ਦੇਖੋ ਜਦੋਂ ਅਮਰੀਕਾ ਚ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਮਿਲੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਤਾਂ

ਪ੍ਰਸਿੱਧ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਜਦੋਂ ਆਪਣੇ ਅਮਰੀਕੀ ਦੌਰੇ ਦੌਰਾਨ ਨਿਊਯਾਰਕ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਭਗਤ ਸਿੰਘ ਨੂੰ ਮਿਲੇ ਤਾਂ ਇਨ੍ਹਾਂ ਦੋਵਾਂ ਨੇ ਹੀ ਆਪਸ ਵਿੱਚ ਪੰਜਾਬੀ ਭਾਸ਼ਾ ਵਿੱਚ ਗੱਲ ਕੀਤੀ ਅਤੇ ਉਹ ਵੀ ਬਿਲਕੁੱਲ ਠੇਠ ਪੰਜਾਬੀ ਵਿੱਚ ਅਨੁਪਮ ਖੇਰ ਭਗਤ ਸਿੰਘ ਨੂੰ ਪੁੱਛਦੇ ਹਨ ਕਿ ਉਨਾਂ ਨੇ ਉਸ ਨੂੰ ਪਛਾਣ ਲਿਆ ਹੈ ਤਾਂ ਭਗਤ ਸਿੰਘ ਕਹਿੰਦੇ ਹਨ ਕਿ ਹਾਂ ਤੁਸੀਂ ਅਨੁਪਮ ਖੈਰ ਹੋ! ਬਾਲੀਵੁੱਡ ਐਕਟਰ! ਇਸ ਤੇ ਅਨੁਪਮ ਖੇਰ ਦੱਸਦੇ ਹਨ ਕਿ ਅਸੀਂ ਸਭ ਤੋਂ ਪਹਿਲਾਂ ਭਾਰਤੀ ਹਾਂ। ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੁੰਦੇ ਹਨ।

ਭਗਤ ਸਿੰਘ ਆਪਣੀ ਉਮਰ 58 ਸਾਲ ਦੱਸਦੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੋ ਸ਼ਖਸ ਆਪਸ ਵਿੱਚ ਠੇਠ ਪੰਜਾਬੀ ਵਿੱਚ ਗੱਲਬਾਤ ਕਰ ਰਹੇ ਹਨ। ਇਨ੍ਹਾਂ ਵਿੱਚ ਇੱਕ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਹਨ। ਜੋ ਆਪਣੇ ਅਮਰੀਕੀ ਦੌਰੇ ਦੌਰਾਨ ਭਗਤ ਸਿੰਘ ਨਾਮ ਦੇ ਇੱਕ ਟੈਕਸੀ ਡਰਾਈਵਰ ਨਾਲ ਗੱਲ ਕਰ ਰਹੇ ਹਨ। ਉਹ ਦੋਵੇਂ ਜਣੇ ਟੈਕਸੀ ਵਿੱਚ ਬੈਠੇ ਹਨ। ਜਦੋਂ ਵਿਦੇਸ਼ੀ ਧਰਤੀ ਤੇ ਸਾਨੂੰ ਕੋਈ ਹ-ਮ-ਵ-ਤ-ਨ ਮਿਲਦਾ ਹੈ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅਨੁਪਮ ਖੇਰ ਦੱਸਦੇ ਹਨ ਕਿ ਉਹ ਪੰਜਾਬ ਨਾਲ ਸਬੰਧਿਤ ਹਨ।

ਉਨ੍ਹਾਂ ਨੂੰ ਪੰਜਾਬੀ ਦੇ 35 ਅੱਖਰਾਂ ਬਾਰੇ ਪੂਰਾ ਗਿਆਨ ਹੈ। ਉਹ ਪੰਜਾਬੀ ਬੋਲਣਾ ਅਤੇ ਲਿਖਣਾ ਜਾਣਦੇ ਹਨ। ਡਰਾਈਵਰ ਭਗਤ ਸਿੰਘ ਜਿਹੜੇ ਕਿ 30 ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ। ਉਹ ਇਹ ਜਾਣ ਕੇ ਹੈ-ਰਾ-ਨ ਅਤੇ ਖੁ-ਸ਼ ਹੁੰਦੇ ਹਨ ਕਿ ਅਨੁਪਮ ਖੇਰ ਪੰਜਾਬੀ ਹਨ। ਅਨੁਪਮ ਖੇਰ ਦੇ ਪੁੱਛਣ ਤੇ ਭਗਤ ਸਿੰਘ ਦੱਸਦੇ ਹਨ ਕਿ ਉਹ ਜਲੰਧਰ ਨਾਲ ਸਬੰਧ ਰੱਖਦੇ ਹਨ। ਪੰਜਾਬ ਵਿੱਚ ਉਨ੍ਹਾਂ ਦੀ ਭੈਣ ਰਹਿੰਦੀ ਹੈ। ਭਾਵੇਂ ਉਹ ਦੋਵੇਂ ਆਪਸ ਵਿੱਚ ਆਮ ਗੱਲਾਂ ਕਰ ਰਹੇ ਹਨ। ਪਰ ਵਿਦੇਸ਼ੀ ਧਰਤੀ ਤੇ ਹੋਣ ਕਾਰਨ ਦੋਵਾਂ ਵਿੱਚ ਅ-ਪ-ਣੱ-ਤ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ।