ਦੋਸਤਾਂ ਚ ਮਜ਼ਾਕ ਦੌਰਾਨ ਹੋ ਗਈ ਤੂੰ ਤੂੰ ਮੈਂ ਮੈਂ, ਗੱਲ ਇੰਨੀ ਵੱਧ ਗਈ ਕਿ ਹੋ ਗਿਆ ਵੱਡਾ ਕਾਂਡ

ਅੱਜਕੱਲ੍ਹ ਨੌਜਵਾਨਾਂ ਵਿੱਚੋਂ ਬਰਦਾਸ਼ਤ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ। ਉਹ ਮਾਮੂਲੀ ਗੱਲ ਪਿੱਛੇ ਇੱਕ ਦੂਜੇ ਨਾਲ ਟਕਰਾਅ ਮੁੱਲ ਲੈ ਲੈਂਦੇ ਹਨ। ਇੱਕ ਦੂਜੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਨਹੀਂ ਸੋਚਦੇ ਕਿ ਇਨ੍ਹਾਂ ਕਾਰਵਾਈਆਂ ਦੇ ਕੀ ਸਿੱਟੇ ਨਿਕਲਦੇ ਹਨ। ਉਹ ਖ਼ੁਦ ਤਾਂ ਚੱਕਰ ਵਿਚ ਉਲਝਦੇ ਹੀ ਹਨ ਨਾਲ ਹੀ ਪਰਿਵਾਰ ਨੂੰ ਵੀ ਉਲਝਾ ਲੈਂਦੇ ਹਨ। ਜਲਾਲਾਬਾਦ ਦੇ ਮੁਹੱਲਾ ਰਠੋੜਾਂ ਵਿੱਚ ਮਾਮੂਲੀ ਮਜ਼ਾਕ ਪਿੱਛੇ 2 ਨੌਜਵਾਨ ਆਪਸ ਚ ਖਹਿਬੜ ਪਏ ਅਤੇ ਮਾਮਲਾ ਗੋ ਲੀ ਚੱਲਣ ਤੱਕ ਪਹੁੰਚ ਗਿਆ।

ਚੰਗੀ ਗੱਲ ਇਹ ਹੋਈ ਕਿ ਕਿਸੇ ਦੀ ਜਾਨ ਨਹੀਂ ਗਈ। ਮਿਲੀ ਜਾਣਕਾਰੀ ਮੁਤਾਬਕ 2 ਨੌਜਵਾਨ ਗੱਤਰੀ ਅਤੇ ਵਿੱਕੀ ਕਰਿਆਨੇ ਦੀ ਦੁਕਾਨ ਅੱਗੇ ਆਪਸ ਵਿੱਚ ਖਹਿਬੜ ਪਏ। ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਹਟਾ ਕੇ ਆਪਣੇ ਆਪਣੇ ਘਰ ਨੂੰ ਭੇਜ ਦਿੱਤਾ। ਨੌਜਵਾਨ ਗੱਤਰੀ ਜੋ ਦੂਜੇ ਮੁਹੱਲੇ ਦਾ ਰਹਿਣ ਵਾਲਾ ਹੈ, ਆਪਣੇ 2 ਸਾਥੀਆਂ ਸਮੇਤ ਦੁਬਾਰਾ ਬੁਲਟ ਲੈ ਕੇ ਆ ਗਿਆ। ਇਹ ਤਿੰਨੇ ਬੁਲਟ ਤੇ ਸਵਾਰ ਸਨ। ਜਿਨ੍ਹਾਂ ਵਿਚ ਗੱਤਰੀ ਅਤੇ ਅਰਸ਼ੀ ਕਾਂਚਾ ਸਨ।

ਇਨ੍ਹਾਂ ਨੂੰ ਦੇਖ ਕੇ ਵਿੱਕੀ ਦੌੜ ਲਿਆ। ਪਹਿਲਾਂ ਤਾਂ ਵਿੱਕੀ ਤੇ ਇੱਟ ਚਲਾਈ ਗਈ। ਫਿਰ ਉਸ ਦੇ ਦੌੜਨ ਕਾਰਨ ਉਸ ਤੇ ਦੇਸੀ ਕੱਟੇ ਨਾਲ 3 ਗੋ ਲੀ ਆਂ ਚਲਾਈਆਂ ਗਈਆਂ। ਜਿਨ੍ਹਾਂ ਵਿਚੋਂ ਇਕ ਗੇਟ ਤੇ ਲੱਗੀ ਅਤੇ 2 ਹਵਾ ਵਿੱਚ ਚਲੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦਾ ਪਿਤਾ ਪਲੰਬਰ ਦਾ ਕੰਮ ਕਰਦਾ ਹੈ। ਘਟਨਾ 9-30 ਵਜੇ ਦੀ ਦੱਸੀ ਜਾਂਦੀ ਹੈ। ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ।

ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਿਆਨ ਲਏ ਜਾ ਰਹੇ ਹਨ ਤਾਂ ਕਿ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਸਾਰੀ ਘਟਨਾ ਕਰਿਆਨੇ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਭਾਵੇਂ ਇਨ੍ਹਾਂ ਤਿੰਨਾਂ ਦੇ ਸਾਹਮਣੇ ਵਿੱਕੀ ਦਾ ਭਰਾ ਆ ਗਿਆ ਸੀ ਪਰ ਇਨ੍ਹਾਂ ਦਾ ਉਦੇਸ਼ ਤਾਂ ਵਿੱਕੀ ਨੂੰ ਹੀ ਸਬਕ ਸਿਖਾਉਣਾ ਸੀ। ਭੱਜ ਕੇ ਅੰਦਰ ਵੜ ਜਾਣ ਕਾਰਨ ਵਿੱਕੀ ਦੀ ਜਾਨ ਬਚ ਗਈ।