ ਕਹਿੰਦੇ ਹਨ ਕਿ ਦਰਵਾਜ਼ਾ ਨਹੀਂ ਖੋਲ੍ਹਣਾ। ਕਦੇ ਕਹਿੰਦੇ ਹਨ 5 ਮਿੰਟ ਉਡੀਕ ਕਰੋ। ਵਿਆਹੁਤਾ ਲੜਕੀ ਨੂੰ ਉਹ ਥਾਣੇ ਲਿਜਾ ਰਹੇ ਹਨ। ਇਕ ਹੋਰ ਮਰਦ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਤੀ ਪਤਨੀ ਦਾ ਮਾਮਲਾ ਹੈ। ਬਿਆਨ ਲੈ ਕੇ ਕਾਰਵਾਈ ਆਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਆਪਣੇ ਅਫਸਰਾਂ ਨਾਲ ਗੱਲ ਕੀਤੀ ਜਾਵੇਗੀ। ਪਤੀ ਇਸ ਸਮੇਂ ਕੰਮ ਤੇ ਗਿਆ ਹੋਇਆ ਹੈ। ਉਸ ਨੂੰ ਥਾਣੇ ਬੁਲਾਇਆ ਜਾਵੇਗਾ।