ਦੇਖੋ ਕਿਵੇਂ ਪਲਟਿਆ ਲੋਹੇ ਨਾਲ ਲੱਦਿਆ ਹੋਇਆ ਟਰੱਕ, ਡਰਾਈਵਰ ਨੂੰ ਜਲਦੀ ਜਲਦੀ ਪਹੁੰਚਾਇਆ ਗਿਆ ਹਸਪਤਾਲ

ਸੜਕਾਂ ਤੇ ਵਾਪਰਨ ਵਾਲੇ ਹਾਦਸਿਆਂ ਕਾਰਨ ਹਰ ਰੋਜ਼ ਹੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਸੜਕਾਂ ਤੇ ਆਵਾਜਾਈ ਹੀ ਇੰਨੀ ਵਧ ਗਈ ਹੈ ਕਿ ਜ਼ਰਾ ਜਿੰਨੀ ਲਾਪ੍ਰਵਾਹੀ ਹੋਣ ਤੇ ਹਾਦਸਾ ਵਾਪਰ ਜਾਂਦਾ ਹੈ। ਨਾਭਾ ਤੋਂ ਰਾਤ ਸਮੇਂ ਇਕ ਟਰੱਕ ਦੇ ਹਾ-ਦ-ਸਾ-ਗ੍ਰ-ਸ-ਤ ਹੋਣ ਦੀ ਜਾਣਕਾਰੀ ਮਿਲੀ ਹੈ। ਟਰੱਕ ਵਿਚ ਲੋਹਾ ਲੱਦਿਆ ਹੋਇਆ ਸੀ। ਟਰੱਕ ਪਲਟ ਗਿਆ ਅਤੇ ਬਜ਼ੁਰਗ ਟਰੱਕ ਚਾਲਕ ਦੇ ਸੱ-ਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਇਕ ਬਜ਼ੁਰਗ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਹਨ੍ਹੇਰਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਇੱਥੇ ਕੁਝ ਦਿਖਾਈ ਨਹੀਂ ਦਿੰਦਾ। ਡਰਾਈਵਰ ਵੀ ਕੀ ਕਰਨ? ਇਸ ਵਿਅਕਤੀ ਦਾ ਕਹਿਣਾ ਹੈ ਕਿ ਡਿਵਾਈਡਰ ਨਾਲ ਟਕਰਾ ਕੇ ਗੱਡੀ ਪਲਟ ਗਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਡਰਾਈਵਰ ਦੇ ਸੱ-ਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਜਾਨ ਬਚ ਗਈ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਡਰਾਈਵਰ ਗਲਤ ਸਾਈਡ ਆ ਰਿਹਾ ਸੀ। ਡਰਾਈਵਰ ਦੇ ਐਨਕ ਲੱਗੀ ਹੋਈ ਹੈ। ਉਨ੍ਹਾਂ ਨੂੰ ਜਾਪਦਾ ਹੈ ਕਿ ਉਮਰ ਮੁਤਾਬਕ ਡਰਾਈਵਰ ਦੀ ਨਿਗ੍ਹਾ ਘੱਟ ਹੈ। ਜਿਸ ਕਰ ਕੇ ਚਾਲਕ ਨੂੰ ਡਿਵਾਈਡਰ ਨਜ਼ਰ ਨਹੀਂ ਆਇਆ ਅਤੇ ਗੱਡੀ ਦੂਜੇ ਪਾਸੇ ਆ ਗਈ। ਜੋ ਹਾਦਸਾ ਵਾਪਰਨ ਦਾ ਕਾਰਨ ਬਣੀ। ਗੱਡੀ ਪੁਲ ਉੱਤੋਂ ਆ ਰਹੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਡਰਾਈਵਰ ਰਾਤ ਸਮੇਂ ਡਰਾਇਵਰੀ ਕਰਨ ਦੇ ਯੋਗ ਨਹੀਂ।

ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਗੱਡੀ ਦੇ ਇੰਡੀਕੇਟਰ ਲਗਵਾ ਦਿੱਤੇ ਹਨ ਅਤੇ ਆਵਾਜਾਈ ਚਾਲੂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਦੇ ਮੋਢੇ ਤੇ ਸੱ-ਟ ਲੱਗੀ ਹੈ। ਹਸਪਤਾਲ ਵਿੱਚ ਡਾਕਟਰ ਦੁਆਰਾ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ। ਟ੍ਰੈਫਿਕ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਵਾਰ ਵਾਰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ