ਦੁਨੀਆਂ ਦਾ ਅਨੋਖਾ ਰਹੱਸਮਈ ਪਿੰਡ, ਜਿੱਥੇ ਰਹਿੰਦੇ ਸੀ ਬੌਣੇ

ਅੱਜ ਤੋਂ ਲਗਭਗ 40 ਸਾਲ ਪਹਿਲਾਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ ਕਿ ਗੁਲੀਵਰ ਅਜਿਹੇ ਲੋਕਾਂ ਵਿਚ ਪਹੁੰਚ ਜਾਂਦਾ ਹੈ, ਜਿਨ੍ਹਾਂ ਦੇ ਕੱਦ ਬਹੁਤ ਛੋਟੇ ਹੁੰਦੇ ਹਨ। ਇਹ ਲੋਕ ਉਸ ਨੂੰ ਕੋਈ ਰਾਖਸ਼ਸ਼ ਸਮਝਦੇ ਹਨ। ਉਨ੍ਹਾਂ ਦੀ ਫ਼ੌਜ ਉਸ ਤੇ ਤੀਰਾਂ ਨਾਲਾ ਵਾਰ ਕਰਦੀ ਹੈ ਅਤੇ ਗੁਲੀਵਰ ਨੂੰ ਬੰਦੀ ਬਣਾ ਲਿਆ ਜਾਂਦਾ ਹੈ। ਉਸ ਸਮੇਂ ਸਾਨੂੰ ਇਹ ਕਹਾਣੀਆਂ ਮਨਘੜਤ ਲੱਗਦੀਆਂ ਸਨ। ਹੁਣ ਅਫਗਾਨਿਸਤਾਨ-ਇਰਾਨ ਸਰਹੱਦ ਨੇੜੇ ਇਰਾਨ ਦੇ ‘ਮਾਖੁਨਿਕ’ ਨਾਮ ਦੇ ਪਿੰਡ ਦਾ ਜ਼ਿਕਰ ਹੋਇਆ ਹੈ।

ਜਿਸ ਬਾਰੇ ਪੁਰਾਤਨ ਵਿਭਾਗ ਦਾ ਦਾਅਵਾ ਹੈ ਕਿ ਲਗਭਗ 200 ਸਾਲ ਪਹਿਲਾਂ ਇੱਥੇ ਬਹੁਤ ਛੋਟੇ ਕੱਦ ਦੇ ਲੋਕ ਰਹਿੰਦੇ ਸਨ। ਇਨ੍ਹਾਂ ਲਈ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਵੀ ਇਨ੍ਹਾਂ ਦੇ ਕੱਦ ਮੁਤਾਬਕ ਛੋਟੀਆਂ ਬਣਾਈਆਂ ਜਾਂਦੀਆਂ ਸਨ। ਜਿਸ ਵਿੱਚ ਉਨ੍ਹਾਂ ਦੇ ਘਰ ਵੀ ਸ਼ਾਮਲ ਸਨ। ਸਾਲ 2005 ਵਿੱਚ ਇਸ ਪਿੰਡ ਵਿੱਚ ਖੁਦਾਈ ਕੀਤੀ ਗਈ ਸੀ। ਖੁਦਾਈ ਦੌਰਾਨ 25 ਸੈਂਟੀਮੀਟਰ ਲੰਬੀ ਇੱਕ ਮੰਮੀ ਮਿਲੀ ਸੀ। ਇਸ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਬੱਚੇ ਦੀ ਮੰਮੀ ਹੋ ਸਕਦੀ ਹੈ ਅਤੇ ਕੁਝ ਦਾ ਵਿਚਾਰ ਹੈ

ਕਿ ਉਨ੍ਹਾਂ ਲੋਕਾਂ ਦੇ ਕੱਦ ਹੀ ਇੰਨੇ ਛੋਟੇ ਸਨ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦੇ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਸੀ। ਜਿਸ ਕਰਕੇ ਇਨ੍ਹਾਂ ਦੇ ਕੱਦ ਨਹੀਂ ਵਧਦੇ ਸਨ। ਜਦੋਂ ਵੀਹਵੀਂ ਸਦੀ ਵਿਚ ਸੜਕਾਂ ਦਾ ਨਿਰਮਾਣ ਹੋਇਆ ਤਾਂ ਇਹ ਲੋਕ ਸ਼ਹਿਰ ਅਤੇ ਹੋਰ ਦੂਰ ਦੁਰਾਡੇ ਆਉਣ ਜਾਣ ਲੱਗੇ। ਜਦੋਂ ਇਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲੱਗਿਆ ਤਾਂ ਇਨ੍ਹਾਂ ਦੇ ਕੱਦ ਵਿਚ ਵੀ ਵਾਧਾ ਹੋਇਆ। ਅੱਜ ਵੀ ਇਨ੍ਹਾਂ ਲੋਕਾਂ ਦੇ ਕੱਦ ਇਰਾਨ ਦੇ ਹੋਰ ਲੋਕਾਂ ਨਾਲੋਂ 50 ਸੈਂਟੀਮੀਟਰ ਘੱਟ ਹਨ।